India

ਭੋਪਾਲ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮੱਧ ਪ੍ਰਦੇਸ਼ ਦੇ ਭੋਪਾਲ ਏਅਰਪੋਰਟ ਨੂੰ ਇੱਕ ਵਾਰ ਫਿਰ ਬੰਬ ਦੀ ਧਮਕੀ ਮਿਲੀ ਹੈ। ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਦਸਤੇ ਦੀ ਟੀਮ ਨੇ ਹਵਾਈ ਅੱਡੇ ‘ਤੇ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਜਾਂਚ ਤੋਂ ਬਾਅਦ ਬੰਬ ਦੀ ਖਬਰ ਅਫਵਾਹ ਹੀ ਨਿਕਲੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ।

ਜਾਣਕਾਰੀ ਮੁਤਾਬਕ ਹਵਾਈ ਅੱਡੇ ਦੇ ਮੁੱਖ ਸੁਰੱਖਿਆ ਅਧਿਕਾਰੀ ਨੇ ਪੁਲਸ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 12.30 ਵਜੇ ਇਕ ਅਣਪਛਾਤੇ ਵਿਅਕਤੀ ਵੱਲੋਂ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਈ-ਮੇਲ ਰਾਹੀਂ ਸੰਦੇਸ਼ ਮਿਲਿਆ। ਜਿਸ ਤੋਂ ਬਾਅਦ ਬੰਬ ਨਿਰੋਧਕ ਟੀਮ ਨੇ ਹਵਾਈ ਅੱਡੇ ‘ਤੇ ਜਾਂਚ ਮੁਹਿੰਮ ਚਲਾਈ ਪਰ ਬੰਬ ਹੋਣ ਦੀ ਖਬਰ ਅਫਵਾਹ ਹੀ ਨਿਕਲੀ। ਗਾਂਧੀ ਨਗਰ ਥਾਣਾ ਖੇਤਰ ‘ਚ ਐੱਫ.ਆਈ.ਆਰ. ਦਰਜ ਕਰਵਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ 6 ਮਹੀਨਿਆਂ ਵਿੱਚ ਚੌਥੀ ਵਾਰ ਭੋਪਾਲ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਅਪ੍ਰੈਲ ‘ਚ ਵੀ ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਹਲਚਲ ਮਚ ਗਈ ਸੀ। ਮਈ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਡਾਕ ਰਾਹੀਂ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਜੂਨ ਮਹੀਨਾ ਸ਼ੁਰੂ ਹੋਣ ਤੋਂ ਬਾਅਦ 28 ਜੂਨ ਨੂੰ ਧਮਕੀ ਭਰੀ ਈ-ਮੇਲ ਆਈ ਸੀ। ਪੁਲੀਸ ਨੇ ਮੁੜ ਕੇਸ ਦਰਜ ਕਰ ਲਿਆ ਹੈ।