Punjab

AAP ਦੇ ਕਰੋੜਪਤੀ ਵਿਧਾਇਕ ਨੂੰ ਮਿਲੀ ਧਮਕੀ, ਪੈਸਾ ਨਾ ਦੇਣ ‘ਤੇ ਜਾਨੋਂ ਮਾ ਰਨ ਦੀ ਆਈ Call

ਕਾਂਗਰਸ ਦੇ ਕਈ ਸਾਬਕਾ ਵਿਧਾਇਕਾਂ ਨੇ ਧਮ ਕੀ ਮਿਲਣ ਦੀ ਸ਼ਿਕਾਇਤ ਕੀਤੀ ਸੀ

‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਦੇ ਕਰੋੜਪਤੀ ਵਿਧਾਇਕ ਨੂੰ ਧਮਕੀ ਮਿਲੀ ਹੈ। ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਗੋਗੀ ਮੁਤਾਬਿਕ ਉਨ੍ਹਾਂ ਨੂੰ 10 ਤੋਂ 12 ਦਿਨਾਂ ਤੋਂ ਲਗਾਤਾਰ ਫੋਨ ਆ ਰਹੇ ਸਨ। ਕਦੇ 15 ਲੱਖ ਤਾਂ ਕਦੇ 25 ਲੱਖ ਦੀ ਫਿਰੌਤੀ ਮੰਗੀ ਜਾ ਰਹੀ ਹੈ। ਕਾਲ ਕਰਨ ਵਾਲੇ ਆਪਣੇ ਆਪ ਨੂੰ ਗੋਲਡੀ ਬਰਾੜ ਦਾ ਸਾਥੀ ਦੱਸ ਰਹੇ ਨੇ। ਵਿਧਾਇਕ ਗੁਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਕਾਲ Whatsapp ਨੰਬਰ ਤੋਂ ਆ ਰਹੇ ਹਨ। ਮੁਲਜ਼ਮ ਉਨ੍ਹਾਂ ਨੂੰ ਕਹਿ ਰਹੇ ਨੇ ਕਿ ਖਾਤੇ ਵਿੱਚ 25 ਲੱਖ ਜਮ੍ਹਾਂ ਕਰਵਾਉ ਨਹੀਂ ਤਾਂ ਉਨ੍ਹਾਂ ਦਾ ਹਾਲ ਸਿੱਧੂ ਮੂਸੇਵਾਲਾ ਵਰਗਾ ਕਰ ਦਿੱਤਾ ਜਾਵੇਗਾ। ਗੋਗੀ ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਕਰ ਦਿੱਤੀ ਗਈ ਹੈ ਅਤੇ ਉਹ ਜਾਂਚ ਕਰ ਰਹੇ ਨੇ। ਇਸ ਤੋਂ ਪਹਿਲਾਂ ਕਈ ਸਾਬਕਾ ਵਿਧਾਇਕਾਂ ਨੂੰ ਵੀ ਧਮਕੀ ਮਿਲ ਚੁੱਕੀ ਹੈ।

ਗੋਗੀ ਦੀ ਗੈਂ ਗਸਟਰਾਂ ਨੂੰ ਚਿਤਾਵਨੀ

ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੈਂਗਸਟਰਾਂ ਦਾ ਖਾਤਮਾ ਕਰਕੇ ਹੀ ਦਮ ਲਏਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਗੈਂ ਗਸਟਰਵਾਦ ਪਿਛਲੀ ਸਰਕਾਰ ਦੀ ਦੇਣ ਹੈ ਪਰ ਸਾਡੀ ਪਾਰਟੀ ਇਸ ਦੇ ਸਾਹਮਣੇ ਝੁਕਣ ਵਾਲੀ ਨਹੀਂ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਅਤੇ ਮੌਜੂਦਾ ਵਿਧਾਇਕਾਂ ਦੇ ਨਾਲ ਕਈ ਕਾਰੋਬਾਰੀਆਂ ਨੂੰ ਵੀ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਨੇ। ਕਿਸੇ ਨੂੰ 5 ਲੱਖ ਅਤੇ ਕਿਸੇ ਤੋਂ 10 ਲੱਖ ਦੀ ਫਿਰੌਤੀ ਦੀ ਧਮਕੀ ਦਿੱਤੀ ਗਈ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।

ਇਨ੍ਹਾਂ ਵਿਧਾਇਕਾਂ ਨੂੰ ਮਿਲੀ ਧਮਕੀ

ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਈ ਵਿਧਾਇਕਾਂ ਦੀ ਸੁਰੱਖਿਆ ਘੱਟ ਕੀਤੀ ਸੀ ਜਿਸ ਤੋਂ ਬਾਅਦ ਕਈ ਸਾਬਕਾ ਵਿਧਾਇਕਾਂ ਨੇ ਧਮਕੀ ਮਿਲਣ ਦੀ ਸ਼ਿਕਾਇਤ ਕੀਤੀ ਸੀ, ਸਭ ਤੋਂ ਪਹਿਲਾਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ ਨੂੰ ਗੈਂਗਸਟਰਾਂ ਤੋਂ ਧਮਕੀ ਦੀ ਸ਼ਿਕਾਇਤ ਮਿਲੀ ਸੀ,ਉਨ੍ਹਾਂ ਨੇ ਸੁਰੱਖਿਆ ਘੱਟ ਕਰਨ ਦੇ ਖਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਮੁੜ ਤੋਂ ਸੁਰੱਖਿਆ ਵਧਾ ਦਿੱਤੀ ਗਈ ਸੀ,ਸੋਨੀ ਤੋਂ ਇਲਾਵਾ ਮਾਝੇ ਦੇ ਹੋਰ ਕਾਂਗਰਸੀ ਅਤੇ ਅਕਾਲੀ ਵਿਧਾਇਕਾਂ ਨੇ ਧਮਕੀ ਦੀ ਸ਼ਿਕਾਇਤ ਵੀ ਕੀਤੀ ਸੀ,ਪੁਲਿਸ ਨੇ ਇਸ ਮਾਮਲੇ ਵਿੱਚ ਪਿਛਲੇ ਮਹੀਨੇ ਇੱਕ ਗਿਰੋਹ ਨੂੰ ਗਿਰਫ਼ਤਾਰ ਕੀਤਾ ਸੀ, ਇਸ ਤੋਂ ਇਲਾਵਾ ਪੁਲਿਸ ਕੋਲ ਅਜਿਹੀ ਫਰਜ਼ੀ ਸ਼ਿਕਾਇਤਾਂ ਵੀ ਮਿਲੀਆਂ ਸਨ, ਜਿਸ ਵਿੱਚ ਸੁਰੱਖਿਆ ਲੈਣ ਦੇ ਲਈ ਫਰਜ਼ੀ ਧਮਕੀਆਂ ਦੀ ਸ਼ਿਕਾਇਤ ਕੀਤੀ ਗਈ ਸੀ।