The Khalas Tv Blog Manoranjan ਦਿਲਜੀਤ ਦੁਸਾਂਝ ਨੂੰ ਦੇਖਣ ਲਈ ਉਮੜੀ ਹਜ਼ਾਰਾਂ ਸਮਰਥਕਾਂ ਦੀ ਭੀੜ, ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਨੂੰ ਦਿੱਤੀ ਵਧਾਈ
Manoranjan Punjab

ਦਿਲਜੀਤ ਦੁਸਾਂਝ ਨੂੰ ਦੇਖਣ ਲਈ ਉਮੜੀ ਹਜ਼ਾਰਾਂ ਸਮਰਥਕਾਂ ਦੀ ਭੀੜ, ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਨੂੰ ਦਿੱਤੀ ਵਧਾਈ

ਚੰਡੀਗੜ੍ਹ : ਦਿਲਜੀਤ ਦੁਸਾਂਝ ਦੇ ਸੈਕਟਰ 34 ਵਿਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਦਿਲਜੀਤ ਦੁਸਾਂਝ ਦੀ ਆਵਾਜ਼ ਨੂੰ ਸੁਣਨ ਆਏ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦੇ ਹੱਥਾਂ ਵਿਚ ਦਿਲਜੀਤ ਦੇ ਪੋਸਟਰ ਫੜੇ ਹੋਏ ਸਨ। ਕਈ ਸਮਰਥਕ ਤਾਂ ਚਿੱਟਾ ਕੁੜਤਾ ਅਤੇ ਚਿੱਟਾ ਚਾਦਰਾ ਲਗਾ ਕੇ ਦਿਲਜੀਤ ਨੂੰ ਸੁਣਨ ਆਏ। 8 ਵਜੇ ਦੇ ਕਰੀਬ ਦਿਲਜੀਤ ਦੁਸਾਂਝ ਸਟੇਜ ’ਤੇ ਆਏ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਰਾਤ 10 ਵਜੇ ਤੋਂ ਪਹਿਲਾਂ ਸਮਾਰੋਹ ਸਮਾਪਤ ਹੋ ਗਿਆ। ਦਿਲਜੀਤ ਨੇ ਆਉਂਦਿਆਂ ਹੀ ਪੰਜ ਤਾਰਾ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਨੂੰ ਵਧਾਈ ਦਿੱਤੀ।

ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦੁਸਾਂਝ ਦੇ ਸਮਰਥਕ ਉਨ੍ਹਾਂ ਨੂੰ ਸੁਣਨ ਲਈ ਪਹੁੰਚੇ ਹੋਏ ਹਨ। ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਚੰਡੀਗੜ੍ਹ ਪੁਲਿਸ ਦੇ 2400 ਦੇ ਕਰੀਬ ਜਵਾਨ ਥਾਂ-ਥਾਂ ’ਤੇ ਤਾਇਨਾਤ ਰਹੇ। ਇਸ ਤੋਂ ਇਲਾਵਾ ਦਲਜੀਤ ਦੁਸਾਂਝ ਦੀ ਅਪਣੀ ਨਿਜੀ ‘ਪਿੰਕ ਸੁਰੱਖਿਆ’ ਵੀ ਮੁੱਖ ਸਟੇਜ ਦੇ ਆਲੇ ਦੁਆਲੇ ਤਾਇਨਾਤ ਰਹੀ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵਲੋਂ ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।

ਦਿਲਜੀਤ ਸਫੇਦ ਕੁੜਤਾ ਪਜਾਮਾ ਪਹਿਨ ਕੇ ਕੰਸਰਟ ‘ਚ ਪਹੁੰਚੇ ਸਨ। ਇਸ ਕੰਸਰਟ ਤੋਂ ਪਹਿਲਾਂ ਕਾਫੀ ਵਿਵਾਦ ਹੋਇਆ ਸੀ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਗਿਆ। ਅੰਤ ਵਿੱਚ, ਸੰਗੀਤ ਸਮਾਰੋਹ ਲਈ ਇਜਾਜ਼ਤ ਦਿੱਤੀ ਗਈ ਸੀ. ਅਦਾਲਤ ਨੇ ਹੁਕਮ ਦਿੱਤਾ ਕਿ ਸੰਗੀਤ ਸਮਾਰੋਹ ਰਾਤ 10 ਵਜੇ ਤੋਂ ਪਹਿਲਾਂ ਖਤਮ ਕਰਨਾ ਹੋਵੇਗਾ। ਆਵਾਜ਼ ਦਾ ਪੱਧਰ 75 ਡੈਸੀਬਲ ਤੋਂ ਵੱਧ ਨਹੀਂ ਹੋਣਾ ਚਾਹੀਦਾ। ਅਦਾਲਤ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਟ੍ਰੈਫਿਕ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣੀ ਪਵੇਗੀ।

Exit mobile version