Punjab Religion

‘ਸਾਜਿਸ਼ਾਂ ਕਰਕੇ ਪੰਥ ਨੂੰ ਕਮਜੋਰ ਕਰਨ ਵਾਲੇ ਮੂਧੇ ਮੂੰਹ ਡਿੱਗੇ’ : ਦਲਜੀਤ ਸਿੰਘ ਚੀਮਾ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ SGPC ਦੀ ਪ੍ਰਧਾਨਗੀ ਚੋਣ ਵਿੱਚ ਹਰਾ ਦਿੱਤਾ ਹੈ । ਹਰਜਿੰਦਰ ਸਿੰਘ ਧਾਮੀ (Harjinder Singh Dhami) ਚੌਥੀ ਵਾਰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ । ਉਨ੍ਹਾਂ ਨੇ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ (Bibi Jagir kaur)  ਨੂੰ ਦੂਜੀ ਵਾਰ 77 ਵੋਟਾਂ ਨਾਲ ਹਰਾਇਆ ਹੈ।

ਧਾਮੀ  ਦੇ ਹੱਕ ਵਿੱਚ 107 ਵੋਟਾਂ ਪਇਆ ਜਦਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਮਿਲਿਆ,3 ਵੋਟਾਂ ਨੂੰ ਰੱਦ ਕੀਤਾ ਗਿਆ ਹੈ ।  SGPC ਦੇ ਕੁੱਲ 185 ਮੈਂਬਰ ਹਨ,37 ਮੈਂਬਰਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ । 148 ਵੋਟਾਂ ਪੈਣੀਆਂ ਸਨ ਪਰ ਅੱਜ ਦੀ ਚੋਣਾਂ ਵਿੱਚ ਸਿਰਫ 141 ਵੋਟਾਂ ਹੀ ਪਈਆਂ ਹਨ । 7 ਮੈਂਬਰ ਗੈਰ ਹਾਜ਼ਰ ਰਹੇ।

ਇਸੇ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਸੰਗਤ ਦਾ ਆਸ਼ੀਰਵਾਦ ਮਿਲਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਚੀਮਾ ਨੇ ਕਿਹਾ ਕਿ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਵੱਡੀ ਸਾਜਿਸ਼ ਨਾਕਾਮ ਹੋਈ ਅਤੇ ਵਿਰੋਧੀ ਸ਼ਕਤੀਆਂ ਨੂੰ ਬੁਰੀ ਤਰਾਂ ਨਾਲ ਹਾਰੀਆਂ ਹਨ। ਉਨ੍ਹਾਂ ਨੇ ਕਿਹਾ ਕਿ  ਅਕਾਲੀ ਦਲ ਦੀ ਤਾਕਤ ਵਧੀ ਹੈ। ਚੀਮਾ ਨੇ ਕਿਹਾ ਕਿ ਸਾਜਿਸ਼ਾਂ ਕਰਕੇ ਪੰਥ ਨੂੰ ਕਮਜੋਰ ਕਰਨ ਵਾਲੇ ਮੂਧੇ ਮੂੰਹ ਡਿੱਗੇ ਹਨ।