India Punjab

ਚੰਡੀਗੜ੍ਹ ‘ਚ ਕੂੜਾ ਸੁੱਟਣ ਵਾਲਿਆਂ ਦੀ ਹੁਣ ਖੈਰ ਨਹੀਂ , ਥਾਂ ਥਾਂ ਲੱਗਣਗੇ CCTV

Chandigarh City Beautiful

ਦ ਖ਼ਾਲਸ ਬਿਊਰੋ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸਿੱਟੀ ਬਿਉਟੀਫੁੱਲ(Chandigarh City Beautiful) ਵਜੋਂ ਜਾਣਿਆ ਜਾਂਦਾ ਹੈ। ਸਿਟੀ ਬਿਊਟੀਫੁੱਲ ਦੀ ਬਿਊਟੀ ਨੂੰ ਗੰਦਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੁਣ ਖੁੱਲੇ ਵਿੱਚ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਇਸ ਤਰ੍ਹਾਂ ਕੂੜਾ ਫੈਲਾਉਣ ਵਾਲਿਆਂ ਨੂੰ ਜੁਰਮਾਨਾ ਵੀ ਲਾਇਆ ਜਾਵੇਗਾ। ਨਗਰ ਨਿਗਮ ਚੰਡੀਗੜ੍ਹ ਇਸ ਕੰਮ ਲਈ ਕੈਮਰਿਆਂ ਦੀ ਮਦਦ ਲਵੇਗਾ, ਜਿਸ ਤਹਿਤ ਇਨ੍ਹਾਂ ਨਿਸਚਿਤ ਕੀਤੀਆਂ ਖੁੱਲ੍ਹੀਆਂ ਥਾਂਵਾਂ ‘ਤੇ ਕੈਮਰੇ ਲਗਾਏ ਜਾਣਗੇ। ਚੰਡੀਗੜ੍ਹ ਦੇ ਜਿ਼ਆਦਾਤਰ ਗਾਰਬੇਜ ਇਕੱਠਾ ਕਰਨ ਵਾਲੀਆਂ ਥਾਂਵਾਂ (GVP) ਸੈਕਟਰਾਂ ਦੇ ਬਾਜ਼ਾਰ ਖੇਤਰ ਜਾਂ ਖੁੱਲੀਆਂ ਥਾਂਵਾਂ ਵਿੱਚ ਹਨ, ਜਿਥੇ ਚੰਡੀਗੜ੍ਹ ਨਿਞਮ 39.96 ਲੱਖ ਰੁਪਏ ਦੇ ਸੀਸੀਟੀਵੀ ਲਾਵੇਗਾ, ਜਿਸ ਰਾਹੀਂ ਗੰਦਗੀ ਫੈਲਾਉਣ ਵਾਲੇ ਬਾਰੇ ਤੁਰੰਤ ਨਿਗਮ ਨੂੰ ਮਿਲੇਗੀ।

ਸਿਟੀ ਬਿਊਟੀਫੁੱਲ ਨੂੰ ਗੰਦਾ ਕਰਨ ਵਾਲਿਆਂ ਤੋਂ ਨਿਗਮ ਭਾਰੀ ਜੁਰਮਾਨਾ ਵਸੂਲ ਕਰੇਗਾ। ਜੇਕਰ ਕੋਈ ਡਰੇਨੇਜ ਸਿਸਟਮ ਅਤੇ ਨਾਲੀਆਂ ਵਿੱਚ ਗੰਦਗੀ ਕੂੜਾ ਸੁੱਟਦਾ ਹੈ ਤਾਂ ਉਸ ਨੂੰ 5789 ਰੁਪਏ ਜੁਰਮਾਨਾ ਲੱਗੇਗਾ। ਇਸਤੋਂ ਇਲਾਵਾ ਬੈਕੁੰਟ ਹਾਲ, ਮੈਰਿਜ ਪੈਲਸੇ, ਪ੍ਰਦਰਸ਼ਨੀਆਂ, ਕਲੱਬ, ਕਮਿਊਨਿਟੀ ਹਾਲ ਅਤੇ ਮਲਟੀਪਲੈਕਸ ਆਦਿ ਥਾਂਵਾਂ ‘ਤੇ 11,567 ਰੁਪਏ ਦਾ ਜੁਰਮਾਨਾ ਲੱਗਾਗਾ, ਜਦਕਿ ਹੋਰਾਂ ‘ਤੇ ਰਕਮ 1158 ਰੁਪਏ ਹੋਵੇਗੀ।

ਨਿਗਮ ਵੱਲੋਂ ਕੈਮਰੇ ਲਗਾਉਣ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ 5.14 ਕਰੋੜ ਰੁਪਏ ਦੇ ਫੰਡ ਦੀ ਵਰਤੋਂ ਕਰਨ ਬਾਰੇ ਕਿਹਾ ਜਾ ਰਿਹਾ ਹੈ, ਜੋ ਕਿ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਜਾਰੀ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨਿਗਮ ਵੱਲੋਂ 1.22 ਕਰੋੜ ਰੁਪਏ ਦੀ ਲਾਗਤ ਨਾਲ 5 ਛੋਟੀਆਂ ਰੋਡ ਸਵੀਪਿੰਗ ਮਸ਼ੀਨਾਂ ਵੀ ਖਰੀਦੀਆਂ ਜਾਣਗੀਆਂ। 1.47 ਕਰੋੜ ਰੁਪਏ ਵਿੱਚ ਤਿੰਨ ਡਸਟ/ਮਿੱਟ/ਕੂੜਾ ਚੂਸਣ ਵਾਲੀਆਂ ਮਸ਼ੀਨਾਂ ਖਰੀਦੀਆਂ ਜਾਣਗੀਆਂ। ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ 99.90 ਲੱਖ ਵਿੱਚ 2 ਸਪ੍ਰਿੰਕਲਰ ਮਸ਼ੀਨ ਵਾਹਨ ਖਰੀਦਣ ਦੀ ਵੀ ਯੋਜਨਾ ਹੈ।