ਕੈਨੇਡਾ : ਕੈਨੇਡਾ ਵਰਗੇ ਦੇਸ਼ ਵਿੱਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਹੁਣ ਇੱਕ ਵੱਡੀ ਰਾਹਤ ਮਿਲੇਗੀ । ਕਿਉਂਕਿ ਕੈਨੇਡਾ ਵਿੱਚ ਸੈਲਾਨੀਆਂ ਵਜੋਂ ਘੁੰਮਣ ਆਏ ਵਿਦੇਸ਼ੀ ਨਾਗਰਿਕਾਂ ਲਈ ਇਸ ਖੂਬਸੂਰਤ ਦੇਸ਼ ਨੇ ਆਪਣੇ ਬਣਾਏ ਹੋਏ ਇੱਕ ਕਾਨੂੰਨ ਦੀ ਸਮਾਂ-ਸੀਮਾ ਨੂੰ ਹੋਰ ਵਧਾ ਦਿੱਤਾ ਹੈ।ਜਿਸ ਦੇ ਅਨੁਸਾਰ ਜੇਕਰ ਤੁਸੀਂ ਇਥੇ ਵਿਜੀਟਰ ਵੀਜ਼ੇ ‘ਤੇ ਹੋ ਤੇ ਇਸ ਦੌਰਾਨ ਜੇਕਰ ਤੁਹਾਨੂੰ ਇੱਕ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ,ਤਾਂ ਦੇਸ਼ ਛੱਡੇ ਬਿਨਾਂ ਤੁਸੀਂ ਵਰਕ ਪਰਮਿਟ ਲਈ ਅਰਜ਼ੀ ਦੇਣ ਅਤੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ ।
ਇਸ ਜਨਤਕ ਨੀਤੀ ਦੇ ਤਹਿਤ ਉਹ ਸੈਲਾਨੀ, ਜਿਨ੍ਹਾਂ ਕੋਲ ਪਿਛਲੇ 12 ਮਹੀਨਿਆਂ ਦਾ ਵਰਕ ਪਰਮਿਟ ਹੈ, ਉਹ ਵੀ ਆਪਣੇ ਨਵੇਂ ਕੰਮ ਅੰਤਰਿਮ ਕਾਰਜ ਅਧਿਕਾਰ ਦੀ ਬੇਨਤੀ ਕਰਨ ਦੇ ਯੋਗ ਹੋਣਗੇ। ਕੈਨੈਡੀਅਨ ਸਰਕਾਰ ਵੱਲੋਂ ਬਣਾਈ ਗਈ ਇਸ ਕੋਵਿਡ-ਯੁੱਗ ਦੀ ਅਸਥਾਈ ਜਨਤਕ ਨੀਤੀ ਨੀਤੀ ਦੀ ਅੱਜ ਮਿਆਦ ਖਤਮ ਹੋ ਰਹੀ ਸੀ ਪਰ ਇਸ ਨੂੰ 2 ਸਾਲ, 28 ਫਰਵਰੀ, 2025 ਤੱਕ ਵਧਾ ਦਿੱਤਾ ਗਿਆ ਹੈ। ਇਸ ਅਸਥਾਈ ਨੀਤੀ ਕਾਰਨ ਕੈਨੇਡਾ ਵਿੱਚ ਰੁਜ਼ਗਾਰਦਾਤਾਵਾਂ ਨੂੰ ਇੱਕ ਨਵਾਂ ਵਿਕਲਪ ਮਿਲੇਗਾ, ਕਿਉਂਕਿ ਬਹੁਤ ਸਾਰੇ ਇਸ ਸਮੇਂ ਦੌਰਾਨ ਮਜ਼ਦੂਰਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।
ਹਾਲਾਂਕਿ ਇਸ ਅਸਥਾਈ ਨੀਤੀ ਵਿੱਚ ਤਬਦੀਲੀ ਕੀਤੇ ਜਾਣ ਤੋਂ ਪਹਿਲਾਂ, ਕੈਨੇਡਾ ਵਿੱਚ ਕੰਮ ਕਰਨ ਲਈ ਅਰਜ਼ੀ ਦੇਣ ਵਾਲਿਆਂ ਨੂੰ ਆਮ ਤੌਰ ‘ਤੇ ਕੈਨੇਡਾ ਆਉਣ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਵਰਕ ਪਰਮਿਟ ਲਈ ਅਰਜ਼ੀ ਦੇਣੀ ਪੈਂਦੀ ਸੀ ਤੇ ਜੇਕਰ ਉਹ ਕੈਨੇਡਾ ਵਿੱਚ ਮੌਜੂਦ ਹੋਣ ਸਮੇਂ ਵਰਕ ਪਰਮਿਟ ਲੈਂਦੇ ਸਨ ਤਾਂ ਉਹਨਾਂ ਨੂੰ ਆਪਣਾ ਵਰਕ ਪਰਮਿਟ ਜਾਰੀ ਕਰਨ ਲਈ ਕੈਨੇਡਾ ਛੱਡਣ ਦੀ ਲੋੜ ਪੈਂਦੀ ਸੀ ਪਰ ਇਸ ਨੀਤੀ ਦੇ ਲਾਗੂ ਹੋਣ ਨਾਲ, ਹੁਣ ਕੈਨੇਡਾ ਛੱਡਣਾ ਜ਼ਰੂਰੀ ਨਹੀਂ ਹੈ।
ਇਸ ਨੀਤੀ ਦੇ ਅਧੀਨ ਅਰਜ਼ੀ ਦੇਣ ਦੇ ਯੋਗ ਹੋਣ ਲਈ ਬਿਨੈਕਾਰ ਨੂੰ ਲਾਜ਼ਮੀ ਤੌਰ ‘ਤੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਜਰੂਰੀ ਹੈ। ਅਪਲਾਈ ਕਰਨ ਵਾਲੇ ਦਿਨ ਤੋਂ ਪਹਿਲਾਂ ਉਹਨਾਂ ਦੇ ਕੋਲ ਇੱਕ ਵਿਜ਼ਟਰ ਵੀਜ਼ਾ ਹੋਣਾ ਜਰੂਰੀ ਹੈ। ਇਸ ਤੋਂ ਇਲਾਵਾ ਇੱਕ ਨੌਕਰੀ ਦੀ ਪੇਸ਼ਕਸ਼ ਵੀ ਜਰੂਰੀ ਹੈ ਜੋ ਕਿ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (LMIA) ਜਾਂ ਰੁਜ਼ਗਾਰ ਦੀ ਇੱਕ LMIA-ਮੁਕਤ ਪੇਸ਼ਕਸ਼ ਦੁਆਰਾ ਸਮਰਥਤ ਹੋਵੇ।