India Punjab

ਸਮੇਂ ਸਿਰ ਦਫ਼ਤਰ ਨਾ ਪਹੁੰਚਣ ਵਾਲੇ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ !

ਬਿਉਰੋ ਰਿਪੋਰਟ – ਸਰਕਾਰੀ ਮੁਲਾਜ਼ਮਾਂ ਦੇ ਸਮੇਂ ਸਿਰ ਦਫਤਰ ਪਹੁੰਚਣ ਨੂੰ ਲੈਕੇ ਸਖਤੀ ਕੀਤੀ ਗਈ ਹੈ, ਕੇਂਦਰ ਸਰਕਾਰ ਦੇ ਮੁਲਾਜ਼ਮ ਜੇਕਰ ਸਵਾ ਨੌ ਵਜੇ ਤੱਕ ਦਫਤਰ ਦੇ ਅੰਦਰ ਦਾਖਲ ਨਹੀਂ ਹੋਏ ਤਾਂ ਅੱਧੇ ਦਿਨ ਦੀ ਕੈਜੂਅਲ ਛੁੱਟੀ ਕੱਟ ਦਿੱਤੀ ਜਾਵੇਗੀ । ਲੇਟ ਲਟੀਫ ਮੁਲਾਜ਼ਮਾਂ ਨੂੰ ਲਾਈਨ ‘ਤੇ ਲਿਆਉਣ ਦੇ ਲਈ ਕੇਂਦਰ ਸਰਕਾਰ DOPT ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ ।

ਵੈਸੇ ਸਰਕਾਰੀ ਦਫ਼ਤਰ ਵਿੱਚ ਮੁਲਾਜ਼ਮਾਂ ਦੇ ਪਹੁੰਚਣ ਦਾ ਸਮਾਂ 9 ਵਜੇ ਹੈ ਪਰ ਫਿਰ ਵੀ 15 ਮਿੰਟ ਦੀ ਛੋਟ ਦਿੱਤੀ ਗਈ ਹੈ,ਜੇਕਰ ਕੋਈ ਸਵਾ 9 ਵਜੇ ਤੱਕ ਦਫਤਰ ਨਹੀਂ ਪਹੁੰਚ ਦਾ ਹੈ ਤਾਂ ਉਸ ਖਿਲਾਫ ਅੱਧੀ ਛੁੱਟੀ ਦੇ ਰੂਪ ਵਿੱਚ ਐਕਸ਼ਨ ਲਿਆ ਜਾਵੇਗਾ । ਇਸ ਤੋਂ ਇਲਾਵਾ ਸਰਕੂਲਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਮੁਲਾਜ਼ਮ ਕਿਸੇ ਖਾਸ ਦਿਨ ਦਫਤਰ ਨਹੀਂ ਆ ਰਿਹਾ ਤਾਂ ਉਸ ਨੂੰ ਪਹਿਲਾਂ ਹੀ ਇਤਲਾਹ ਕਰਨਾ ਹੋਵੇ ਅਤੇ ਇਸ ਦੇ ਲਈ ਪਹਿਲਾਂ ਤੋਂ ਹੀ ਅਰਜ਼ੀ ਮਨਜ਼ੂਰ ਕਰਵਾਉਣੀ ਹੋਵੇਗੀ । DOPT ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਹੈ ਮੁਲਾਜ਼ਮ ਸਹੀ ਹਾਜ਼ਰੀ ਨੂੰ ਯਕੀਨੀ ਬਣਾਉਣ ਇਸ ਦੇ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ ।

ਮੁਲਾਜ਼ਮਾਂ ਦੀ ਲੇਟ ਲਤੀਫੀ ਅਤੇ ਸਮੇਂ ਤੋਂ ਪਹਿਲਾਂ ਦਫਤਰ ਛੱਡਣ ਦੀ ਸ਼ਿਕਾਇਤ ਨੂੰ ਦੂਰ ਕਰਨ ਦੇ ਲਈ ਬਾਈਓਮੈਟਿਕ ਹਾਜ਼ਰੀ 2014 ਵਿੱਚ ਲਾਗੂ ਕੀਤੀ ਗਈ ਸੀ ਪਰ ਕੋਵਿਡ ਦੀ ਵਜ੍ਹਾ ਕਰਕੇ ਇਸ ਸਿਸਟਮ ਨੂੰ ਹਟਾ ਦਿੱਤਾ ਗਿਆ ਸੀ । ਪਰ 2022 ਵਿੱਚ ਇਸ ਨੂੰ ਮੁੜ ਤੋਂ ਬਹਾਰ ਕਰ ਦਿੱਤਾ ਗਿਆ ਸੀ । ਇਸ ਦੇ ਲਈ ਫੇਸਲੇਸ ਸਿਸਟਮ ਲਾਗੂ ਕੀਤਾ ਗਿਆ ਸੀ, ਅੱਖਾਂ ਦੇ ਜ਼ਰੀਏ ਹਾਜ਼ਰੀ ਨੂੰ ਲਗਾਇਆ ਜਾਂਦਾ ਸੀ ।