Punjab

ਅੰਮ੍ਰਿਤਸਰ ‘ਚ ਨਹੀਂ ਰੁਕ ਰਿਹਾ ਇਹ ਕੰਮ , ਅਣਪਛਾਤਿਆਂ ਨੇ ਵੇਰਕਾ ਦੇ ਦੁੱਧ ਬੂਥ ‘ਤੇ ਕੀਤੀ ਲੁੱਟ

ਅੰਮ੍ਰਿਤਸਰ : ਸੂਬੇ ਵਿੱਚ ਇੰਨੀ ਦਿਨੀਂ ਲੁੱਟਾਂ ਖੋਹਾਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਆਮ ਲੋਕਾਂ ਦਾ ਕਾਨੂੰਨ ਅਵਸਥਾ ‘ਤੇ ਉੱਠਦਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਿਛਲੇ ਦਿਨੀਂ ਮਹਿਤਾ ਚੌਕ ਨੇੜੇ ਵਾਪਰੀ ਲੁੱਟ-ਖੋਹ ਦੀ ਘਟਨਾ ਵਾਂਗ ਇਸ ਨੂੰ ਵੀ ਤਿੰਨ ਨਕਾਬਪੋਸ਼ਾਂ ਵੱਲੋਂ ਬੰਦੂਕ ਦੀ ਨੋਕ ‘ਤੇ ਅੰਜਾਮ ਦਿੱਤਾ। ਇਹ ਲੁੱਟ ਦੀ ਵਾਰਦਾਤ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਤੋਂ ਮਹਿਜ਼ 100 ਮੀਟਰ ਦੀ ਦੂਰੀ ‘ਤੇ ਸਥਿਤ ਪਾਰਕ ਸਥਿਤ ਵੇਰਕਾ ਬੂਥ ‘ਤੇ ਹੋਈ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਵੇਰਕਾ ਮਿਲਕ ਪਲਾਂਟ ਤੋਂ ਦੁੱਧ ਦੀ ਸਪਲਾਈ ਲੈ ਕੇ ਆਉਣ ਵਾਲੀਆਂ ਗੱਡੀਆਂ ਗਰੀਨ ਐਵੀਨਿਊ ਪਾਰਕ ਸਥਿਤ ਵੇਰਕਾ ਬੂਥ ’ਤੇ ਪੁੱਜੀਆਂ। ਇਸ ਦੌਰਾਨ ਤਿੰਨ ਨਕਾਬਪੋਸ਼ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਥੇ ਪਹੁੰਚ ਗਏ।

ਇਕ ਮੋਟਰਸਾਈਕਲ ‘ਤੇ ਬੈਠਾ ਸੀ, ਉਦੋਂ ਹੀ ਦੋ ਨੇ ਮੋਟਰਸਾਈਕਲ ਤੋਂ ਉਤਰ ਕੇ ਦੁੱਧ ਦੀ ਸਪਲਾਈ ਅਨਲੋਡ ਕਰ ਰਹੇ ਵਿਅਕਤੀ ਨੂੰ ਘੇਰ ਲਿਆ। ਇੱਕ ਨੇ ਪਿਸਤੌਲ ਵਿਖਾਇਆ ਅਤੇ ਦੂਜੇ ਨੇ ਜੇਬ ਵਿੱਚੋਂ ਸਭ ਕੁਝ ਕੱਢਣ ਲਈ ਕਿਹਾ। ਵਾਰ-ਵਾਰ ਵਿਕਰੇਤਾ ਦੀ ਲੱਤ ‘ਤੇ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਜਿਨ੍ਹਾਂ ਨੇ ਬੰਦੂਕ ਦੀ ਨੋਕ ‘ਤੇ ਲੁਟੇਰਿਆਂ ਨੇ ਦੁੱਧ ਦੀ ਵਿਕਰੀ ਤੋਂ 8 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਇਸ ਦੇ ਨਾਲ ਹੀ ਕੰਨਾਂ ਵਿੱਚ ਪਾਈ ਸੋਨੇ ਦੀ ਮੁੰਦਰੀ ਅਤੇ ਹੱਥ ਵਿੱਚ ਪਾਈ ਹੋਈ ਚਾਂਦੀ ਦੀ ਚੂੜੀ ਵੀ ਉਤਾਰ ਦਿੱਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ ਤਾਂ ਜੋ ਲੁਟੇਰਿਆਂ ਦੀ ਹਰਕਤ ਅਤੇ ਮੋਟਰਸਾਈਕਲ ਤੋਂ ਕੁਝ ਜਾਣਕਾਰੀ ਹਾਸਲ ਕੀਤੀ ਜਾ ਸਕੇ।