ਅਸੀਂ ਆਪਣੇ ਫੇਫੜਿਆਂ ਵਿੱਚ ਸਾਹ ਲੈਂਦੇ ਹਾਂ। ਪਰ ਕੀ ਕੋਈ ਲੋਹੇ ਦੇ ਫੇਫੜੇ ਨਾਲ ਬਚ ਸਕਦਾ ਹੈ? ਇਸ ਸਵਾਲ ਦਾ ਜਵਾਬ ਹਾਂ ਹੈ। 1952 ਵਿੱਚ ਅਮਰੀਕਾ ਵਿੱਚ ਪੋਲੀਓ ਦਾ ਪ੍ਰਕੋਪ ਫੈਲਿਆ ਤਾਂ ਪੌਲ ਸਿਰਫ਼ 6 ਸਾਲ ਦਾ ਸੀ। ਉਹ ਡਲਾਸ, ਟੈਕਸਾਸ ਵਿੱਚ ਪੋਲੀਓ ਦਾ ਸ਼ਿਕਾਰ ਹੋ ਗਿਆ। ਬਾਅਦ ਵਿਚ ਉਸ ਦਾ ਸਰੀਰ ਅਧਰੰਗ ਹੋ ਗਿਆ। ਰਿਪੋਰਟਾਂ ਦੇ ਅਨੁਸਾਰ, ਅਗਸਤ ਵਿੱਚ ਉਨ੍ਹਾਂ ਨੂੰ ਗਿਨੀਜ਼ ਵਰਲਡ ਰਿਕਾਰਡ ਦੁਆਰਾ ਸਭ ਤੋਂ ਲੰਬੇ ਸਮੇਂ ਤੱਕ ਜ਼ਿੰਦਾ ਲੋਹੇ ਦੇ ਫੇਫੜੇ ਦੇ ਮਰੀਜ਼ ਵਜੋਂ ਘੋਸ਼ਿਤ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਉਹ 600 ਪੌਂਡ (272 ਕਿੱਲੋ) ਲੋਹੇ ਦੀ ਮਸ਼ੀਨ ਵਿੱਚ ਕੈਦ ਹੈ। ਸੱਤ ਦਹਾਕਿਆਂ ਤੱਕ ਮਸ਼ੀਨ ਵਿੱਚ ਸਮਾਂ ਬਿਤਾਉਣ ਤੋਂ ਬਾਅਦ, ਇਸ ਸਾਲ ਮਾਰਚ ਵਿੱਚ, ਉਸ ਨੂੰ ਆਇਰਨ ਲੰਗ ਦੇ ਸਭ ਤੋਂ ਲੰਬੇ ਸਮੇਂ ਤੱਕ ਜਿਊਣ ਵਾਲੇ ਮਰੀਜ਼ ਵਜੋਂ ਗਿਨੀਜ਼ ਵਰਲਡ ਬੁੱਕ ਵਿੱਚ ਘੋਸ਼ਿਤ ਕੀਤਾ ਗਿਆ ਸੀ। ਮਸ਼ੀਨ ਵਿੱਚ ਬੰਦ ਹੋਣ ਦੇ ਬਾਵਜੂਦ, ਉਸ ਨੇ ਇੱਕ (Three Minutes for a Dog: My Life in an Iron Lung) ਆਇਰਨ ਲੰਗ ਨਾਂ ਦੀ ਕਿਤਾਬ ਲਿਖੀ ਹੈ।
ਆਓ ਜਾਣਦੇ ਹਾਂ ਪੋਲੀਓ ਤੋਂ ਪੀੜਤ ਦੁਨੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਜਿਊਂਦੇ ਰਹਿਣ ਵਾਲੇ ਵਿਅਕਤੀ ਬਾਰੇ।
ਪਾਲ ਅਲੈਗਜ਼ੈਂਡਰ ਦਾ ਜਨਮ ਸਾਲ 1946 ਵਿੱਚ ਹੋਇਆ ਸੀ। ਜਦੋਂ ਉਹ 6 ਸਾਲ ਦਾ ਸੀ, 1952 ਵਿੱਚ ਅਮਰੀਕਾ ਵਿੱਚ ਇਤਿਹਾਸ ਦਾ ਸਭ ਤੋਂ ਵੱਡਾ ਪੋਲੀਓ ਆਊਟਬ੍ਰੇਕ ਹੋਇਆ। ਇਸ ਬਿਮਾਰੀ ਦੇ ਫੈਲਣ ਕਾਰਨ 58,000 ਲੋਕ ਇਸ ਦਾ ਸ਼ਿਕਾਰ ਹੋ ਗਏ ਸਨ।
ਇਸ ਦੌਰਾਨ ਪਾਲ ਵੀ ਪੋਲੀਓ ਤੋਂ ਪੀੜਤ ਹੋ ਗਿਆ। ਗਰਦਨ ਦੇ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਉਸ ਨੂੰ ਸਾਹ ਲੈਣ ‘ਚ ਮੁਸ਼ਕਲ ਹੋਣ ਲੱਗੀ। ਉਸੇ ਸਾਲ, ਪਾਲ ਨੂੰ ਆਇਰਨ ਲੰਗ ਵਿਚ ਬੰਦ ਕਰ ਦਿੱਤਾ ਗਿਆ ਸੀ। ਬਾਅਦ ਵਿਚ ਇਨ੍ਹਾਂ ਮਸ਼ੀਨਾਂ ਦਾ ਨਿਰਮਾਣ ਬੰਦ ਕਰ ਦਿੱਤਾ ਗਿਆ।
ਅਮਰੀਕਾ ਨੂੰ 1979 ਵਿੱਚ ਪੋਲੀਓ ਮੁਕਤ ਘੋਸ਼ਿਤ ਕੀਤਾ ਗਿਆ ਸੀ। ਪਰ ਪਾਲ ਲਈ ਬਹੁਤ ਦੇਰ ਹੋ ਚੁੱਕੀ ਸੀ। ਉਸ ‘ਤੇ ਟੀਕੇ ਦਾ ਕੋਈ ਅਸਰ ਨਹੀਂ ਹੋਇਆ। ਉਹ ਮਸ਼ੀਨ ਵਿਚ ਕੈਦ ਰਿਹਾ।
ਪੋਲੀਓਵਾਇਰਸ ਜਾਂ ਪੋਲੀਓਮਾਈਲਾਈਟਿਸ ਇੱਕ ਅਪਾਹਜ ਕਰਨ ਵਾਲੀ ਅਤੇ ਜਾਨਲੇਵਾ ਬਿਮਾਰੀ ਹੈ। ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੀ ਫੈਲਦਾ ਹੈ। ਇਹ ਵਿਅਕਤੀ ਦੀ ਰੀੜ੍ਹ ਦੀ ਹੱਡੀ ਨੂੰ ਵੀ ਸੰਕਰਮਿਤ ਕਰ ਸਕਦਾ ਹੈ, ਜੋ ਵਿਅਕਤੀ ਨੂੰ ਅਧਰੰਗ ਹੋ ਜਾਂਦਾ ਹੈ। ਪਾਲ ਵੀ ਇਸੇ ਤਰ੍ਹਾਂ ਪ੍ਰਭਾਵਿਤ ਹੋਇਆ ਸੀ।
ਜਿਸ ਮਸ਼ੀਨ ਵਿੱਚ ਪਾਲ ਪਿਛਲੇ ਸੱਤ ਦਹਾਕਿਆਂ ਤੋਂ ਕੈਦ ਹੈ, ਉਹ ਸਾਲ 1928 ਵਿੱਚ ਬਣਾਈ ਗਈ ਸੀ। 60 ਦੇ ਦਹਾਕੇ ਵਿੱਚ ਇਨ੍ਹਾਂ ਮਸ਼ੀਨਾਂ ਦਾ ਨਿਰਮਾਣ ਬੰਦ ਹੋ ਗਿਆ ਅਤੇ ਨਵੀਂਆਂ ਮਸ਼ੀਨਾਂ ਬਣਨੀਆਂ ਸ਼ੁਰੂ ਹੋ ਗਈਆਂ। ਪਰ ਪਾਲ ਨੇ ਆਪਣੇ ਆਪ ਨੂੰ ਨਵੀਂ ਮਸ਼ੀਨ ਵਿੱਚ ਸ਼ਿਫ਼ਟ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਇਸ ਨੂੰ ਛੱਡਣਾ ਨਹੀਂ ਚਾਹੁੰਦਾ। ਉਸ ਨੇ ਮਸ਼ੀਨ ਵਿੱਚ ਸਾਹ ਲੈਣਾ ਵੀ ਸਿੱਖ ਲਿਆ ਸੀ। ਇਸ ਵਿਚ ਸਾਹ ਲੈਣ ਦੀ ਤਕਨੀਕ ਨੂੰ ‘Frog Bridding’ ਵੀ ਕਿਹਾ ਜਾਂਦਾ ਹੈ।
ਇਸ ਸਭ ਦੇ ਬਾਵਜੂਦ ਉਸ ਨੇ ਪੜ੍ਹਾਈ ਕੀਤੀ। ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਉਸ ਨੇ ਇੱਕ ਕਿਤਾਬ ਵੀ ਲਿਖੀ। ਉਹ ਆਪਣੇ ਮੂੰਹ ਦੀ ਮਦਦ ਨਾਲ ਪੇਂਟ ਵੀ ਕਰਦਾ ਹੈ।
ਸਾਲ 2022 ਵਿਚ ਉਸ ਲਈ ‘ਗੋ ਫੰਡ ਮੀ’ ਕੇਅਰ ਫੰਡ ਬਣਾਇਆ ਗਿਆ ਸੀ, ਜਿਸ ਦੀ ਮਦਦ ਨਾਲ ਉਸ ਲਈ 132,000 ਡਾਲਰ ਦਾ ਡੋਨੇਸ਼ਨ ਇਕੱਠਾ ਕੀਤਾ ਗਿਆ ਸੀ। ਇਹ ਫੰਡ ਇਸ ਲਈ ਹੈ ਤਾਂ ਜੋ ਪਾਲ ਆਪਣਾ ਘਰ ਖ਼ਰੀਦ ਸਕੇ ਅਤੇ ਉਸ ਦੇ 24 ਘੰਟੇ ਇਲਾਜ ਦੇ ਖ਼ਰਚੇ ਨੂੰ ਪੂਰਾ ਕੀਤਾ ਜਾ ਸਕੇ।