6 ਮਾਰਚ ਦਿੱਲੀ ਕੂਚ ਸੱਦੇ ਤਹਿਤ ਕਿਸਾਨ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਦਿੱਲੀ ਲਈ ਰਵਾਨਾ ਤਾਂ ਹੋਏ ਪਹੁੰਚ ਨਾ ਸਕੇ। ਕਿਸਾਨ ਟ੍ਰੇਨਾਂ ਅਤੇ ਬੱਸਾਂ ਦੇ ਰਾਹੀ ਦਿੱਲੀ ਰਵਾਨਾ ਹੋਏ ਪਰ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਜੰਤਰ ਮੰਤਰ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਚੌਧਰੀ ਹਰਪਾਲ ਬੁਲਾਰੀ ਨੂੰ ਆਪਣੇ ਸੈਂਕੜੇ ਸਾਥੀਆਂ ਨਾਲ ਦਿੱਲੀ ਵਿਖੇ ਪੈਦਲ ਜਾਣ ਸਮੇਂ ਬੁਲੰਦ ਸ਼ਹਿਰ ਵਿਖੇ ਰੋਕਿਆ ਗਿਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਕਹਿੰਦੀ ਸੀ ਕਿ ਅਸੀਂ ਕਿਸਾਨ ਬਿਨਾ ਟਰੈਕਟਰ-ਟਰਾਲੀਆਂ ਦੇ ਵਿਖੇ ਆ ਸਕਦੇ ਹਨ ਪਰ ਉਤਰ ਪ੍ਰਦੇਸ਼ ਦੇ ਕਿਸਾਨ , ਰਾਜਸਥਾਨ ਦੇ ਕਿਸਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨ ਜੋ ਕਿ ਆਪੋ ਆਪਣੇ ਤਰੀਕੇ ਨਾਲ ਦਿੱਲੀ ਲਈ ਰਵਾਨਾ ਹੋਏ ਸਨ ਉਨਾਂ ਨੂੰ ਅਲੱਗ-ਅਲੱਗ ਥਾਵਾਂ ‘ਤੇ ਸਰਕਾਰ ਵੱਲੋਂ ਰੋਕਿਆ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਇਸ ਤੋਂ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਥੀ ਕਿਸਾਨ ਆਗੂ ਆਗੂ ਚੌਧਰੀ ਹਰਪਾਲ ਬੁਲਾਰੀ ਨੂੰ ਕੜੇ ਸਾਥੀਆਂ ਨਾਲ ਦਿੱਲੀ ਵਿਖੇ ਪੈਦਲ ਜਾਣ ਸਮੇਂ ਬੁਲੰਦ ਸ਼ਹਿਰ ਵਿਖੇ ਰੋਕਿਆ ਗਿਆ ਹੈ। ਜਿਸ ਕਾਰਨ ਉਨ੍ਹਾਂ ਮਜਬੂਰਨ ਉੱਥੇ ਹੀ ਧਰਨਾ ਦੇਣਾ ਪਿਆ। ਇਸਦੇ ਨਾਲ ਕਰਿਸਾਨ ਆਗੀ ਅਨਿਤ ਲਾਲ ਨੂੰ ਉਨ੍ਹਾਂ ਦੇ ਸਾਥੀਆਂ ਨਾਲ ਅਲੱਗ-ਅਲੱਗ ਥਾਵਾਂ ‘ਤੇ ਥਾਣਿਆਂ ਅੰਦਰ ਡਿਟੇਨ ਕਰ ਲਿਆ ਗਿਆ ਹੈ।
ਡੱਲੇਵਾਲ ਨੇ ਭਾਜਪਾ ਸਰਕਾਰ ਨੂੰ ਸਵਾਲ ਪੁੱਛਿਆ ਕਿ ਜੋ ਸਾਥੀ ਰੇਲ ਰਾਹੀ ਦਿੱਲੀ ਆਉਣਾ ਚਾਹ ਰਹੇ ਨੇ ਉਹਨਾਂ ਨੂੰ ਭਾਜਪਾ ਸਰਕਾਰ ਨੇ ਦਿੱਲੀ ਪਹੁੰਚਣ ਕਿਉਂ ਨਹੀਂ ਦਿੱਤਾ? ਇਸ ਤੋਂ ਦੋ ਚੀਜ਼ਾਂ ਸਾਫ਼ ਹੁੰਦੀਆਂ ਨੇ ਇੱਕ ਤੇ ਸਰਕਾਰ ਕਿਸਾਨਾਂ ਨੂੰ ਦਿੱਲੀ ਵਿੱਚ ਆਉਣ ਨਹੀਂ ਦੇਣਾ ਚਾਹੁੰਦੀ ਅਤੇ ਦੂਸਰਾ ਇਹ ਕਿਸਾਨ ਅੰਦੋਲਨ 2 ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ ਨਾ ਕਿ ਸਿਰਫ ਪੰਜਾਬ ਵਿੱਚ।
ਕਿਸਾਨ ਆਗੂ ਬਲਦੇਵ ਸਿਰਸਾ ਨੇ ਕਿਹਾ ਕਿ ਫਤਿਆਬਾਦ ਅਤੇ ਰਤੀਆ ਰੋਡ ‘ਤੇ ਜੋ ਧਰਨਾ ਕਿਸਾਨਾਂ ਦੁਆਰਾ ਸ਼ਾਂਤਮਈ ਢੰਗ ਨਾਨ ਚਲਾਇਆ ਜਾ ਰਿਹਾ ਹੈ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੂਚਨਾ ਮਿਲੀ ਹੈ ਕਿ ਸਰਕਾਰ ਉਨ੍ਹਾਂ ਨਾਲ ਜ਼ਬਰਦਸਤੀ ਡੰਗ ਅਪਨਾਉਣ ਜਾ ਰਹੀ ਹੈ । ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨਾਲ ਕੋਈ ਜ਼ਬਰਦਸਤੀ ਕਰਦੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਇਸ ਦਾ ਜਵਾਬ ਦੇਵੇਗਾ।
ਇਸ ਤੋਂ ਇਲਾਵਾ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਇਸ ਸਬੰਧੀ ਕਿਹਾ ਕਿ 6 ਮਾਰਚ ਦੇ ਦਿੱਲੀ ਕੂਚ ‘ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਤੋਂ ਇਲਾਵਾ ਹੋਰ ਸੂਬਿਆਂ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ ਪਰ ਸਰਕਾਰ ਦੁਆਰਾ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਦਿੱਤਾ ਗਿਆ ਹੈ ਜਿਸ ਨਾਲ ਸਰਕਾਰ ਦਾ ਕਿਸਾਨਾਂ ਵਿਰੋਧੀ ਚਿਹਰੇ ਦਾ ਪਰਦਾਫਾਸ਼ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕਰਨਾਟਕਾ ਅਤੇ ਤਾਮਿਲਨਾਡੂ ਵਿੱਚ ਕਿਸਾਨਾਂ ਦੀ ਇੱਕ ਵੱਡੀ ਮੀਟਿੰਗ ਹੋਈ ਹੈ ਜਿਸ ਵਿੱਚ ਰੇਲ ਰੋਕੋ ਦੀ ਰਣਨੀਤੀ ਬਣਾਈ ਗਈ ਹੈ। ਉਨ੍ਹਾਂ ਨੇ ਦੱਸਿਆ 11 ਫਰਵਰੀ ਨੂੰ ਕਿਸਾਨਾਂ ਦਾ ਇੱਕ ਜਥਾ, ਜੋ ਕਿ ਦਿੱਲੀ ਰਵਾਨਾ ਹੋਇਆ ਸੀ ਉਸ ਨੂੰ ਭੋਪਾਲ ਵਿਖੇ ਰੋਕਿਆ ਗਿਆ ਅਤੇ ਉਨ੍ਹਾਂ ਨਾਲ ਉੱਥੇ ਤਸ਼ੱਦਦ ਵੀ ਕੀਤਾ ਗਿਆ ਅਤੇ ਔਰਤਾਂ ਨਾਲ ਵੀ ਬਦਸਲੂਕੀ ਕੀਤੀ ਗਈ।