Punjab

ਪੰਜਾਬ ਦੇ ਇਸ ਕੁੱਤੇ ਨੂੰ ਮਰਨ ਤੱਕ ਮਿਲੂਗੀ ਪੈਨਸ਼ਨ, ਜਾਣੋ ਕਿਉਂ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਕਸਟਮ ਵਿਭਾਗ ਤੋਂ ਸੇਵਾਮੁਕਤ ਹੋਏ ਸਨਿਫ਼ਰ ਡੌਗ ‘ਅਰਜਨ’ ਲਈ ਕਸਟਮ ਵਿਭਾਗ ਨੇ ਵੱਡਾ ਐਲਾਨ ਕੀਤਾ ਹੈ। ਵਿਭਾਗ ਨੇ ਇਸ ਕੁੱਤੇ ਨੂੰ ਸਾਰੀ ਉਮਰ ਦੇਖਭਾਲ ਅਤੇ ਹੋਰ ਖਰਚਿਆਂ ਲਈ 14 ਹਜ਼ਾਰ ਰੁਪਏ ਦੀ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਵਿਭਾਗ ਨੇ ਸਨਿਫਰ ਡੌਗ ਨੂੰ ਵਿਦਾਇਗੀ ਪਾਰਟੀ ਦਿੱਤੀ ਅਤੇ ਵਿਸ਼ੇਸ਼ ਤੌਰ ’ਤੇ ‘ਅਰਜਨ’ ਨੂੰ ਫੁੱਲਾਂ ਨਾਲ ਸਜੀ ਕਾਰ ਨਾਲ ਭੇਜਿਆ। ਕਸਟਮ ਪਾਲਿਸੀ ਦੇ ਅਨੁਸਾਰ ਸੁੰਘਣ ਵਾਲਾ ਕੁੱਤਾ ਨੌਂ ਸਾਲ ਦੀ ਉਮਰ ਤੋਂ ਬਾਅਦ ਰਿਟਾਇਰ ਹੋ ਜਾਂਦਾ ਹੈ। ਅਰਜਨ ਦੇ ਰਿਟਾਇਰ ਹੋਣ ‘ਤੇ ਉਨ੍ਹਾਂ ਦੇ ਹੀ ਹੈਂਡਲਰ ਮੰਗਲ ਸਿੰਘ ਨੇ ਉਸਨੂੰ ਗੋਦ ਲੈ ਲਿਆ।

‘ਅਰਜਨ’ ਨੇ 29 ਜੂਨ, 2019 ਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਅਟਾਰੀ ਏਕੀਕ੍ਰਿਤ ਚੈੱਕ ਪੋਸਟ (ਆਈਸੀਪੀ) ’ਤੇ ਪਾਕਿਸਤਾਨ ਤੋਂ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ (532 ਕਿਲੋਗ੍ਰਾਮ) ਨੂੰ ਫੜਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।