ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 26 ਮਾਰਚ ਨੂੰ ਬਜਟ ਪੇਸ਼ ਕੀਤਾ ਗਿਆ ਜਾਵੇਗਾ ਅਤੇ ਅੱਜ ਬਜਟ ਨੂੰ ਲੈ ਕੇ ਕਾਫੀ ਵਿਚਾਰ ਚਰਚਾ ਕੀਤੀ ਗਈ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਦੀ ਕੈਬਨਿਟ ਮੀਟਿੰਗ ਵਿਚ ਸਾਲ 2025-26 ਦੇ ਬਜਟ ਨੂੰ ਪਾਸ ਕੀਤਾ ਗਿਆ ਹੈ। ਵਿਚਾਰ ਚਰਚਾ ਤੋਂ ਬਾਅਦ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਬਜਟ ਰਾਜਪਾਲ ਪੰਜਾਬ ਕੋਲ ਭੇਜਿਆ ਜਾਵੇਗਾ। ਬਜਟ ਨੂੰ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ 26 ਮਾਰਚ ਨੂੰ ਬਜਟ ਵਿਧਾਨ ਸਭਾ ਵਿਚ ਰੱਖਿਆ ਜਾਵੇਗਾ ਅਤੇ 27 ਅਤੇ 28 ਮਾਰਚ ਨੂੰ ਵਿਧਾਨ ਸਭਾ ਚ ਬਜਟ ਉੱਤੇ ਚਰਚਾ ਕੀਤੀ ਜਾਵੇਗੀ ਅਤੇ ਫਿਰ 27 ਮਾਰਚ ਨੂੰ ਬਜਟ ਨੂੰ ਪਾਸ ਕੀਤਾ ਜਾਵੇਗਾ।