India

ਵਿਆਹ ‘ਤੇ ਇਸ ਦੁਲਹਨ ਨੇ ਕਰਵਾਇਆ ਅਨੋਖਾ ਫੋਟੋਸ਼ੂਟ,ਪ੍ਰਸ਼ਾਸਨ ਦੀ ਖੋਲ੍ਹੀ ਪੋਲ

ਕੇਰਲ : ਵਿਆਹ ਦੇ ਖੂਬਸੂਰਤ ਪਲਾਂ ਨੂੰ ਯਾਦਗਾਰੀ ਬਣਾਉਣ ਲਈ ਲੋਕ ਕਈ ਵਾਰ ਲੱਖਾਂ ਰੁਪਏ ਤੱਕ ਖਰਚ ਕਰ ਦਿੰਦੇ ਹਨ । ਪਰ ਕੇਰਲ ਦੀ ਰਹਿਣ ਵਾਲੀ ਇੱਕ ਕੁੱੜੀ ਨੇ ਆਪਣੇ ਪ੍ਰੀ ਵੇਡਿੰਗ ਸ਼ੂਟ ਤੇ ਇੱਕ ਨਿਵੇਕਲੀ ਪਹਿਲੇ ਕੀਤੀ ਹੈ । ਕੇਰਲ ਦੀ ਇੱਕ ਦੁਲਹਨ ਨੇ ਭਾਰਤ ਦੀਆਂ ਸੜਕਾਂ ਦੀ ਦੁਰਦਸ਼ਾ ਦੀ ਸਮੱਸਿਆ ਨੂੰ ਉਜਾਗਰ ਕਰਦੇ ਹੋਏ ਇੱਕ ਅਨੋਖਾ ਫੋਟੋਸ਼ੂਟ ਕਰਵਾਉਣ ਦਾ ਫੈਸਲਾ ਕੀਤਾ।

ਦੁਲਹਨ ਨੇ ਆਪਣੇ ਬ੍ਰਾਈਡਲ ਫੋਟੋਸ਼ੂਟ ਦੌਰਾਨ ਇਲਾਕੇ ਦੀਆਂ ਸੜਕਾਂ ‘ਤੇ ਟੋਇਆਂ ਵਿਚਕਾਰ ਇਹ ਫੋਟੋਸ਼ੂਟ ਕਰਵਾਇਆ ਅਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ।ਇਸ ਦੱਖਣ ਭਾਰਤੀ ਲਾੜੀ ਦਾ ਇਹ ਬਰਾਈਡਲ ਫੋਟੋਸ਼ੂਟ ਸੋਸ਼ਲ ਮੀਡੀਆ ‘ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਤੇ ਇਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਫੋਟੋਸ਼ੂਟ ਦੀ ਲੋਕੇਸ਼ਨ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਜਗ੍ਹਾ ਸੜ੍ਹਕਾਂ ਦੀ ਹਾਲਤ ਕਿੰਨੀ ਮਾੜੀ ਹੈ ਤੇ ਜਗਾ-ਜਗਾ ਟੋਏ ਪਏ ਹੋਏ ਹਨ।

ਇਸ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਦੁਲਹਨ ਨੇ ਇਸ ਅਨੋਖੇ ਅੰਦਾਜ਼ ‘ਚ ਆਪਣੇ ਵਿਆਹ ਦੇ ਸ਼ੂਟ ਨੂੰ ਯਾਦਗਾਰ ਬਣਾਉਣ ਦਾ ਫੈਸਲੇ ਦੀ ਕਈ ਲੋਕ ਤਾਰੀਫ ਕਰ ਰਹੇ ਹਨ ਪਰ ਕਈ ਇਸ ਨੂੰ ਮਾੜਾ ਵੀ ਕਹਿ ਰਹੇ ਹਨ।

ਇਹ ਵਾਇਰਲ ਵੀਡੀਓ, ਜੋ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਹੈ,ਦੇ ਵਿੱਚ ਇਕ ਦੁਲਹਨ ਸੜ੍ਹਕ ਤੇ ਚੱਲ ਕੇ ਆ ਰਹੀ ਹੈ ਤੇ ਅੱਗੇ ਇੱਕ ਫੋਟੋਗ੍ਰਾਫਰ ਉਸਦਾ ਫੋਟੋਸ਼ੂਟ ਕਰ ਰਿਹਾ ਹੈ। ਸਿਰਫ ਉਸ ਦਾ ਫੋਟੋਗ੍ਰਾਫਰ ਹੀ ਨਹੀਂ, ਸਗੋਂ ਕੁਝ ਹੋਰ ਵਿਅਕਤੀ ਇਸ ਸਭ ਦੀ ਵੀਡੀਓ ਵੀ ਬਣਾ ਰਹੇ ਹਨ।

ਕਲਿੱਪ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕੁਝ ਸਵਾਰੀਆਂ ਸੜ੍ਹਕ ਤੋਂ ਗੁਜ਼ਰਦਿਆਂ ਆਪਣੇ ਵਾਹਨਾਂ ਤੋਂ ਡਿੱਗਣ ਤੋਂ ਵੀ ਖੁੱਦ ਨੂੰ ਬਚਾਅ ਰਹੀਆਂ ਹਨ। ਫੋਟੋਗ੍ਰਾਫਰ ਦੂਰੋਂ ਦੁਲਹਨ ਦੀ ਫੋਟੋ ਖਿੱਚ ਰਿਹਾ ਹੈ। ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ਸੜਕ ਦੇ ਵਿਚਕਾਰ ਲਾੜੀ ਦਾ ਫੋਟੋਸ਼ੂਟ।

ਇਹ ਵੀਡੀਓ ਇੰਨੀ ਮਸ਼ਹੂਰ ਹੋਈ ਹੈ ਕਿ ਹੁਣ ਤੱਕ ਇਸ ਨੂੰ ਨੂੰ ਕਰੀਬ 50 ਲੱਖ ਲੋਕ ਦੇਖ ਚੁੱਕੇ ਹਨ ਤੇ ਚਾਰ ਲੱਖ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਹਜ਼ਾਰਾਂ ਯੂਜ਼ਰਸ ਨੇ ਇਸ ‘ਤੇ ਦਿਲਚਸਪ ਟਿੱਪਣੀਆਂ ਕੀਤੀਆਂ ਹਨ। ਕਈ ਯੂਜ਼ਰਸ ਦੁਲਹਨ ਦੇ ਬ੍ਰਾਈਡਲ ਫੋਟੋਸ਼ੂਟ ਦੇ ਇਸ ਅਨੋਖੇ ਅੰਦਾਜ਼ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਕੇਰਲ ਦੀਆਂ ਸੜਕਾਂ ਦੀ ਅਜਿਹੀ ਮਾੜੀ ਹਾਲਤ ਦਾ ਮਜ਼ਾਕ ਵੀ ਉਡਾਇਆ ਹੈ। ਇਕ ਯੂਜ਼ਰ ਨੇ ਲਿਖਿਆ, ”ਬ੍ਰਾਈਡਲ ਫੋਟੋਸ਼ੂਟ ਸੜਕ ‘ਤੇ ਨਹੀਂ, ਤਾਲਾਬ (ਛੱਪੜ) ‘ਚ ਹੋਇਆ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ਬਹੁਤ ਵਧੀਆ ਸੜਕ, ਵਾਹ ਕੀ ਸੜਕ ਹੈ। ਜੇ ਤੁਸੀਂ ਕੁਝ ਛੋਟੀਆਂ ਮੱਛੀਆਂ ਖਰੀਦ ਸਕਦੇ ਹੋ, ਤਾਂ ਤੁਸੀਂ ਇੱਥੇ ਮੱਛੀ ਫੜ ਸਕਦੇ ਹੋ।

ਦੇਖਿਆ ਜਾਵੇ ਸਰਕਾਰ ਦਾ ਧਿਆਨ ਇਸ ਸਮੱਸਿਆ ਵੱਲ ਦਿਵਾਉਣ ਲਈ ਕੀਤੀ ਗਈ ਇਹ ਅਨੋਖੀ ਪਹਿਲ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਭਾਰਤ ਵਿੱਚ ਸੜ੍ਹਕਾਂ ਦਾ ਇੱਕ ਵੱਡਾ ਜਾਲ ਹੈ ਪਰ ਉਹਨਾਂ ਦਾ ਕੀ ਹਾਲ ਹੈ,ਇਹ ਸਭ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ।