The Khalas Tv Blog India Video: ਤੇਂਦੁਏ ਦੇ ਹਮਲੇ ‘ਚ ਤਿੰਨ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਸਮੇਤ 13 ਲੋਕ ਹੋਏ ਜ਼ਖਮੀ
India

Video: ਤੇਂਦੁਏ ਦੇ ਹਮਲੇ ‘ਚ ਤਿੰਨ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਸਮੇਤ 13 ਲੋਕ ਹੋਏ ਜ਼ਖਮੀ

Thirteen people including three forest department employees were injured in the leopard attack

Video: ਤੇਂਦੁਏ ਦੇ ਹਮਲੇ 'ਚ ਤਿੰਨ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਸਮੇਤ 13 ਲੋਕ ਹੋਏ ਜ਼ਖਮੀ

ਜੋਰਹਾਟ: ਆਸਾਮ ਦੇ ਜੋਰਹਾਟ ਜ਼ਿਲ੍ਹੇ ਵਿੱਚ ਤੇਂਦੁਏ ਦੇ ਹਮਲੇ ਵਿੱਚ ਜੰਗਲਾਤ ਵਿਭਾਗ ਦੇ ਤਿੰਨ ਮੁਲਾਜ਼ਮਾਂ ਸਮੇਤ ਘੱਟੋ-ਘੱਟ 13 ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਜੋਰਹਾਟ ਜ਼ਿਲੇ ਦੇ ਟੇਓਕ ਨੇੜੇ ਚੇਨਿਜਨ ਵਿਖੇ ਰੇਨ ਫਾਰੈਸਟ ਰਿਸਰਚ ਇੰਸਟੀਚਿਊਟ ਦੇ ਨੇੜੇ ਵਾਪਰੀ।

ਜੋਰਹਾਟ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਮੋਹਨ ਲਾਲ ਮੀਨਾ ਨੇ ਏਐਨਆਈ ਨੂੰ ਦੱਸਿਆ ਕਿ ਹਮਲੇ ਵਿੱਚ ਤਿੰਨ ਜੰਗਲਾਤ ਕਰਮਚਾਰੀਆਂ ਸਮੇਤ 13 ਲੋਕ ਜ਼ਖ਼ਮੀ ਹੋਏ ਹਨ। ਐਸਪੀ ਨੇ ਕਿਹਾ, “ਸਾਰੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।” ਜੋਰਹਾਟ ਜ਼ਿਲੇ ਦੇ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 10.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਤੇਂਦੁਏ ਨੇ ਇਲਾਕੇ ਦੇ ਕੁਝ ਲੋਕਾਂ ‘ਤੇ ਹਮਲਾ ਕਰ ਦਿੱਤਾ ਹੈ।

ਜੰਗਲਾਤ ਅਧਿਕਾਰੀ ਨੇ ਦੱਸਿਆ, “ਜਦੋਂ ਸਾਡੀ ਟੀਮ ਇਲਾਕੇ ‘ਚ ਪਹੁੰਚੀ ਤਾਂ ਤੇਂਦੁਏ ਨੇ ਸਾਡੇ ਦੋ ਸਟਾਫ ‘ਤੇ ਹਮਲਾ ਕਰ ਦਿੱਤਾ। ਸਾਡੀ ਦੂਜੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਤੇਂਦੁਏ  ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”

ਇਸ ਤੋਂ ਪਹਿਲਾਂ ਛੱਤੀਸਗੜ੍ਹ ਵਿੱਚ 12 ਦਸੰਬਰ ਨੂੰ ਮਨੇਂਦਰਗੜ੍ਹ ਜ਼ਿਲ੍ਹੇ ਦੇ ਕੁੰਵਰਪੁਰ ਜੰਗਲੀ ਖੇਤਰ ਦੇ ਗਢੌਰਾ ਪਿੰਡ ਵਿੱਚ ਤੇਂਦੁਏ ਦੇ ਹਮਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ। ਪੀੜਤ ਦੀ ਪਛਾਣ ਫੁਲਝਰੀਆ ਵਜੋਂ ਹੋਈ ਹੈ।

ਤੇਂਦੁਆ ਕਿੰਨਾ ਹਮਲਾਵਰ ਸੀ, ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਬਹੁਤ ਹੈਰਾਨੀਜਨਕ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਤੇਂਦੁਆ ਇਕ ਘਰ ਦੇ ਅਹਾਤੇ ‘ਚੋਂ ਛਾਲ ਮਾਰ ਕੇ ਬਾਹਰ ਸੜਕ ਵੱਲ ਆਉਂਦਾ ਹੈ ਅਤੇ ਸਾਹਮਣੇ ਖੜ੍ਹੀ ਗੱਡੀ ‘ਤੇ ਹਮਲਾ ਕਰ ਦਿੰਦਾ ਹੈ। ਸ਼ੁਕਰ ਹੈ ਕਾਰ ਦੀ ਖਿੜਕੀ ਬੰਦ ਸੀ। ਅਜਿਹੇ ‘ਚ ਚੀਤਾ ਉੱਥੋਂ ਭੱਜ ਜਾਂਦਾ ਹੈ।

Exit mobile version