ਅਮਰੀਕਾ ਵਿੱਚ 24 ਘੰਟਿਆਂ ਵਿੱਚ ਤੀਜਾ ਵੱਡਾ ਹਮਲਾ ਹੋਇਆ ਹੈ। ਹੁਣ ਇੱਕ ਹਮਲਾਵਰ ਨੇ ਕੁਈਨਜ਼, ਨਿਊਯਾਰਕ ਵਿਚ ਇਕ ਨਾਈਟ ਕਲੱਬ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 11 ਲੋਕ ਜ਼ਖ਼ਮੀ ਹੋ ਗਏ। ਜਿਸ ਨਾਈਟ ਕਲੱਬ ਵਿਚ ਇਹ ਘਟਨਾ ਵਾਪਰੀ ਉਸ ਦਾ ਨਾਂ ਅਮਜੂਰਾ ਨਾਈਟ ਕਲੱਬ ਹੈ। ਗੋਲੀਬਾਰੀ ਬੀਤੀ ਰਾਤ ਕਰੀਬ 11.45 ਵਜੇ ਹੋਈ।
ਪੁਲਿਸ ਵਿਭਾਗ ਦੀਆਂ ਕਈ ਯੂਨਿਟਾਂ ਨੇ ਖੇਤਰ ਨੂੰ ਸੁਰੱਖਿਅਤ ਕਰਨ ਅਤੇ ਸ਼ੱਕੀਆਂ ਨੂੰ ਫੜਨ ਲਈ ਜਮਾਇਕਾ ਲੌਂਗ ਆਈਲੈਂਡ ਰੇਲ ਰੋਡ ਸਟੇਸ਼ਨ ਦੇ ਨੇੜੇ ਗੋਲੀਬਾਰੀ ਦੇ ਸੀਨ ‘ਤੇ ਜਵਾਬ ਦਿੱਤਾ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਸ਼ੱਕੀਆਂ ਦੀ ਪਛਾਣ ਹੋ ਗਈ ਹੈ ਜਾਂ ਨਹੀਂ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪੀੜਤਾਂ ਦੀ ਹਾਲਤ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਦੱਸ ਦੇਈਏ ਕਿ 24 ਘੰਟਿਆਂ ਦੇ ਅੰਦਰ ਅਮਰੀਕਾ ਵਿੱਚ ਇਹ ਤੀਜਾ ਅਤਿਵਾਦੀ ਹਮਲਾ ਹੈ। ਪਹਿਲਾ ਹਮਲਾ ਅਮਰੀਕਾ ਦੇ ਨਿਊ ਓਰਲੀਨਜ਼ ਵਿੱਚ ਹੋਇਆ, ਜਿੱਥੇ 15 ਲੋਕਾਂ ਦੀ ਮੌਤ ਹੋ ਗਈ। ਦੂਜਾ ਹਮਲਾ ਅਮਰੀਕਾ ਦੇ ਲਾਸ ਵੇਗਾਸ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਨੇੜੇ ਹੋਇਆ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਥੇ ਸੱਤ ਲੋਕ ਜ਼ਖ਼ਮੀ ਹੋ ਗਏ।
ਇਸ ਤੋਂ ਇਲਾਵਾ ਨਿਊ ਓਰਲੀਨਜ਼ ’ਚ ਕੈਨਾਲ ਐਂਡ ਬੋਰਬੋਨ ਸਟਰੀਟ ’ਤੇ ਨਵੇਂ ਸਾਲ ਦੇ ਪਹਿਲੇ ਕੁੱਝ ਘੰਟਿਆਂ ’ਚ ਇਕ ਕਾਰ ਨੇ ਭੀੜ ਨੂੰ ਦਰੜ ਦਿਤਾ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸ਼ਹਿਰ ਦੀ ਐਮਰਜੈਂਸੀ ਤਿਆਰੀ ਏਜੰਸੀ ਨੋਲਾ ਰੈਡੀ ਨੇ ਦਿਤੀ ਸੀ। ਨਿਊ ਓਰਲੀਨਜ਼ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਉਹ ‘ਵੱਡੇ ਪੱਧਰ ’ਤੇ ਮੌਤਾਂ’ ਦੀ ਸਥਿਤੀ ਨਾਲ ਨਜਿੱਠ ਰਹੇ ਹਨ।