The Khalas Tv Blog Punjab ਇਨ੍ਹਾਂ ਦੋ ਘਟਨਾਵਾਂ ਨੇ ਜਥੇਦਾਰ ਦੇ ਮਨ ਨੂੰ ਪਹੁੰਚਾਈ ਠੇਸ
Punjab

ਇਨ੍ਹਾਂ ਦੋ ਘਟਨਾਵਾਂ ਨੇ ਜਥੇਦਾਰ ਦੇ ਮਨ ਨੂੰ ਪਹੁੰਚਾਈ ਠੇਸ

These two incidents hurt the Jathedar's mind

ਇਨ੍ਹਾਂ ਦੋ ਘਟਨਾਵਾਂ ਨੇ ਜਥੇਦਾਰ ਦੇ ਮਨ ਨੂੰ ਪਹੁੰਚਾਈ ਠੇਸ

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੋਲੇ ਮਹੱਲੇ ਦੀਆਂ ਪੰਥ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ  ਦੋ ਘਟਨਾਵਾਂ ਨੇ ਮਨ ਨੂੰ ਬਹੁਤ ਦੁਖੀ ਕੀਤਾ ਹੈ। ਇੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੈਨੇਡਾ ਤੋਂ ਆਏ ਨਿੰਹਗ ਸਿੰਘ ਦਾ ਕਤਲ ਤੇ ਦੂਜੀ ਮਨੀਕਰਨ ਵਿਖੇ ਵਾਪਰੇ ਦੁਖਾਂਤ ਦੀ ਘਟਨਾ।

ਜਥੇਦਾਰ ਨੇ ਕਿਹਾ ਕਿ ਅੱਜ ਹੁੱਲੜਬਾਜ਼ ਉਤਸ਼ਾਹਿਤ ਹੋ ਰਹੇ ਹਨ। ਸਾਨੂੰ ਤੇ ਸਾਡੇ ਨੌਜਵਾਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਅੱਜ ਸਾਡੇ ਪੰਥ ਦੀ ਸਥਿਤੀ ਕੀ ਹੋਈ ਪਈ ਹੈ। ਅੱਜ ਜੇ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਹਨ ਤਾਂ ਇਹ ਅਨੁਸ਼ਾਸਨ ਤੋਂ ਦੂਰ ਜਾਣ ਕਰਕੇ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਸਭ ਤੋਂ ਵੱਡੀ ਸਪੋਰਟ ਲੰਗਰਾਂ ਨੇ ਕੀਤੀ ਸੀ। ਹਕੁਮਤ ਕਦੋਂ ਦੀ ਸੋਚ ਰਹੀ ਸੀ ਕਿ ਜੇ ਸਿੱਖਾਂ ਨੂੰ ਕਮਜ਼ੋਰ ਕਰਨਾ ਹੈ ਤਾਂ ਇਨ੍ਹਾਂ ਦੇ ਗੁਰਦੁਆਰੇ ਆਪਣੇ ਕਬਜ਼ੇ ਵਿੱਚ ਲੈ ਲਵੋ। ਸ਼੍ਰੋਮਣੀ ਕਮੇਟੀ ਸਾਡੀ ਸ਼ਕਤੀ ਦਾ ਸ੍ਰੋਤ ਹੈ।

ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਕੋਈ ਇੱਕ ਫੈਸਲਾ ਸਿੱਖਾਂ ਦੇ ਹੱਕ ਵਿੱਚ ਦੱਸਿਆ ਜਾਵੇ। ਏਜੰਸੀਆਂ ਨੇ ਭੰਡ ਪ੍ਰਚਾਰ ਕਰਨ ਲਈ ਫੇਕ ਆਈਡੀਜ਼ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਸੀ। ਹੁਣ ਇਹ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਤੇ ਕਿਸਾਨਾਂ ਦੀ ਗੱਲ ਅਕਾਲੀ ਦਲ ਨਹੀਂ ਕਰੇਗਾ, ਉਦੋਂ ਤੱਕ ਅਕਾਲੀ ਦਲ ਦਾ ਉਭਾਰ ਨਹੀਂ ਹੋਵੇਗਾ।

ਜਥੇਦਾਰ ਨੇ ਸੱਦਾ ਦਿੱਤਾ ਕਿ ਆਓ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋਈਏ ਤਾਂ ਹੀ ਸਾਡੇ ਖਿਲਾਫ ਜੋ ਨਰੇਟਿਵ ਸਿਰਜਿਆ ਜਾ ਰਿਹਾ ਹੈ, ਉਸ ਤੋਂ ਬਚ ਸਕਦੇ ਹਾਂ।

Exit mobile version