Punjab

ਇਨ੍ਹਾਂ ਸਿਆਸੀ ਅਤੇ ਪੰਥਕ ਹਸਤੀਆਂ ਨੇ ਦਿੱਤੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਜਲੀ….

These political and cult figures paid tribute to Parkash Singh Badal....

ਬਠਿੰਡਾ :  ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਪਿੰਡ ਬਾਦਲ ਵਿਖੇ ਹੋ ਰਹੀ ਹੈ। ਦੱਸ ਦਈਏ ਕਿ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ’ਚ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਕਈ ਵੱਡੀਆਂ ਸ਼ਖਸੀਅਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ ਹਨ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਨਿਮਰਤਾ ਅਤੇ ਸਹਿਜ ਨਾਲ ਹੇਰਕ ਵਿਅਕਤੀ ਨਾਲ ਗੱਲਬਾਤ ਕਰਨ ਵਾਲੀ ਸਖਸ਼ੀਅਤ ਸੀ। ਉਨ੍ਹਾਂ ਨੇ ਕਿਹਾ ਕਿ ਬਾਦਲ ਨੇ ਹਮੇਸ਼ਾ ਆਪਣੇ ਤੋਂ ਵੱਡੇ-ਛੋਟੇ ਵਿਅਕਤੀ ਨੂੰ ਸਰਦਾਰ ਜੀ ਅਤੇ ਕਾਕਾ ਜੀ ਕਹਿ ਕੇ ਸੰਬੋਧਨ ਕੀਤਾ।

ਧਾਮੀ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਇੱਛਾ ਸੀ ਕਿ ਲੰਮੇ ਸਮੇਂ ਤੋਂ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਦੀ ਸਿੰਘਾਂ ਨੂੰਵ ਰਿਹਾਅ ਕਰਨ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਇਹ ਵੀ ਪੰਜਾਬ ਦਾ ਇੱਕ ਵੱਡਾ ਮੁੱਦਾ ਹੈ ਜਿਸ ‘ਤੇ ਉਹ ਗੌਰ ਕਰਨ। ਉਨਾਂ ਨੇ ਕਿਹਾ ਕਿ 1997 ਵਿੱਚ ਸਿਰਫ਼ ਬਾਦਲ ਹੀ ਸੀ ਜਿਸ ਨੇ ਭਾਰਤੀ ਜਨਤਾ ਪਾਰਟੀ ਨਾਲ ਸਮਝੋਤਾ ਕਰਨ ਨੂੰ ਕਿਹਾ ਸੀ।

ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਪੰਜਾਬ ਦਾ ਵੱਡਾ ਦੁਖਾਂਤ ਅੱਜ ਤੱਕ ਲੋਕਾਂ ਦੇ ਦਿਲਾਂ ਵਿੱਚ ਰੜਕ ਰਿਹਾ ਹੈ, ਜੋ ਕਿ ਸਾਕਾ ਨੀਲਾ ਤਾਰਾ ਤੋਂ ਸ਼ੁਰੂ ਹੋਇਆ ਸੀ। ਧਾਮੀ ਨੇ ਅਮਿਤ ਸ਼ਾਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡੇ ‘ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਅਤੇ ਇਸ ਮਸਲੇ ਨੂੰ ਛੇਤੀ ਹੱਲ ਕਰ ਕੇ ਬੰਦੀ ਸਿੱਖਾਂ ਨੂੰ ਜੇਲ੍ਹਾਂ ਤੋਂ ਛੱਡਿਆ ਜਾਵੇ। ਧਾਮੀ ਨੇ ਕਿਹਾ ਕਿ ਇਸ ਸਬੰਧੀ ਉਹ ਪਹਿਲਾਂ ਵੀ ਕਈ ਵਾਰ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਚੁੱਕੇ ਹਨ ਅਤੇ ਅੱਜ ਵੀ ਉਹ ਇੱਕ ਚਿੱਠੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਦੇਣਗੇ। ਜ਼ਿਕਰੇਖਾਸ ਹੈ ਕਿ ਭਾਰਤ ਦੀਆਂ ਜੇਲ੍ਹਾਂ ਵਿੱਚ 9 ਸਿੱਖ ਸਿਆਸੀ ਕੈਦੀ ਬੰਦ ਹਨ, ਜੋ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਅਜੇ ਤੱਕ ਰਿਹਾਅ ਨਹੀਂ ਕੀਤੇ ਗਏ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਸਿੱਖ ਭਾਈਚਾਰੇ ਵੱਲੋਂ ਵਾਰ-ਵਾਰ ਚੁੱਕੀ ਜਾਂਦੀ ਰਹੀ ਹੈ। ਅਕਾਲੀ ਦਲ ਅਤੇ SGPC ਵੱਲੋਂ ਵੀ ਇਹ ਮੰਗ ਪ੍ਰਮੁਖਤਾ ਨਾਲ ਚੁੱਕੀ ਜਾਂਦੀ ਰਹੀ ਹੈ।

ਮਨਪ੍ਰੀਤ ਸਿੰਘ ਬਾਦਲ

ਇਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਨਾਂ ਸਖ਼ਸ਼ੀਅਤਾਂ ਵਿੱਚ ਹੋ ਗਏ ਹਨ ਜੋ ਅਮਰ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਿੰਦੂ ਸਿੱਖ ਭਾਈਚਾਰੇ ਦੀ ਏਕਤਾ ਲਈ ਲੜਨ ਵਾਲੇ ਇਨਸਾਨ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਆਣ ਵਾਲੀਆਂ ਨਸਲਾਂ ਹਮੇਸ਼ਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਆਸਾਨਮੰਦ ਰਹਿਣਗੀਆਂ। ਉਨਾਂ ਨੇ ਕਿਹਾ ਕਿ ਨਵੇਂ ਪੰਜਾਬ ਦੀ ਨੀਂਹ ਰੱਖਣ ਦਾ ਕੰਮ ਪ੍ਰਕਾਸ਼ ਬਾਦਲ ਨੇ ਹੀ ਕੀਤਾ ਹੈ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਰੱਖਿਆ ਸੀ । ਉਨਾਂ ਨੇ ਕਿਹਾ ਕਿ ਪੰਜਾਬ ਦੀ ਬਹਿਤਰੀ ਲਈ ਉਨ੍ਹਾਂ ਨੇ ਹਰ ਰੁੱਸੇ ਹੋਏ ਵਿਅਕਤੀ ਨੂੰ ਮਨਾਇਆ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕੁਝ ਸਿਆਸੀ ਕਾਰਨਾਂ ਕਾਰਨ ਜਦੋਂ ਮੇਰੇ ਨਾਲ ਗੁੱਸੇ ਹੋ ਗਏ ਸੀ ਤਾਂ ਉਨ੍ਹਾਂ ਨੇ ਮੈਨੂੰ ਗਲ ਨਾਲ ਲਾ ਕੇ ਮਨਾਇਆ ਸੀ।

 ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 

ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਜਲੀ ਦਿੰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਾਰ ਉਹ ਵਿਅਕਤੀ ਨੂੰ ਕਦੇ ਵੀ ਯਾਦ ਨਹੀਂ ਕਰੇਗਾ ਜਿਸ ਨੇ ਪਰਿਵਾਰ ਲਈ ਜਿੰਦਗੀ ਬਿਤਾਈ ਹੋਵੇ ਪਰ ਸੰਸਾਰ ਉਸ ਵਿਅਕਤੀ ਨੂੰ ਹਮੇਸ਼ਾ ਯਾਦ ਰੱਖਦਾ ਹੈ ਜਿਸ ਨੇ ਲੋਕਾਂ ਲਈ , ਸਮਾਜ ਲਈ ਆਪਣੀ ਜਿੰਦਗੀ ਜਿਉਂਦੇ ਹਨ।

ਪ੍ਰਕਾਸ਼ ਸਿੰਘ ਬਾਦਲ ਉਨਾਂ ਵਿਅਕਤੀਆਂ ਵਿੱਚੋਂ ਸਨ ਜਿੰਨਾਂ ਨੇ  ਲੋਕਾਂ ਲਈ , ਸਮਾਜ ਲਈ , ਲੁਕਾਈ ਲੀ , ਮਨੁੱਖਤਾ ਲਈ ਅਤੇ ਮਾਨਵਤਾ ਲਈ ਜਿੰਦਗੀ ਜਿਉਂਦੇ ਨੇ, ਇਸ ਲਈ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੀਆਂ।

ਜਥੇਦਾਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਇੱਕ ਗੱਲ ਦਾ ਪ੍ਰਚਾਰ ਕਰਿਆ ਕਰਦੇ ਸਨ ਦੇਸ਼ ਦੀ ਤਰੱਕੀ ਇਸ ਗੱਲ ਦੇ ਪਿੱਚੇ ਲੁਕੀ ਹੋਈ ਹੈ ਕਿ ਦੇਸ਼ ਦੇ ਰਾਜਾਂ ਨੂੰ ਪੂਰਨ ਅਧਿਕਾਰ ਮਿਲਣੇ ਚਾਹੀਦੇ ਹਨ , ਜੇ ਰਾਜ ਮਜਬੂਤ ਹੋਣਗੇ ਤਾਂ ਹੀ ਕੇਂਦਰ ਮਜਬੂਤ ਹੋਵੇਗਾ। ਜਥੇਦਾਰ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਇਹ ਗੱਲ ਕੇਂਦਰ ਅੱਗੇ ਰੱਖੀ ਕੇ ਰਾਜਾਂ ਨੂੰ ਪੂਰੇ ਅਧਿਕਾਰ ਮਿਲਣੇ ਚਾਹੀਦੇ ਹਨ ਤਾਂ ਕਈਆਂ ਨੇ ਵੱਖਵਾਦੀ ਵੀ ਕਿਹਾ ਅਤੇ ਕਈਆਂ ਨੇ ਅੱਤਵਾਦੀ ਵੀ ਕਿਹਾ ਅਤੇ ਕਈਆਂ ਨੇ ਇਹ ਵੀ ਕਿਹਾ ਕਿ ਇਹ ਰਾਜਾਂ ਦੇ ਵਾਧੂ ਅਧਿਕਾਰਾਂ ਦੀ ਗੱਲ ਨਹੀਂ ਕਰਦੇ ਸਗੋਂ ਇਹ ਭਾਰਤ ਨੂੰ ਤੋੜਨਾ ਚਾਹੁੰਦੇ ਹਨ।

ਜਥੇਦਾਰ ਨੇ ਕਿਹਾ ਕਿ ਪਰ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ‘ਤੇ ਹਮੇਸ਼ਾ ਡਟੇ ਰਹੇ ਕਿ ਰਾਜਾਂ ਨੂੰ ਪੂਰਨ ਅਧਿਕਾਰ ਮਿਲਣੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਜੋ ਗੱਲਾਂ ਸ਼੍ਰੋਮਣੀ ਅਕਾਲੀ ਦਲ 1947 ਤੋਂ ਕਰਦਾ ਆ ਰਿਹਾ ਹੈ ਉਹ ਹੁਣ ਦੂਜੇ ਰਾਜ ਵੀ ਕਰਨ ਲੱਗੇ ਹਨ ਹਾਲਾਂਕਿ ਉਨ੍ਹਾਂ ਨੂੰ ਕੋਈ ਵੱਖਵਾਦੀ ਨਹੀਂ ਕਹਿੰਦਾ ਅਤੇ ਉਨ੍ਹਾਂ ਨੂੰ ਕੋਈ ਅੱਤਵਾਦੀ ਨਹੀਂ ਕਹਿੰਦਾ।

ਜਥੇਦਾਰ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹੱਕਾਂ ਦੀ ਗੱਲ ਕੀਤੀ ਤਾਂ ਸਾਨੂੰ ਅੱਤਵਾਦੀ ਕਹਿ ਕੇ ਸਾਡੇ ਖ਼ਿਲਾਫ਼ ਸਾਜਿਸ਼ਾਂ ਰਚੀਆਂ ਗਈਆਂ। ਉਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ‘ਤੇ ਚੱਲਣ ਦੀ ਲੋੜ ਹੈ ਕਿ ਰਾਜਾਂ ਨੂੰ ਪੂਰੀ ਅਜ਼ਾਦੀ ਮਿਲੇ ਅਤੇ ਰਾਜਾਂ ਨੂੰ ਪੂਰਨ ਅਧਿਕਾਰ ਮਿਲਣ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਹਰ ਖੇਤਰੀ ਪਾਰਟੀ ਨੂੰ ਮਜਬੂਤ ਕਰਨ ਦੀ ਲੋੜ ਹੈ।

ਇਸੇ ਦੌਰਾਨ ਅੰਤਿਮ ਅਰਦਾਸ ‘ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਹਨ। ਗ੍ਰਹਿ ਮੰਤਰੀ ਨੇ ਆਉਂਦਿਆਂ ਹੀ ਮਰਹੂਮ ਬਾਦਲ ਦੀ ਤਸਵੀਰ ਅੱਗੇ ਮੱਥਾ ਟੇਕਿਆ। ਅਮਿਤ ਸ਼ਾਹ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੀ ਸ਼ਾਮਲ ਹੋਏ ਹਨ

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਨਾਲ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾਂ ਨੇ ਕਿਹਾ ਕਿ ਪ੍ਰਕਾਸ਼ ਬਾਦਲ ਦੇ ਜਾਣ ਨਾਲ ਸਿੱਖ ਪੰਥ ਨੇ ਇੱਕ ਸੱਚੇ ਸਿਪਾਹੀ ਨੂੰ ਗਵਾਇਆ ਹੈ ਅਤੇ ਦੇਸ਼ ਨੇ ਇੱਕ ਦੇਸ਼ ਭਗਤ ਗਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਰੇ ਦੇਸ਼ ਵਿੱਚ ਦੀਵਾ ਲੈ ਕੇ ਵੀ ਕਿਸੇ ਨੂੰ ਲੱਭਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਜਿਹਾ ਇਨਸਾਨ ਕਿਤੇ ਵੀ ਨਹੀਂ ਮਿਲਣਾ।

ਸ਼ਾਹ ਨੇ ਕਿਹਾ ਕਿ ਕਿਸਾਨਾਂ ਨੇ ਆਪਣਾ ਸੱਚਾ ਹਮਦਰਦ ਗਵਾਇਆ ਹੈ। ਉਨਾਂ ਨੇ ਕਿਹਾ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਕਿ ਕਿਸੇ ਇੰਨਸਾਨ ਦਾ ਕੋਈ ਦੁਸ਼ਮਣ ਨਾ ਹੋਏ ਪਰ ਬਾਦਲ ਸਾਬ ਦੇਸ਼ ਦੇ ਇਕਲੌਤੇ ਅਜਿਹੇ ਸਿਆਸਤਦਾਨ ਰਹੇ ਜਿਹਨਾਂ ਨੇ 7 ਦਹਾਕੇ ਸਿਆਸਤ ਕੀਤੀ ਪਰ ਕੋਈ ਵੀ ਉਹਨਾਂ ਦਾ ਵਿਰੋਧੀ ਨਹੀਂ ਰਿਹਾ। ਉਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਅੱਜ ਆਪਣਾ ਸੱਚਾ ਹਿਤੈਸ਼ੀ ਗੁਆ ਲਿਆ ਹੈ। ਉਨਾਂ ਨੇ ਕਿਹਾ ਕਿ ਬਾਦਲ ਸਾਬ੍ਹ ਤੋਂ ਬਿਨਾ ਅਜਿਹਾ ਜੀਵਨ ਕੋਈ ਨਹੀਂ ਜੀ ਸਕਦਾ।

ਅਮਿਤ ਸ਼ਾਹ ਨੇ ਕਿਹਾ ਕਿ ਉਹ ਜਿੰਨੇ ਵਾਰ ਮਰਹੂਮ ਪ੍ਰਕਾਸ਼ ਬਾਦਲ ਨੂੰ ਮਿਲੇ ਤਾਂ ਉਨਾਂ ਨੂੰ ਬਾਦਲ ਤੋਂ ਕੁਝ ਨਾ ਕੁਝ ਸਿੱਖਣ ਨੂੰ ਜਰੂਰ ਮਿਲਿਆ । ਉਨਾਂ ਨੇ ਕਿਹਾ ਕਿ ਬਾਦਲ ਨੇ ਹਮੇਸ਼ਾ ਸਾਨੂੰ ਸੱਚਾਈ ਦੀ ਰਾਹ ‘ਤੇ ਤੁਰਨ ਦੀ ਪ੍ਰੇਣਾ ਦਿੱਤੀ। ਸ਼ਾਹ ਨੇ ਕਿਹਾ ਕਿ ਭਾਵੇਂ ਉਨਾਂ ਦੀਆਂ ਪਾਰਟੀਆਂ ਵੱਖ-ਵੱਖ ਸਨ ਪਰ ਬਾਦਲ ਨੇ ਹਮੇਸ਼ਾ ਉਹੀ ਕਿਹਾ ਅਤੇ ਕੀਤਾ ਜੋ ਸਭ ਲਈ ਠੀਕ ਸੀ।

ਉਨਾਂ ਨੇ ਕਿਹਾ ਕਿ ਨਵੇਂ ਪੰਜਾਬ ਦੀ ਨੀਂਹ ਰੱਖਣ ਦਾ ਕੰਮ ਪ੍ਰਕਾਸ਼ ਬਾਦਲ ਨੇ ਹੀ ਕੀਤਾ ਹੈ। ਸ਼ਾਹ ਨੇ ਕਿਹਾ ਕਿ ਬਾਦਲ ਦੇ ਜਾਣ ਨਾਲ ਸਾਡੇ ਵਿੱਚੋਂ ਭਾਈਚਾਰੇ ਦਾ ਇੱਕ ਸਰਦਾਰ ਚਲਾ ਗਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਬਾਦਲ ਨੇ ਆਪਣਾ ਸਾਰਾ ਜੀਵਨ ਹਿੰਦੂ-ਸਿੱਖ ਭਾਈਚਾਰਕ ਏਕਤਾ ਲਈ ਸਮਰਪਣ ਕਰ ਦਿੱਤਾ ਸੀ।