India

ਚੰਡੀਗੜ੍ਹ ‘ਚ ਇਨ੍ਹਾਂ ਚਾਰ ਨਵੇਂ ਸਕੂਲਾਂ ਨੂੰ ਬਣਾਇਆ ਇਕਾਂਤਵਾਸ ਕੇਂਦਰ, ਦਾਖਲਿਆਂ ‘ਤੇ ਲੱਗੀ ਰੋਕ

‘ਦ ਖ਼ਾਲਸ ਬਿਊਰੋ: ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੇ ਨਵੇਂ ਚਾਰ ਸਕੂਲਾਂ ਵਿੱਚ ਕੋਰੋਨਾ ਮਰੀਜ਼ਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ, ਜਿਸ ਕਰਕੇ ਇਨ੍ਹਾਂ ਚਾਰ ਸਕੂਲਾਂ ‘ਚ ਇਸ ਸਾਲ ਦਾਖਲੇ ਨਹੀਂ ਕੀਤੇ ਜਾਣਗੇ।

ਪ੍ਰਸ਼ਾਸਨ ਨੇ ਮਲੋਆ, ਰਾਏਪੁਰ ਕਲਾਂ, ਮੱਖਣਮਾਜਰਾ ਅਤੇ PGI ’ਚ ਇਸ ਸਾਲ ਤੋਂ ਵਿਦਿਆਰਥੀਆਂ ਲਈ ਚਾਰ ਨਵੇਂ ਚਾਰ ਸਕੂਲਾਂ ਦਾ ਨਿਰਮਾਣ ਕੀਤਾ ਸੀ, ਪਰ ਚੰਡੀਗੜ੍ਹ ਵਿੱਚ ਵਧ ਰਹੇ ਕੋਰੋਨਾ ਦੇ ਕੇਸਾਂ ਕਾਰਨ ਕਈ ਸਕੂਲਾਂ ਨੂੰ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ।

ਵਿਭਾਗ ਦੇ ਅਧਿਕਾਰੀਆਂ ਮੁਤਾਬਿਕ, ਇਨ੍ਹਾਂ ਸਕੂਲਾਂ ਨੂੰ ਇਸ ਸਾਲ ਤੋਂ ਸ਼ੁਰੂ ਨਾ ਕਰਨ ਬਾਰੇ ਹਦਾਇਤ ਜਾਰੀ ਕੀਤੀ ਗਈ ਹੈ ਅਤੇ ਸਕੂਲਾਂ ਵਿੱਚ 400 ਦੇ ਕਰੀਬ ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।