ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਦੇ ਕਈ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜ ਮੋਹਾਲੀ, ਸਰਕਾਰੀ ਕਾਲਜ ਹੁਸ਼ਿਆਰਪੁਰ, ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ, ਮਹਿੰਦਰਾ ਸਰਕਾਰੀ ਕਾਲਜ ਪਟਿਆਲਾ, ਸਰਕਾਰੀ ਕਾਲਜ ਲੜਕੀਆਂ ਪਟਿਆਲਾ, ਐਸ ਸੀ ਡੀ ਸਰਕਾਰੀ ਕਾਲਜ ਲੜਕੇ ਲੁਧਿਆਣਾ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਅਤੇ ਸਰਕਾਰੀ ਕਾਲਜ ਲੜਕੇ ਮਾਲੇਰਕੋਟਲਾ ਨੂੰ ਪ੍ਰਾਈਵੇਟ ਕਰਨ ਦੀ ਤਿਆਰੀ ਹੈ। ਕਈ ਲੋਕ ਇਹ ਤਰਕ ਦੇ ਕੇ ਇਸ ਦਾ ਵਿਰੋਧ ਕਰ ਰਹੇ ਹਨ ਕਿ ਇਸ ਨਾਲ ਸਿੱਖਿਆ ਮਹਿੰਗੀ ਹੋਵੇਗੀ। ਜੇਕਰ ਇਨ੍ਹਾਂ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾਂਦਾ ਹੈ ਤਾਂ ਕਈ ਬੱਚੇ ਸਿੱਖਿਆ ਤੋਂ ਹਮੇਸ਼ਾ ਲਈ ਵਾਂਝੇ ਹੋ ਸਕਦੇ ਹਨ। ਇਸ ਦੇ ਨਾਲ ਉਹ ਇਹ ਵੀ ਕਹਿ ਰਹੇ ਹਨ ਕਿ ਇਹ ਕਾਲਜ ਸ਼ਹਿਰ ਦੇ ਵਿਚਕਾਰ ਹਨ ਅਤੇ ਜਿੱਥੇ ਇਹ ਬਣੇ ਹੋਏ ਹਨ, ਉਸ ਜਗਾ ਦੀ ਕੀਮਤ ਬਹੁਤ ਜਿਆਦਾ ਹੈ। ਸਰਕਾਰ ਕਾਲਜਾਂ ਨੂੰ ਬੰਦ ਕਰਕੇ ਇਸ ਜ਼ਮੀਨ ਨੂੰ ਮਹਿੰਗੇ ਭਾਅ ਵੇਚ ਸਕਦੀ ਹੈ।
ਇਹ ਵੀ ਪੜ੍ਹੋ – ਤੁੰਗਭਦਰਾ ਡੈਮ ਦੇ ਗੇਟ ਦੀ ਚੇਨ ਟੁੱਟੀ, ਤਿੰਨ ਰਾਜਾਂ ਦੇ ਕਿਸਾਨਾਂ ਨੂੰ ਅਲਰਟ ਜਾਰੀ