ਅੱਜ ਭਾਰਤ ਅਤੇ ਪਾਕਿਸਤਾਨ ਵਿਚਕਾਰ DGMO ਪੱਧਰ ਦੀ ਕੋਈ ਗੱਲਬਾਤ ਨਹੀਂ ਹੋਵੇਗੀ। ਫੌਜ ਨੇ ਕਿਹਾ ਕਿ 12 ਮਈ ਨੂੰ ਦੋਵਾਂ ਦੇਸ਼ਾਂ ਵਿਚਕਾਰ ਹੋਈ ਗੱਲਬਾਤ ਵਿੱਚ ਜਿਸ ਜੰਗਬੰਦੀ ‘ਤੇ ਸਹਿਮਤੀ ਬਣੀ ਸੀ, ਉਸ ਲਈ ਕੋਈ ਅੰਤਿਮ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ। ਇਹ ਸਮਝੌਤਾ ਅੱਗੇ ਵੀ ਜਾਰੀ ਰਹੇਗਾ।
ਦਰਅਸਲ ਕੁਝ ਮੀਡੀਆ ਹਾਊਸ ਰਿਪੋਰਟ ਕਰ ਰਹੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੋ ਜੰਗਬੰਦੀ ਹੋਈ ਸੀ ਉਹ ਅੱਜ ਖ਼ਤਮ ਹੋ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਸੀ ਕੀ ਅੱਜ DGMO ਪੱਧਰ ਦੀ ਗੱਲਬਾਤ ਤੈਅ ਕੀਤੀ ਗਈ ਹੈ। ਪਰ ਸਾਰੀਆਂ ਅਟਕਲਾਂ ਨੂੰ ਵਿਰਾਮ ਲਾਉਂਦਿਆਂ ਭਾਰਤੀ ਫ਼ੌਜ ਨੇ ਆਖ ਦਿੱਤਾ ਹੈ ਕੇ ਅੱਜ ਕੋਈ DGMO ਗੱਲਬਾਤ ਤੈਅ ਨਹੀਂ ਕੀਤੀ ਗਈ ਹੈ। ਨਿਊਜ਼ ਏਜੰਸੀ ANI ਅਨੁਸਾਰ ਭਾਰਤੀ ਫੌਜ ਨੇ ਕਿਹਾ ਹੈ ਕਿ ਅੱਜ ਕੋਈ DGMO ਗੱਲਬਾਤ ਸ਼ਡਿਊਲ ਨਹੀਂ ਹੈ। ਜਿੱਥੋਂ ਤੱਕ 12 ਮਈ ਦੀ DGMO ਗੱਲਬਾਤ ਵਿੱਚ ਫੈਸਲੇ ਗਏ ਜੰਗਬੰਦੀ ਦੀ ਨਿਰੰਤਰਤਾ ਦਾ ਸਵਾਲ ਹੈ, ਇਸ ਦੀ ਕੋਈ ਮਿਆਦ ਨਹੀਂ ਹੈ।
ਇਸ ਤੋਂ ਪਹਿਲਾਂ 12 ਮਈ ਨੂੰ ਭਾਰਤ ਅਤੇ ਪਾਕਿਸਤਾਨ ਦੇ DGMO ਨੇ ਮਹੱਤਵਪੂਰਨ ਗੱਲਬਾਤ ਕੀਤੀ ਅਤੇ ਇਹ ਨਿਯਤ ਕਰਨ ਲਈ ਸੰਬੰਧਤ ਮੁੱਦਿਆਂ ‘ਤੇ ਚਰਚਾ ਕੀਤੀ ਗਈ ਕਿ ਦੋਵੇਂ ਧਿਰਾਂ ਇੱਕ ਵੀ ਗੋਲੀ ਨਹੀਂ ਚਲਾਉਣਗੀਆਂ ਅਤੇ ਨਾ ਹੀ ਕੋਈ ਹਮਲਾਵਰ ਕਾਰਵਾਈ ਕਰਨਗੀਆਂ। ਇਹ ਵੀ ਸਹਿਮਤੀ ਹੋਈ ਕਿ ਦੋਵੇਂ ਧਿਰਾਂ ਸਰਹੱਦਾਂ ਅਤੇ ਅਗਲੇ ਖੇਤਰਾਂ ਤੋਂ ਫੌਜ ਦੀ ਗਿਣਤੀ ਘਟਾਉਣ ਲਈ ਤੁਰੰਤ ਉਪਾਅ ਕਰਨਗੀਆਂ। ਦੋਵਾਂ ਦੇਸ਼ਾਂ ਵਿਚਕਾਰ DGMO ਪੱਧਰ ਦੀ ਗੱਲਬਾਤ, ਜੋ ਪਹਿਲਾਂ 12 ਮਈ ਨੂੰ ਦੁਪਹਿਰ ਸਮੇਂ ਹੋਣੀ ਸੀ, ਬਾਅਦ ਵਿੱਚ ਸ਼ਾਮ ਲਈ ਸ਼ਡਿਊਲ ਕੀਤੀ ਗਈ। ਪਾਕਿਸਤਾਨ ਦੇ SGMO ਵੱਲੋਂ ਭਾਰਤੀ ਹਮਰੁਤਬਾ ਲੈਫਟੀਨੈਂਟ ਜਨਰਲ ਰਾਜੀਵ ਘਈ ਨੂੰ ਸ਼ਨੀਵਾਰ ਨੂੰ ਕੀਤੀ ਗਈ ਕਾਲ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਗੋਲੀਬਾਰੀ ਅਤੇ ਫੌਜੀ ਕਾਰਵਾਈ ਰੋਕਣ ‘ਤੇ ਸਮਝੌਤਾ ਕੀਤਾ।
ਅਜਿਹਾ ANI ਨੇ ਰਿਪੋਰਟ ਕੀਤਾ ਹੈ. ਲੈਫਟੀਨੈਂਟ ਜਨਰਲ ਘਈ ਜਿਨ੍ਹਾਂ ਨੇ ਐਤਵਾਰ 11 ਮਈ ਨੂੰ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸ਼ਨੀਵਾਰ ਨੂੰ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬੇ ਨੇ ਪ੍ਰਸਤਾਵ ਦਿੱਤਾ ਸੀ ਕਿ “ਅਸੀਂ ਜੰਗਬੰਦੀ ਕਰੀਏ”। ਦਰਅਸਲ ਪਹਿਲਗਾਮ ਘਟਨਾ ਦੇ ਬਦਲੇ ‘ਚ ਭਾਰਤ ਨੇ 7 ਮਈ ਨੂੰ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ ਅਤੇ ਪਾਕਿਸਤਾਨ ਅਤੇ POK ਵਿੱਚ 9 ਦਹਿਸ਼ਤਗਰਦੀ ਟਿਕਾਣਿਆਂ ‘ਤੇ ਹਮਲਾ ਕੀਤਾ ਸੀ।