ਬਿਊਰੋ ਰਿਪੋਰਟ – ਭਾਰਤ ਵਿਚ ਕ੍ਰਿਕਟ (Cricket) ਇਕ ਵੱਖਰੀ ਖੇਡ ਹੈ, ਹੋਰਾਂ ਖੇਡਾਂ ਦੇ ਮੁਕਾਬਲੇ ਕ੍ਰਿਕਟ ਦੇ ਲੋਕ ਦੇਸ਼ ਵਿਚ ਜ਼ਿਆਦਾ ਦਿਵਾਨੇ ਹਨ। ਜੇਕਰ ਕ੍ਰਿਕਟ ਵਿਚ ਮੈਚ ਭਾਰਤ ਅਤੇ ਪਾਕਿਸਤਾਨ ਹੋਵੇ ਤਾਂ ਕ੍ਰਿਕਟ ਨਾ ਦੇਖਣ ਵਾਲਾ ਵੀ ਮੈਚ ਜ਼ਰੂਰ ਦੇਖਦਾ ਹੈ। ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ (India and Pakistan Match) ਇਕ ਦੂਜੇ ਦੇ ਸਾਹਮਣੇ ਹੋਣ ਜਾ ਰਹੇ ਹਨ। ਬੀਤੇ ਦਿਨ ਏਸ਼ੀਅਨ ਕ੍ਰਿਕਟ ਕੌਂਸਲ ਨੇ ਪੁਰਸ਼ ਟੀ-20 ਐਮਰਜਿੰਗ ਏਸ਼ੀਆ ਕੱਪ 2024 ਦੇ ਪੂਰੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। 19 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਮੈਚ ਹੋਵੇਗਾ।
ਇਹ ਟੂਰਨਾਮੈਂਟ 18 ਅਕਤੂਬਰ ਤੋਂ ਲੈ ਕੇ 27 ਅਕਤੂਬਰ ਤੱਕ ਖੇਡਿਆ ਜਾਵੇਗਾ। ਦੱਸ ਦੇਈਏ ਕਿ ਇਹ ਟੂਰਨਾਮੈਂਟ ਦੀ ਮੇਜ਼ਬਾਨੀ ਓਮਾਨ ਦੇਸ਼ ਵੱਲੋਂ ਕੀਤੀ ਜਾਵੇਗੀ। ਇਸ ਵਿਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ। ਪਿਛਲਾ ਟੂਰਨਾਮੈਂਟ ਸ਼੍ਰੀਲੰਕਾ ਵਿਚ ਹੋਇਆ ਸੀ ਅਤੇ ਇਹ ਹੁਣ ਓਮਾਨ ਵਿਚ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਇਲਾਵਾ ਯੂਏਈ, ਓਮਾਨ ਅਤੇ ਹਾਂਗਕਾਂਗ ਦੀਆਂ ਟੀਮਾਂ ਸ਼ਾਮਲ ਹਨ।
ਇਹ ਵੀ ਪੜ੍ਹੋ – ‘ਆਪ’ ਆਗੂ ਵੱਲੋਂ ਸਮੂਹਿਕ ਆਤਮਦਾਹ ਦੀ ਚੇਤਾਵਨੀ! ‘ਮੈਂ ਖ਼ੁਦ ਆਪਣੇ ਪਰਿਵਾਰ ਨੂੰ ਮਾਰ ਦੇਵਾਂ’