Punjab

ਚੜੂਨੀ ਅਤੇ ਰਾਜੇਵਾਲ ਵਿੱਚ ਖੜਕ ਪਈ

‘ਦ ਖ਼ਾਲਸ ਬਿਊਰੋ : ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਬਲਬੀਰ ਸਿੰਘ ਰਾਜੇਵਾਲ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਉਨ੍ਹਾਂ ਨੂੰ  ਅਣਡਿੱਠ ਕਰਕੇ ਆਪਣੇ ਵੱਖਰੇ ਉਮੀਦਵਾਰਾ ਦੀ ਸੂਚੀ ਜਾਰੀ ਕਰਕੇ ਉਨ੍ਹਾਂ ਨੂੰ ਵੀ ਆਪਣੇ ਉਮੀਦਵਾਰ  ਖੜ੍ਹੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਕ ਵੀਡੀਓ ਸੰਦੇਸ਼ ਵਿਚ ਚੜੂਨੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਉਹਨਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ।  ਉਹ ਦੋ ਵਾਰ ਰਾਜੇਵਾਲ ਫੋਨ ਵੀ ਕਰ ਚੁੱਕੇ ਹਨ ਪਰ ਉਹਨਾਂ ਨਾਲ ਸਹੀ ਤਰੀਕੇ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ। ਚੜੂਨੀ ਨੇ ਕਿਹਾ ਕਿ ਉਹਨਾਂ ਨਾਲ ਕਈ ਸੰਗਠਨ ਜੁੜੇ ਹਨ ਪਰ ਰਾਜੇਵਾਲ ਉਹਨਾਂ ਨੂੰ ਸਿਰਫ 9 ਸੀਟਾਂ ਦੀ ਪੇਸ਼ਕਸ਼ ਕਰ ਰਹੇ ਹਨ ਜਦੋਂ ਕਿ ਉਹ ਘੱਟ ਤੋਂ ਘੱਟ 25 ਸੀਟਾਂ ਮੰਗ ਰਹੇ ਹਨ। ਉਹਨਾਂ ਕਿਹਾਕਿ  ਜੇਕਰ ਰਾਜੇਵਾਲ ਤੇ ਉਹਨਾਂ ਦੇ ਸਾਥੀਆਂ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਆਪਣੇ ਵੱਖਰੇ ਉਮੀਦਵਾਰ ਖੜ੍ਹੇ ਕਰਨ ਵਾਸਤੇ ਮਜਬੂਰ  ਹੋਵਾਂਗੇ।ਉਹਨਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੁੰ ਮਿਲ ਕੇ ਇਕੱਠਿਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਰਾਜੇਵਾਲ ਦੇ ਕਹਿਣ ’ਤੇ ਆਪਣੀ  ਪ੍ਰੈਸ ਕਾਨਫਰੰਸ ਵੀ ਰੋਕੀ ਪਰ ਹੁਣ ਰਾਜੇਵਾਲ ਵੀ ਆਪਣੀਆਂ ਮਰਜ਼ੀਆਂ ਕਰ ਰਹੇ ਹਨ ਤੇ ਉਸ ਤਰੀਕੇ ਵਿਹਾਰ ਕਰ ਰਹੇਹਨ  ਕਿਵੇਂ ਦੂਜੀਆਂ ਪਾਰਟੀਆਂ ਦੀਆਂ ਹਾਈ ਕਮਾਂਡਾਂ ਦਿੱਲੀ ਵਿਚ ਕਰਦੀਆਂ ਹਨ।