ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਫੂਲਪੁਰ ਵਿੱਚ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਰੈਲੀ ਕਰ ਰਹੇ ਸਨ, ਜਿਸ ਵਿੱਚ ਹੰਗਾਮਾ ਹੋ ਗਿਆ। ਦੋਵੇਂ ਲੀਡਰਾਂ ਵੱਲੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਮਰਨਾਥ ਮੌਰਿਆ ਦੇ ਹੱਕ ਵਿੱਚ ਰੈਲੀ ਕੀਤੀ ਜਾ ਰਹੀ ਸੀ। ਰੈਲੀ ਦੌਰਾਨ ਰਾਹੁਲ ਅਤੇ ਅਖਿਲੇਸ਼ ਜਿਵੇਂ ਹੀ ਮੰਚ ‘ਤੇ ਪਹੁੰਚੇ ਤਾਂ ਸਮਰਥਕ ਕਾਬੂ ਤੋਂ ਬਾਹਰ ਹੋ ਗਏ। ਉਨ੍ਹਾਂ ਨੇ ਸੁਰੱਖਿਆ ਘੇਰਾ ਤੋੜ ਦਿੱਤਾ ਅਤੇ ਸਟੇਜ ਵੱਲ ਵਧਣ ਲੱਗਾ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿੱਛੇ ਹਟ ਗਏ। ਜਦੋਂ ਪੁਲਿਸ ਨੇ ਲਾਠੀਚਾਰਜ ਸ਼ੁਰੂ ਕੀਤਾ ਤਾਂ ਭਗਦੜ ਵਰਗੀ ਸਥਿਤੀ ਬਣ ਗਈ, ਜਿਸ ਵਿੱਚ ਕਈ ਸਮਰਥਕ ਜ਼ਖਮੀ ਹੋ ਗਏ।
ਇਸ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਬੈਰੀਕੇਡ ਤੋੜ ਕੇ ਸਟੇਜ ’ਤੇ ਚੜ੍ਹ ਗਏ, ਜਿਸ ਕਾਰਨ ਰਾਹੁਲ ਅਤੇ ਅਖਿਲੇਸ਼ ਰੈਲੀ ਨੂੰ ਬਿਨਾਂ ਸੰਬੋਧਨ ਕੀਤੇ ਹੀ ਚਲੇ ਗਏ।
ਰਾਹੁਲ ਅਤੇ ਅਖਿਲੇਸ਼ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਦੀਆਂ ਅਪੀਲਾਂ ਵੀ ਕੀਤੀਆਂ ਗਈਆਂ ਪਰ ਭੀੜ ਨੇ ਉਨ੍ਹਾਂ ਦੀ ਇੱਕ ਨਾ ਸੁਣੀ, ਜਿਸ ਤੋਂ ਨਰਾਜ਼ ਹੋ ਕੇ ਦੋਵੇਂ ਰੈਲੀ ਨੂੰ ਬਿਨਾਂ ਸੰਬੋਧਨ ਕੀਤੇ ਹੀ ਵਾਪਸ ਚਲੇ ਗਏ।
ਇਹ ਵੀ ਪੜ੍ਹੋ – ਸਵਾਤੀ ਮਾਲੀਵਾਲ ਮਾਮਲਾ: ਦਿੱਲੀ ਪੁਲਿਸ ਨੇ ਸੀਐਮ ਹਾਊਸ ਪਹੁੰਚ ਕੇ ਕੀਤੀ ਕਾਰਵਾਈ