Punjab

“ਧਰਨਾ ਲਗਾਉਣ ਲਈ ਹੁਣ ਵਜ੍ਹਾ ਨਹੀਂ ਜਗ੍ਹਾ ਨੂੰ ਦੇਖਿਆ ਜਾਂਦਾ”

"There is no reason to hold a sit-in anymore the place is seen"

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਵਿਖੇ ਲੋਕ ਮਿਲਨੀ ਪ੍ਰੋਗਰਾਮ ਤਹਿਤ ਧੂਰੀ ਵਿੱਚ ਲੋਕਾਂ ਨੂੰ ਮਿਲੇ। ਮੁੱਖ ਮੰਤਰੀ ਮਾਨ ਨੇ  ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

ਇਸੇ ਦੌਰਾਨ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਮਾਨ ਨੇ ਕਿਸਾਨ ਜਥੇਬੰਦੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਪਹਿਲਾਂ ਕਿਸੇ ਜਥੇਬੰਦੀ ਨੇ ਧਰਨਾ ਲਗਾਉਣਾ ਹੁੰਦਾ ਸੀ ਤਾਂ ਉਹ ਵਜ੍ਹਾ ਦੇਖਦੇ ਸੀ ਪਰ ਹੁਣ ਕਈ ਜਥੇਬੰਦੀਆਂ ਵਜ੍ਹਾ ਨਹੀਂ ਜਗ੍ਹਾ ਵੇਖਦੀਆਂ ਹਨ। ਮਾਨ ਨੇ ਕਿਹਾ ਕਿ ਹੁਣ ਬਿਨਾਂ ਵਜ੍ਹਾ ਦੇ ਹੀ ਧਰਨੇ ਲੱਗ ਰਹੇ ਹਨ। ਮਾਨ ਨੇ ਕਿਹਾ ਕਿ ਜਦੋਂ ਅਸੀਂ ਗੱਲਬਾਤ ਲਈ ਤਿਆਰ ਹਾਂ ਤਾਂ ਜਥੇਬੰਦੀਆਂ ਧਰਨੇ ਕਿਉਂ ਲਗਾਉਂਦੀਆਂ ਹਨ।

ਮਾਨ ਨੇ ਕਿਹਾ ਕਿ ਵੈਲਿਊ ਕੱਟ ਦੀ ਭਰਭਾਈ ਦੇ ਬਾਵਜੂਦ ਵੀ ਧਰਨੇ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਸਬੰਧੀ ਹਰ ਫ਼ੈਸਲਾ ਕਿਸਾਨਾਂ ਨਾਲ ਮੀਟਿੰਗ ਕਰਕੇ ਹੀ ਲੈਂਦੀ ਹੈ ਫਿਰ ਵੀ ਜਥੇਬੰਦੀਆਂ ਧਰਨੇ ਲਗਾ ਰਹੀਆਂ ਨੇ। ਮਾਨ ਨੇ ਕਿਹਾ ਕਿ ਇਸ ਵਾਰ ਖਰਾਬ ਹੋਈਆਂ ਫਸਲਾਂ ਹਾਲੇ ਖੇਤਾਂ ਵਿੱਚ ਹੀ ਪਈਆਂ ਸਨ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿੱਚ 15 -15 ਹਜ਼ਾਰ ਰੁਪਏ ਪਾ ਦਿੱਤੇ ਸਨ।

ਮਾਨ ਨੇ ਕਿਹਾ ਕਿ ਪਰਾਲੀ ਸਾੜਨ ਦਾ ਤਾਂ ਹੁਣ ਰਿਵਾਜ ਹੀ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦੇ ਸੀ ਪਰ ਹੁਣ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਂਦੇ ਹਨ ਜਿਸ ਨਾਲ ਵਾਤਾਵਰਨ ਤਾਂ ਖਰਾਬ ਹੁੰਦਾ ਹੀ ਹੈ ਪਰ ਜੋ ਇਸ ਕਾਰਨ ਸੜਕ ਹਾਦਸੇ ਵਾਪਰਦੇ ਹਨ ਉਨ੍ਹਾਂ ਦਾ ਜਿੰਮੇਵਾਰ ਕੋਣ ਹੈ। ਮਾਨ ਨੇ ਕਿਹਾ ਕਿ ਹੁਣ ਉਹ ਕਿਸਾਨ ਜਥੇਬੰਦੀਆਂ ਕਿੱਥੇ ਹਨ ਜੋ ਜ਼ੀਰਾ ਸ਼ਰਾਬ ਫੈਕਟਰੀ ਅੱਗੇ ਸਰਕਾਰ ਖ਼ਿਲਾਫ਼ ਧਰਨਾ ਦੇ ਰਹੀਆਂ ਸਨ। ਉਹ ਕਣਕ ਦੀ ਨਾੜ ਨੂੰ ਅੱਗ ਲਗਾਉਣ ‘ਤੇ ਧਰਨਾ ਕਿਉਂ ਨਹੀਂ ਦਿੰਦੀਆਂ ?

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਪੰਜਾਬੀਆਂ ਨੂੰ ਬਿਜਲੀ ਵੀ ਮਿਲ ਰਹੀ ਤੇ ਨਹਿਰਾਂ ਦਾ ਪਾਣੀ ਵੀ , ਮਾਨ ਨੇ ਕਿਹਾ ਕਿ ਅਸੀਂ ਨਹਿਰੀ ਪਾਣੀ ਪੂਰੇ ਪੰਜਾਬ ‘ਚ ਪਹੁੰਚਾਇਆ ਹੈ। ਮਾਨ ਨੇ ਕਿਹਾ ਕਿ ਅਸੀਂ ਨਹਿਰੀ ਪਾਣੀ ਦੀ ਵਰਤੋਂ ਤੇ ਜ਼ੋਰ ਦੇ ਰਹੇ ਹਾਂ। ਮਾਨ ਨੇ ਕਿਹਾ ਕਿ ਗੰਨੇ ਦੀ ਸਮੱਸਿਆਵਾਂ ਦਾ ਉਹ ਹੱਲ ਕੱਢਣਗੇ। ਉਨਾਂ ਨੇ ਕਿਹਾ ਕਿ ਸਰਕਾਰੀ ਦਫਤਰਾਂ ਦਾ ਸਮਾਂ ਵਧਾਉਣ ਵਾਲਾ ਤਜਰਬਾ ਸਫਲ ਹੋਇਆ ਹੈ। ਇਸ ਨਾਲ ਲੋਕਾਂ ਦੇ ਦਿਨ ਵੱਡੇ ਹੋਏ ਗਏ ਕਿਉਂਕੇ ਲੋਕਾਂ ਦੇ ਸਰਕਾਰੀ ਦਫ਼ਤਰਾਂ ਸਬੰਧੀ ਕੰਮ ਸਵੇਰੇ ਹੋ ਜਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਸਾਰਾ ਦਿਨ ਬਰਬਾਦ ਹੋਣ ਤੋਂ ਬਚ ਜਾਂਦਾ ਹੈ। ਮਾਨ ਨੇ ਕਿਹਾ ਕਿ ਇਸ ਨਾਲ ਬਿਜਲੀ ਤੋਂ ਕਰੋੜਾਂ ਰੁਪਏ ਬਚੇ ਹਨ ਅਤੇ ਸਵੇਰੇ ਸ਼ਾਮ ਦਾ ਟਰੈਫਿਕ ਘਟਿਆ ਹੈ।

ਮਾਨ ਨੇ ਕਿਹਾ ਕਿ ਸੰਗਰੂਰ ਦੇ ਹਰ ਪਿੰਡ ਵਿੱਚ Digital Library ਬਣਾ ਰਹੇ ਹਾਂ ਤਾਂ ਜੋ ਲੋਕਾਂ ਦੁਨੀਆ ਬਾਰੇ ਪਤਾ ਲੱਗ ਸਕੇ । ਮਾਨ ਨੇ ਕਿਹਾ ਕਿ ਜਦੋਂ ਨੌਜਵਾਨ ਮੁੰਡੇ ਕੁੜੀਆਂ  ਆ ਕੇ Library ਵਿੱਚ ਪੜਨਗੇ ਤਾਂ ਉਨ੍ਹਾਂ ਦਾ ਮਨ ਹੋਰ ਗਲਤ ਪਾਸੇ ਤੋਂ ਹਟ ਕੇ ਸਹੀ ਜਗ੍ਹਾ ਇਸਤੇਮਾਲ ਹੋਵੇਗਾ।