International

ਪਾਕਿਸਤਾਨ ‘ਚ ਦੋ ਗੁੱਟ ਭਿੜੇ, ਵਾਪਰੀ ਵੱਡੀ ਘਟਨਾ

ਬਿਉਰੋ ਰਿਪੋਰਟ – ਪਾਕਿਸਤਾਨ (Pakistan) ਵਿਚ ਦੋ ਕਬਾਲੀਆਂ ਦੇ ਸਮੂਹਾਂ ਵਿਚ ਲੜਾਈ ਹੋਈ ਹੈ। ਇਸ ਲੜਾਈ ਵਿਚ 11 ਲੋਕੋਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਲੜਾਈ ਖੈਬਰ ਪਖਤੂਨਖਵਾ ਦੇ ਕੁਰੱਮ ਜ਼ਿਲ੍ਹੇ ਵਿਚ ਹੋਈ ਹੈ।

ਇਸ ਲੜਾਈ ਵਿਚ 8 ਲੋਤਾਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰ ਲੜਾਈ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕੀਆ ਹੈ। ਦੱਸ ਦੇਈਏ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨੇੜੇ ਕੁੰਜ ਅਲੀਜ਼ਈ ਪਹਾੜਾਂ ਨੇੜੇ ਇਹ ਘਟਨਾ ਵਾਪਰੀ ਹੈ, ਜਿਸ ਵਿਚ ਪਹਿਲਾਂ ਦੋ ਲੋਕ ਜਖਮੀ ਹੋਏ ਸਨ ਅਥੇ ਅਤੇ ਫਿਰ ਤਣਾਅ ਵਧ ਗਿਆ, ਜਿਸ ਤੋਂ ਬਾਅਦ ਗੋਲੀਬਾਰੀ ਹੋਈ ਅਤੇ ਇਹ ਘਟਨਾ ਵਾਪਰੀ ਹੈ।

ਇਹ ਵੀ ਪੜ੍ਹੋ –  ਜਥੇਦਾਰ ਵੱਲੋਂ ਵਲਟੋਹਾ ਨੂੰ ਲਿਖਤੀ ਆਦੇਸ਼ ਜਾਰੀ! 15 ਨੂੰ ਸਬੂਤਾਂ ਸਮੇਤ ਪੇਸ਼ ਹੋਣ ਦੇ ਹੁਕਮ