ਬਿਉਰੋ ਰਿਪੋਰਟ – ਭਾਰਤੀ ਰੇਲਵੇ (Indian Railway) ਵੱਲੋਂ ਐਡਵਾਂਸ ਵਿਚ ਬੁਕਿੰਗ (Advance Booking) ਕਰਵਾਉਣ ਦੇ ਨਿਯਮਾਂ ਵਿਚ ਬਦਲਾਅ ਕੀਤੇ ਹਨ। ਬਦਲਾਅ ਕਰਨ ਤੋਂ ਪਹਿਲਾਂ ਬੁਕਿੰਗ 120 ਦਿਨ ਪਹਿਲਾਂ ਕਰਵਾਉਣੀ ਪੈਂਦੀ ਸੀ ਪਰ ਹੁਣ ਇਸ ਨੂੰ ਘਟਾ ਕੇ 60 ਦਿਨ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਫੈਸਲਾ 1 ਨਵੰਬਰ 2024 ਤੋਂ ਲਾਗੂ ਹੋਵੇਗਾ ਅਤੇ ਇਸ ਫੈਸਲੇ ਦਾ ਪਹਿਲਾਂ ਤੋਂ ਬੁਕਿੰਗ ਕਰਵਾ ਚੁੱਕੇ ਲੋਕਾਂ ਤੇ ਕੋਈ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਵਿਦੇਸ਼ੀ ਸੈਲਾਨੀਆਂ ਲਈ 365 ਦਿਨਾਂ ਦੀ ਸਮਾਂ ਸੀਮਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਿਦੇਸ਼ੀ ਸੈਲਾਨੀਆਂ ਲਈ ਪਹਿਲਾ ਵਾਲੇ ਨਿਯਮ ਹੀ ਰਹੀਣਗੇ।
ਮੌਜੂਦਾ ਸਮੇਂ ਵਿਚ ਟਿਕਟਾਂ ਦੀ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ, ਐਪ ਅਤੇ ਰੇਲਵੇ ਬੁਕਿੰਗ ਕਾਊਂਟਰਾਂ ਰਾਹੀਂ ਕੀਤੀ ਜਾਂਦੀ ਹੈ। ਹਰ ਰੋਜ਼ IRCTC ਰਾਹੀਂ 12.38 ਲੱਖ ਟਿਕਟਾਂ ਬੁੱਕ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ – ‘ਜਥੇਦਾਰਾਂ ਖਿਲਾਫ ਵਲਟੋਹਾ ਦੀ ਬਿਆਨਬਾਜ਼ੀ ਨਿੰਦਰਯੋਗ’! ‘ਹੁਣ ਕੋਈ ਬੋਲਿਆ ਤਾਂ ਸਖਤ ਕਾਰਵਾਈ’