The Khalas Tv Blog Punjab ਔਰਤ ਨੂੰ ਬੰਦੀ ਬਣਾ ਕੇ ਨੌਜਵਾਨਾਂ ਨੇ ਲੁੱਟੇ ਲੱਖਾਂ ਰੁਪਏ
Punjab

ਔਰਤ ਨੂੰ ਬੰਦੀ ਬਣਾ ਕੇ ਨੌਜਵਾਨਾਂ ਨੇ ਲੁੱਟੇ ਲੱਖਾਂ ਰੁਪਏ

ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ‘ਚ ਦੁੱਧ ਦੀ ਡੇਅਰੀ ਦਾ ਕੰਮ ਕਰਦੇ ਨੌਜਵਾਨ ਦੀ ਮਾਂ ਨੂੰ ਪਿਸਤੌਲ ਦੀ ਨੌਕ ‘ਤੇ ਬੰਦੀ ਬਣਾ ਕੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਵੱਲੋਂ 6 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈਆਂ ਹਨ।

ਜਾਣਕਾਰੀ ਹੈ ਕਿ ਲੁੱਟ ਕਰਨ ਵਾਲੇ ਉਕਤ ਨੌਜਵਾਨ ਪਿੰਡ ਦੇ ਹੀ ਹਨ, ਜਿਨ੍ਹਾਂ ਦੀ ਪਛਾਣ ਜਸਪਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਵਜੋਂ ਹੋਈ ਹੈ ਅਤੇ ਤੀਜਾ ਲੁਟੇਰਾ ਅਣਪਛਾਤਾ ਹੈ। ਪੁਲਸ ਨੇ ਆਖਿਆ ਕਿ ਪੀੜਤ ਜਤਿੰਦਰ ਕੁਮਾਰ ਦੇ ਬਿਆਨ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਜਤਿੰਦਰ ਕੁਮਾਰ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਹ ਕਸਬਾ ਖਡੂਰ ਸਾਹਿਬ ‘ਚ ਆਪਣੇ ਘਰ ’ਚ ਹੀ ਡੇਅਰੀ ਦਾ ਧੰਦਾ ਕਰਦਾ ਹੈ ਅਤੇ ਉਹ ਆਪਣੀ ਗੱਡੀ ਰਾਹੀਂ ਸਵੇਰੇ ਦੁੱਧ ਇਕੱਠਾ ਕਰਨ ਚਲਾ ਗਿਆ ਸੀ। ਉਸ ਨੇ 6 ਲੱਖ ਰੁਪਏ ਜੋ ਦੁੱਧ ਵਿਕਰੇਤਾਵਾਂ ਨੂੰ ਦੇਣੇ ਸਨ, ਦੁਕਾਨ ਦੇ ਗੱਲੇ ’ਚ ਰੱਖ ਸਨ। ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਮਾਂ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਬੰਦੀ ਬਣਾ ਕੇ ਗੱਲੇ ਵਿੱਚ ਪਏ 6 ਲੱਖ ਰੁਪਏ ਲੁੱਟ ਲਏ ਹਨ।

ਨੌਜਵਾਨ ਲੁਟੇਰਿਆਂ ਦੀ ਸੀਸੀਟੀਵੀ ਕੈਮਰੇ ’ਚ ਤਸਵੀਰ ਕੈਦ ਹੋ ਗਈ ਹੈ।  ਲੁੱਟ ਕਰਨ ਵਾਲੇ ਉਕਤ ਨੌਜਵਾਨ ਪਿੰਡ ਦੇ ਹੀ ਹਨ ਜਿਨ੍ਹਾਂ ਦੀ ਪਛਾਣ ਜਸਪਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਉਰਫ਼ ਮੰਨੂ ਨਿਹੰਗ ਵਜੋਂ ਹੋਈ ਹੈ ਜਦ ਕਿ ਤੀਜਾ ਲੁਟੇਰਾ ਅਣਪਛਾਤਾ ਹੈ।

 

Exit mobile version