India International Punjab

ਜਲੰਧਰ ਦਾ ਨੌਜਵਾਨ ਬ੍ਰਿਟਸ਼ ਆਰਮੀ ‘ਚ ਭਰਤੀ ਹੋਇਆ…ਪੰਜਾਬ ਦਾ ਨਾਮ ਕੀਤਾ ਰੌਸ਼ਨ

ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਣਾ ਜਿੱਥੇ ਪੰਜਾਬੀਆਂ ਆਪਣੇ ਨਾਮ ਦੇ ਝੰਡੇ ਨਾ ਗੱਡੇ ਹੋਣ। ਪੰਜਾਬੀਆਂ ਨੇ ਹਰ ਦੇਸ਼ ਵਿੱਚ ਵੱਖਰੀ ਭਾਸ਼ਾ ਹੇਣ ਦੇ ਬਾਵਜੂਦ ਸਖਤ ਮਿਹਨਤਾ ਦੇ ਸਦਕਾ ਵੱਡੀਆ ਪੁਲਾਂਘਾਂ ਪੱਟੀਆਂ ਹਨ। ਅਜਿਹਾ ਇੱਕ ਮਾਮਲਾ ਯੂਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਬ੍ਰਿਟਸ਼ ਆਰਮੀ ‘ਚ ਪੰਜਾਬ ਦਾ ਨੌਜਵਾਨ ਭਰਤੀ ਹੋਇਆ ਹੈ।

ਪੰਜਾਬ ਦੇ ਜੰਮਪਲ ਅਤੇ ਕਿਸਾਨ ਪਰਿਵਾਰ ਦੇ ਪੁੱਤ ਹਰਪ੍ਰੀਤ ਸਿੰਘ ਗੁਰਾਇਆ ਦੀ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋਈ ਹੈ। ਜਿਸ ਨੇ ਦੁਨੀਆਂ ਭਰ ਵਿੱਚ ਇੱਕ ਵਾਰ ਮੁੜ ਤੋਂ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ, ਅਤੇ ਸਿੱਖਾਂ ਨੂੰ ਦੇਸ਼ ਵਿੱਚ ਬਦਨਾਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਸ਼ੀਸ਼ਾ ਦਿਖਾਇਆ ਹੈ।

ਹਰਪ੍ਰੀਤ ਸਿੰਘ ਗੁਰਾਇਆ ਜੋਕਿ ਜਲੰਧਰ ਦੀ ਰਾਮਾ ਮੰਡੀ ਇਲਾਕੇ ਦਾ ਰਹਿਣ ਵਾਲਾ ਹੈ ਦੇ ਪਿਤਾ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਦੇ ਡੀ.ਐਸ.ਪੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਰਿਟਾਇਰ ਹੋਏ ਹਨ।

ਜਦਕਿ ਮਾਤਾ ਵੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਹਨ। ਹਰਪ੍ਰੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਜੋਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ ਜੱਦੀ ਪਿੰਡ ਗੁਰਾਇਆ (ਜਲੰਧਰ) ਵਿਖੇ ਖੇਤੀਬਾੜੀ ਕਰਦੇ ਹਨ, ਅੱਜ ਕੱਲ੍ਹ ਆਪਣੇ ਪੁੱਤਰ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਗਵਾਹ ਬਣਨ ਲਈ ਪਰਿਵਾਰ ਸਮੇਤ ਇੰਗਲੈਂਡ ਗਏ ਹੋਏ ਹਨ।