Punjab

ਅਬੋਹਰ ਤੋਂ ਆਈ ਮੰਦਭਾਗੀ ਖ਼ਬਰ, ਇਕ ਪਰਿਵਾਰ ‘ਚ ਛਾਇਆ ਮਾਤਮ

ਅਬੋਹਰ (Abohar) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਖੇਮਾਖੇੜਾ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਉਮਰ 17 ਸਾਲ ਸੀ। ਨੌਜਵਾਨ ਪਿੰਡ ਭਾਈਕਾ ਕੇਰਾ ‘ਚ ਪ੍ਰੋਗਰਾਮ ਦੌਰਾਨ ਟੈਂਟ ਦੀ ਪਾਇਪ ਨੂੰ ਹਟਾ ਰਿਹਾ ਸੀ ਤਾਂ ਅਚਾਨਕ ਉਹ ਲੋਹੇ ਦੀ ਪਾਈਪ ਓਵਰਹੈੱਡ ਲਾਈਨਲ ਦੀ ਝਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਧਰਮਵੀਰ ਉਰਫ਼ ਕਾਕੂ ਪੁੱਤਰ ਰਾਜ ਸਿੰਘ ਪਿੰਡ ਭਾਈਕਾ ਕੇਰਾ ਦੇ ਰਹਿਣ ਵਾਲੇ ਗੁਰਪ੍ਰੀਤ ਨਾਲ ਡੀਜੇ ਦਾ ਕੰਮ ਕਰਦਾ ਸੀ। ਡੀਜੇ ਦੇ ਮਾਲਕ ਗੁਰਪ੍ਰੀਤ ਦੇ ਘਰ ਪ੍ਰਗਰਾਮ ਸੀ ਅਤੇ ਉਸ ਦੇ ਘਰ ਦੇ ਬਾਹਰ ਟੈਂਟ ਲਗਾਇਆ ਹੋਇਆ ਸੀ। ਧਰਮਵੀਰ ਅਤੇ ਗੁਰਪ੍ਰੀਤ ਦੋਵੇਂ ਟੈਂਟ ਦੀ ਪਾਇਪ ਨੂੰ ਹੇਠਾਂ ਉਤਾਰ ਰਿਹਾ ਸੀ ਤਾਂ ਧਰਮਵੀਰ ਨੇ ਬਿਜਲੀ ਦੀ ਤਾਰ ਨੂੰ ਛੂਹ ਲਿਆ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ –  ਨਜਾਇਜ਼ ਸਬੰਧ ਵਿਅਕਤੀ ਨੂੰ ਪਏ ਭਾਰੀ, ਹਸਪਤਾਲ ਦਾਖਲ