ਪੰਜਾਬ ਵਿਚ ਨੌਜਵਾਨ ਦੀਨੋ-ਦਿਨ ਨਸ਼ਿਆਂ ‘ਚ ਰੁਲਦੇ ਜਾ ਰਹੇ ਹਨ। ਸੂਬੇ ਵਿੱਚ ਵਗ ਰਹੇ ਨ ਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਨ ਸ਼ਾ ਸਰਾਪ(Drug overdose death) ਬਣਿਆ ਹੋਇਆ ਹੈ। ਪੰਜਾਬ ਦੀ ਜਵਾਨੀ ਨੂੰ ਨ ਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਪੰਜਾਬ ਵਿੱਚ ਨ ਸ਼ੇ ਦੀ ਓਵਰਡੋਜ਼ ਮੌ ਤਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਨ ਸ਼ੇ ਕਾਰਨ ਲੋਕਾਂ ਦੇ ਘਰ ਉਜੜ ਰਹੇ ਹਨ,
ਅਜਿਹਾ ਹੀ ਇਕ ਮਾਮਲਾ ਸਮਾਣਾ ਦੇ ਪਿੰਡ ਕਾਦਰਬਾਦ ਤੋਂ ਸਾਹਮਣੇ ਆਇਆ ਹੈ ਜਿਥੇ ਜ਼ਿਆਦਾ ਨਸ਼ੇ ਕਰਨ ਕਰਕੇ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਆਸਿਮ (25) ਵਜੋਂ ਹੋਈ ਹੈ। ਉਸ ਨੇ ਕੁਝ ਦਿਨਾਂ ਬਾਅਦ ਵਿਦੇਸ਼ ਜਾਣਾ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਆਸਿਮ ਨਸ਼ੇ ਕਰਨ ਦਾ ਆਦੀ ਸੀ। ਨਸ਼ਾ ਛੁਡਾਊ ਕੇਂਦਰ ’ਚੋਂ ਇਲਾਜ ਦੇ ਬਾਵਜੂਦ ਉਹ ਚੋਰੀ ਛੁਪੇ ਨਸ਼ੀਲੀਆਂ ਗੋਲੀਆਂ ਵੀ ਖਾਂਦਾ ਰਿਹਾ।
ਬੀਤੇ ਦਿਨ ਆਸਿਮ ਨੇ ਆਪਣਾ ਮੋਬਾਈਲ ਫੋਨ ਵੇਚ ਕੇ ਹਾਸਲ ਕੀਤੇ ਪੈਸਿਆਂ ਨਾਲ ਨਸ਼ਾ ਖਰੀਦਿਆ ਅਤੇ ਵੱਧ ਮਾਤਰਾ ਵਿੱਚ ਨਸ਼ਾ ਕਰਨ ਕਰਕੇ ਉਹ ਡਿੱਗ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਹ ਵੀ ਖਬਰ ਹੈ ਕਿ 12ਵੀਂ ਦੀ ਪੜ੍ਹਾਈ ਪੂਰੀ ਕਰ ਕੇ ਮੁਹੰਮਦ ਆਸਿਮ ਨੇ ਕੰਮ ਲਈ ਵਿਦੇਸ਼ ਜਾਣ ਦੀ ਤਿਆਰੀ ‘ਚ ਸੀ।
ਮ੍ਰਿਤਕ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾ ਦੇ ਅਧਾਰ ‘ਤੇ ਮਾਮਲੇ ਵਿਚ ਧਾਰਾ 174 ਤਹਿਤ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।