Punjab

ਕਣਕ ਚੋਰੀ ਕਰਨ ਆਏ ਨੌਜਵਾਨ ਨੂੰ ਬੰਨ੍ਹਿਆ ਟਰੱਕ ਮੂਹਰੇ , ਘੁੰਮਾਇਆ ਸਾਰਾ ਸ਼ਹਿਰ , ਦੇਖੋ Video

The young man who came to steal wheat was tied to the front of a truck and taken around the city

ਮੁਕਤਸਰ  : ਪੰਜਾਬ ਦੇ ਮੁਕਤਸਰ ਜਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਟਰੱਕ ਵਿੱਚੋਂ ਕਣਕ ਦੇ ਦੋ ਗੱਟੇ ਚੋਰੀ ਕਰਨ ਦਾ ਦੋਸ਼ ਲਾਉਂਦਿਆਂ ਟਰੱਕ ਚਾਲਕ ਨੇ ਪਹਿਲਾਂ ਚੋਰ ਨੂੰ ਆਪਣੇ ਟਰੱਕ ਮੂਹਰੇ ਬੰਨ੍ਹ ਕੇ ਸ਼ਹਿਰ ਵਿੱਚ ਘੁਮਾਇਆ ਤੇ ਪੁਲਿਸ ਹਵਾਲੇ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਮਨੁੱਖੀ ਜਾਨ ਜੋਖਮ ਵਿਚ ਪਾਉਣ ਦੇ ਦੋਸ਼ ਵਿੱਚ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਟਰੱਕ ਚਾਲਕ ਮਲੋਟ ਤੋਂ ਸਰਕਾਰੀ ਕਣਕ ਲੈ ਕੇ ਮੁਕਤਸਰ ਆ ਰਿਹਾ ਸੀ। ਇਸ ਦੌਰਾਨ ਰਾਹ ਵਿੱਚ ਕੁਝ ਮੁੰਡੇ ਉਸ ਦੇ ਟਰੱਕ ਉਪਰ ਚੜ੍ਹ ਗਏ ਅਤੇ ਕਣਕ ਦੇ ਗੱਟੇ ਸੜਕ ਉੱਪਰ ਸੁੱਟਣ ਲੱਗੇ। ਮੋਟਰਸਾਈਕਲ ਸਵਾਰ ਇਨ੍ਹਾਂ ਗੱਟਿਆਂ ਨੂੰ ਲੈ ਕੇ ਭੱਜ ਗਏ।

ਜਦੋਂ ਟਰੱਕ ਚਾਲਕ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਟਰੱਕ ਰੋਕ ਕੇ ਮੁੰਡਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਮੋਟਰਸਾਈਕਲ ਸਵਾਰ ਤਾਂ ਭੱਜ ਗਏ, ਪਰ ਟਰੱਕ ’ਤੇ ਚੜ੍ਹੇ ਮੁੰਡਿਆਂ ’ਚੋਂ ਇਕ ਉਸ ਦੇ ਹੱਥ ਆ ਗਿਆ। ਡਰਾਈਵਰ ਨੇ ਇਸ ਮੁੰਡੇ ਨੂੰ ਟਰੱਕ ਮੂਹਰੇ ਬੰਨ੍ਹ ਕੇ ਸ਼ਹਿਰ ਵਿਚ ਘੁਮਾਇਆ ਤੇ ਬਾਅਦ ਵਿਚ ਉਸ ਨੂੰ ਬੱਸ ਅੱਡਾ ਚੌਕੀ ਪੁਲਿਸ ਨੂੰ ਸੌਂਪ ਦਿੱਤਾ।

ਵੀਡੀਓ ਅਬੋਹਰ ਰੋਡ ਦਾ ਹੈ। ਇਹ ਘਟਨਾ ਐਤਵਾਰ ਦੀ ਸ਼ਾਮ ਕਰੀਬ ਸਾਢੇ ਪੰਜ ਵਜੇ ਦੇ ਆਸਪਾਸ ਦੀ ਦੱਸੀ ਜਾਂਦੀ ਹੈ। ਵੀਡੀਓ ਵਾਇਰਲ ਹੋਣ ’ਤੇ ਪੁਲਿਸ ਤੁਰੰਤ ਹਰਕਤ ’ਚ ਆਈ।ਵਾਇਰਲ ਵੀਡੀਓ ’ਚ ਨੌਜਵਾਨ ਨੂੰ ਰੱਸੀਆਂ ਦੇ ਸਹਾਰੇ ਅੱਗੇ ਬੰਨਿ੍ਹਆਂ ਹੋਇਆ ਹੈ। ਨਾਲ ਹੀ ਸਹਾਰਾ ਦੇਣ ਦੇ ਲਈ ਇਕ ਵਿਅਕਤੀ ਖੁਦ ਵੀ ਨਾਲ ਬੈਠਾ ਹੋਇਆ ਹੈ। ਜਦਕਿ ਚਾਲਕ ਟਰੱਕ ਚਲਾ ਰਿਹਾ ਹੈ। ਵੀਡੀਓ ’ਚ ਕੁਝ ਲੋਕ ਟਰੱਕ ਨੂੰ ਰੋਕ ਕੇ ਘਟਨਾ ਨੂੰ ਲੈ ਕੇ ਪੁੱਛ ਰਹੇ ਹਨ ਤੇ ਅੱਗੇ ਬੈਠਾ ਵਿਅਕਤੀ ਕਣਕ ਚੋਰੀ ਦੀ ਜਾਣਕਾਰੀ ਦੇ ਰਿਹਾ ਹੈ।

ਇਸ ਦੌਰਾਨ ਟਰੱਕ ਵਿੱਚੋਂ ਕਣਕ ਚੋਰੀ ਕਰਨ ਦੀ ਵੀਡੀਓ ਵਾਇਰਲ ਹੋ ਗਈ। ਸੀਨੀਅਰ ਪੁਲੀਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਨੇ ਕਣਕ ਚੋਰੀ ਦੇ ਨਾਲ ਮਨੁੱਖੀ ਜਾਨ ਨੂੰ ਜੋਖਮ ਵਿਚ ਪਾਉਣ ਲਈ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕੀਤਾ ਹੈ।