ਬਿਉਰੋ ਰਿਪੋਰਟ – ਡੰਕੀ (DUNKY) ਦੇ ਜ਼ਰੀਏ ਅਮਰੀਕਾ (AMERICA) ਪਹੁੰਚੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਅੰਮ੍ਰਿਤਪਾਲ ਸਿੰਘ ਕਰਨਾਲ ਦੇ ਪਿੰਡ ਥਾਰਵਾ ਦਾ ਰਹਿਣ ਵਾਲਾ ਸੀ। 2022 ਵਿੱਚ ਉਹ 80 ਲੱਖ ਏਜੰਟ ਨੂੰ ਦੇ ਕੇ ਆਪਣੀ ਪਤਨੀ ਦੇ ਨਾਲ ਡੰਕੀ ਦੇ ਰਸਤੇ ਤੋਂ ਅਮਰੀਕਾ ਗਿਆ ਸੀ। ਉਧਰ ਟ੍ਰਾਲਾ ਚਲਾਉਂਦਾ ਸੀ, ਖਾਈ ਵਿੱਚ ਡਿੱਗਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ।
ਪੁੱਤਰ ਦੀ ਖ਼ਬਰ ਸੁਣ ਕੇ ਭਾਰਤ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰ ਭਾਰਤ ਸਰਕਾਰ ਕੋਲੋ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਮੰਗ ਕਰ ਰਿਹਾ ਹੈ।
ਅੰਮ੍ਰਿਤਪਾਲ ਨੇ ਜਦੋਂ ਅਮਰੀਕਾ ਜਾਣ ਦਾ ਫੈਸਲਾ ਕੀਤਾ ਤਾਂ ਪਰਿਵਾਰ ਕੋਲ ਇੰਨਾਂ ਪੈਸਾ ਨਹੀਂ ਸੀ ਕਰਜ਼ਾ ਲੈਕੇ ਇੰਤਜ਼ਾਮ ਕੀਤਾ, ਡੀਲ ਦੇ ਮੁਤਾਬਿਕ ਏਜੰਟ ਨੂੰ ਸਾਰੇ ਪੈਸੇ ਦੇ ਦਿੱਤੇ ਗਏ।
ਅੰਮ੍ਰਿਤਪਾਲ ਸਿੰਘ ਪਤਨੀ ਦੇ ਨਾਲ ਅਮਰੀਕਾ ਦੇ ਸਕਾਮੇਂਟੋ ਵਿੱਚ ਰਹਿ ਰਿਹਾ ਸੀ। ਅੰਮ੍ਰਿਤਪਾਲ ਸਿੰਘ ਪਹਿਲਾਂ ਕਿਸੇ ਸਟੋਰ ਵਿੱਚ ਕੰਮ ਕਰਦਾ ਸੀ ਪਰ ਕੁਝ ਸਮੇਂ ਪਹਿਲਾਂ ਉਸ ਨੇ ਟਰੱਕ ਡ੍ਰਾਇਵਿੰਗ ਸ਼ੁਰੂ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਲਾਇਸੈਂਸ ਹਾਸਲ ਕੀਤਾ ਸੀ। 21 ਅਗਸਤ ਨੂੰ ਟਰੱਕ ਦੇ ਪਹਿਲੇ ਸਫਰ ‘ਤੇ ਨਿਕਲਿਆ, ਡਿਊਟੀ ਦੇ ਬਾਅਦ ਉਹ ਟ੍ਰਾਲੇ ਦੇ ਪਿੱਛੇ ਸੋ ਗਿਆ। ਟ੍ਰਾਲਾ 72 ਸਾਲ ਦੇ ਇੱਕ ਡ੍ਰਾਈਵਰ ਵੱਲੋਂ ਚਲਾਇਆ ਜਾ ਰਿਹਾ ਸੀ, ਜੋ ਪੰਜਾਬ ਦਾ ਰਹਿਣ ਵਾਲਾ ਸੀ। ਟ੍ਰਾਲਾ ਚਲਾਉਂਦੇ ਹੋਏ ਡ੍ਰਾਈਵਰ ਨੂੰ ਨੀਂਦ ਆ ਗਈ, ਜਿਸ ਤੋਂ ਬਾਅਦ ਉਹ ਦਰੱਖਤ ਦੇ ਨਾਲ ਟਕਰਾ ਗਿਆ ਅਤੇ ਖਾਈ ਵਿੱਚ ਡਿੱਗ ਗਿਆ। ਹਾਦਸੇ ਵਿੱਚ ਅੰਮ੍ਰਿਤਪਾਲ ਦੇ ਸਿਰ ਤੇ ਤਿੱਖੀਆਂ ਚੀਜ਼ਾ ਲੱਗ ਗਈਆਂ ਅਤੇ ਹਸਪਤਾਲ ਵਿੱਚ ਲਿਜਾਉਂਦੇ ਸਮੇਂ ਉਸ ਦੀ ਮੌਤ ਹੋ ਗਈ।
ਅੰਮ੍ਰਿਤਪਾਲ ਦੀ ਪਤਨੀ ਨੂੰ ਜਦੋਂ ਹਾਦਸੇ ਦੀ ਖ਼ਬਰ ਮਿਲੀ ਤਾਂ ਉਹ ਬੇਹੋਸ਼ ਹੋ ਗਈ। ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਇੱਕ ਭੈਣ ਦਾ ਵਿਆਹ ਹੋ ਚੁੱਕਿਆ ਹੈ। ਇਕਲੌਤੇ ਪੁੱਤਰ ਅਤੇ ਭਰਾ ਨੂੰ ਗਵਾ ਕੇ ਉਸ ਦੀ ਮਾਂ ਅਤੇ ਭੈਣ ਵੀ ਕਾਫੀ ਦੁੱਖੀ ਹੈ।