The Khalas Tv Blog Punjab ਨੌਜਵਾਨ ਨੇ ਬਲਦੀ ਚਿਖਾ ਵਿੱਚ ਮਾਰੀ ਛਾਲ, ਹਾਲਤ ਗੰਭੀਰ
Punjab

ਨੌਜਵਾਨ ਨੇ ਬਲਦੀ ਚਿਖਾ ਵਿੱਚ ਮਾਰੀ ਛਾਲ, ਹਾਲਤ ਗੰਭੀਰ

 ਜਲੰਧਰ: ਜੰਡਿਆਲਾ ਮੰਜਕੀ ਨੇੜਲੇ ਪਿੰਡ ਸਮਰਾਏ ਵਿੱਚ ਸਥਿਤ ਸ਼ਮਸ਼ਾਨਘਾਟ ਵਿੱਚ ਇੱਕ ਵਿਅਕਤੀ ਨੇ ਅਚਾਨਕ ਬਲਦੀ ਚਿਤਾ ਵਿੱਚ ਛਾਲ ਮਾਰ ਦਿੱਤੀ। ਅੱਗ ਲੱਗਣ ਕਾਰਨ ਵਿਅਕਤੀ 70 ਫੀਸਦੀ ਸੜ ਗਿਆ। ਸੜਨ ਵਾਲੇ ਵਿਅਕਤੀ ਦੀ ਪਛਾਣ 50 ਸਾਲਾ ਬਹਾਦਰ ਸਿੰਘ ਪੁੱਤਰ ਰਾਮਪਾਲ ਵਾਸੀ ਪਿੰਡ ਸਮਰਾਏ ਨੇੜੇ ਜੰਡਿਆਲਾ ਮੰਜਕੀ ਵਜੋਂ ਹੋਈ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਹਾਦਰ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਪਿੰਡ ਦੀ ਰਹਿਣ ਵਾਲੀ ਇਕ ਔਰਤ ਦੀ ਸੜਕ ਹਾਦਸੇ ‘ਚ ਬੀਤੇ ਦਿਨੀਂ ਮੌਤ ਹੋ ਗਈ ਸੀ ਤੇ ਬਹਾਦਰ ਸਿੰਘ ਉਸ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਗਿਆ ਸੀ। ਪਤਾ ਨਹੀਂ ਕਿਉਂ ਉਸ ਨੇ ਅਚਾਨਕ ਬਲਦੀ ਚਿਖਾ ‘ਚ ਛਾਲ ਮਾਰ ਦਿੱਤੀ। ਇਸ ਮਾਮਲੇ  ਸੰਬਧੀ ਡਾਕਟਰਾਂ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਹਾਦਰ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਕੱਲ੍ਹ ਪਿੰਡ ਦੀ ਇੱਕ ਔਰਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਬਹਾਦਰ ਸਿੰਘ ਉਸ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਉਂ ਉਹ ਅਚਾਨਕ ਬਲਦੀ ਅੱਗ ਵਿੱਚ ਛਾਲ ਮਾਰ ਗਿਆ। ਇਸ ਮਾਮਲੇ ਸਬੰਧੀ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Exit mobile version