ਅਸੀਂ ਅਕਸਰ ਅਜਿਹੇ ਕੇਸ ਸੁਣਦੇ ਹਾਂ ਜਿਸ ਵਿੱਚ ਇੱਕ ਲੜਕਾ ਕਿਸੇ ਲੜਕੀ ‘ਤੇ ਤੇਜ਼ਾਬ ਸੁੱਟ ਦਿੰਦਾ ਹੈ ਪਰ ਲੁਧੁਆਣਾ ਵਿੱਚ ਇਸਦੇ ਉਲਟ ਕੇਸ ਸਾਹਮਣੇ ਆਇਆ ਹੈ। ਲੁਧਿਆਣਾ ਦੇ ਜਮਾਲਪੁਰ ਇਲਾਕੇ ‘ਚ ਇਕ ਔਰਤ ਨੇ ਟੀਵੀ ਮਕੈਨਿਕ ‘ਤੇ ਤੇਜ਼ਾਬ ਸੁੱਟ ਦਿੱਤਾ। ਜਿਸ ਤੋਂ ਬਾਅਦ ਮਹਿਲਾ ਆਟੋ ‘ਚ ਫਰਾਰ ਹੋ ਗਈ ਪਰ ਟਰੈਫਿਕ ਲਾਈਟਾਂ ਕਾਰਨ ਆਟੋ ਰੁਕ ਗਿਆ ਅਤੇ ਲੋਕਾਂ ਨੇ ਉਸ ਨੂੰ ਫੜ ਲਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਹ ਟੀ.ਵੀ. ਮਕੈਨਿਕ ਦੀ ਬੇਟੀ ‘ਤੇ ਤੇਜ਼ਾਬ ਪਾਉਣ ਲਈ ਆਈ ਸੀ ਪਰ ਟੀ.ਵੀ ਮਕੈਨਿਕ ਦੁਕਾਨ ‘ਤੇ ਆਈ ਸੀ। ਬੇਟੀ ਨਾ ਹੋਣ ਕਾਰਨ ਉਸ ਨੇ ਲੜਕੀ ਦੇ ਪਿਤਾ ‘ਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਸੁੱਟਣ ਦਾ ਕਾਰਨ ਉਸ ਦੇ ਬੁਆਏਫ੍ਰੈਂਡ ਅਤੇ ਟੀਵੀ ਮਕੈਨਿਕ ਦੀ ਬੇਟੀ ਵਿਚਕਾਰ ਹੋਈ ਗੱਲਬਾਤ ਹੈ।
ਉਸ ਨੂੰ ਸ਼ੱਕ ਸੀ ਕਿ ਉਸ ਦਾ ਬੁਆਏਫ੍ਰੈਂਡ ਕਿਸੇ ਹੋਰ ਮੁਟਿਆਰ ਨਾਲ ਗੱਲ ਕਰ ਰਿਹਾ ਸੀ। ਇਸ ਤੋਂ ਬਾਅਦ ਉਹ ਜਮਾਲਪੁਰ ਆ ਗਈ ਅਤੇ ਮਕੈਨਿਕ ਦੀ ਬੇਟੀ ‘ਤੇ ਤੇਜ਼ਾਬ ਸੁੱਟਣ ਲਈ ਪਹੁੰਚ ਗਈ। ਪੁਲੀਸ ਨੇ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਏਡੀਸੀਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਔਰਤ ਨੇ ਮੰਨਿਆ ਹੈ ਕਿ ਉਹ ਜਸਵੀਰ ਸਿੰਘ ਦੀ ਧੀ ’ਤੇ ਤੇਜ਼ਾਬ ਪਾਉਣ ਆਈ ਸੀ ਪਰ ਪਤਾ ਨਾ ਲੱਗਣ ’ਤੇ ਉਸ ਨੇ ਪਿਤਾ ’ਤੇ ਤੇਜ਼ਾਬ ਪਾ ਦਿੱਤਾ। ਉਸ ਦਾ ਪ੍ਰੇਮੀ ਪਿਛਲੇ ਕੁਝ ਦਿਨਾਂ ਤੋਂ ਉਸ ਨਾਲ ਗੱਲ ਨਹੀਂ ਕਰ ਰਿਹਾ ਸੀ ਅਤੇ ਕਿਸੇ ਹੋਰ ਲੜਕੀ ਵੱਲ ਧਿਆਨ ਦਿੰਦਾ ਸੀ। ਔਰਤ ਦਾ ਇੱਕ ਬੇਟਾ ਅਤੇ ਇੱਕ ਬੇਟੀ ਵੀ ਹੈ। ਜ਼ਖ਼ਮੀ ਜਸਵੀਰ ਸਿੰਘ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ। ਤੇਜ਼ਾਬ ਸੁੱਟਣ ਦੀ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।