ਬਿਊਰੋ ਰਿਪੋਰਟ – ਸਿੱਧੂ ਮੂਸੇ ਵਾਲਾ (Sidhu Moose Wala) ਦੀ ਹੱਤਿਆ ਮਾਮਲਾ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਗਵਾਹ ਗਰਪ੍ਰੀਤ ਸਿੰਘ ਮੂਸਾ ਨੇ ਅੱਜ 7 ਮੁਲਜ਼ਮਾਂ ਦੀ ਸਨਾਖਤ ਕੀਤੀ ਹੈ। ਇਨ੍ਹਾਂ ਵਿੱਚ 5 ਸ਼ੂਟਰ ਹਨ ਅਤੇ ਰੇਕੀ ਕਰਨ ਵਾਲੇ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਸਖਤ ਸੁਰੱਖਿਆਂ ਪ੍ਰਬੰਧਾਂ ਦੇ ਤਹਿਤ ਪੇਸ਼ੀ ਲਈ ਲਿਆਂਦਾ ਗਿਆ। ਮੁਲਜ਼ਮ ਸ਼ੂਟਰ ਅੰਕਿਤ ਸੇਰਸਾ, ਦੀਪਕ ਮੁੰਡੀ, ਪ੍ਰਿਆਵਰਤ ਫ਼ੌਜੀ, ਕੁਲਦੀਪ ਕਸ਼ਿਸ਼, ਕੇਸ਼ਵ ਤੋਂ ਇਲਾਵਾ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦੇ ਨਾਲ ਹੀ ਮਨਪ੍ਰੀਤ ਮਨੀ ਰਈਆ ਨੂੰ ਵੱਖ-ਵੱਖ ਜੇਲ੍ਹਾਂ ’ਚੋਂ ਲਿਆ ਕੇ ਪੇਸ਼ ਕੀਤਾ ਗਿਆ।
ਦੱਸ ਦੇਈਏ ਕਿ ਲਾਰੈਂਸ ਬਿਸਨੇਈ ਅਤੇ ਉਸ ਦੇ ਨਾਲ 18 ਹੋਰਾਂ ਨੂੰ ਵੀਡੀਓ ਕਾਨਫਰੰਸਿੰਗ ਜਰੀਓ ਪੇਸ਼ ਕੀਤਾ ਗਿਆ ਸੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਟਾਰਨੀ ਹਰਵਿੰਦਰ ਸਿੰਘ ਸੂਰਤੀਆ ਨੇ ਦੱਸਿਆ ਕਿ ਹਮਲੇ ਵਿੱਚ ਵਰਤੇ ਗਏ ਹਥਿਆਰ ਅਤੇ ਵਾਹਨ ਮੌਜੂਦ ਨਹੀਂ ਸੀ, ਜਿਸ ਕਰਕੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਪਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ – ਸਪੀਕਰ ਸੰਧਵਾਂ ਨੇ ਉੱਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ