Punjab

ਲੁਧਿਆਣਾ ਕੋਰਟ ਕੰਪਲੈਕਸ ਧਮਾ ਕੇ ਦੀਆਂ ਤਾਰਾਂ ਦੇਸ਼-ਵਿਦੇਸ਼ ਦੇ ਮਾਫੀਆ ਨਾਲ ਜੁੜੀਆਂ

‘ ਦ ਖ਼ਾਲਸ ਬਿਊਰੋ : ਪੰਜਾਬ ਦੇ ਡੀਜੀਪੀ ਸਿਧਾਰਥ ਚੱਟੋਪਧਿਆਏ ਨੇ ਲੁਧਿਆਣਾ ਕੋਰਟ ਕੰਪਲੈਕਸ ਧਮਾ ਕੇ ਨਾਲ ਸਬੰਧਿਤ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਮ੍ਰਿ ਤਕ ਗਗਨਦੀਪ ਸਿੰਘ ਦੇ ਜੇਲ੍ਹ ਵਿੱਚ ਰਹਿੰਦਿਆਂ ਮਾਫੀਆ ਨਾਲ ਸਬੰਧ ਜੁੜੇ ਸਨ। ਮਾਫੀਆ ਵਿੱਚ ਦੇਸ਼-ਵਿਦੇਸ਼ ਦੇ ਕਾਰੋਬਾਰੀ ਵੀ ਸ਼ਾਮਿਲ ਹਨ। ਉਨ੍ਹਾਂ ਨੇ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਕਿਸੇ ਵੱਡੀ ਸਾਜਿਸ਼ ਦੀ ਤਾਕ ਵਿੱਚ ਸੀ ਅਤੇ ਉਸਨੇ ਬਾਥਰੂਮ ਵਿੱਚ ਤਿਆਰ ਕੀਤਾ ਜਾਣ ਵਾਲਾ ਬੰ ਬ ਕਿਧਰੇ ਹੋਰ ਫਿੱਟ ਕਰਨਾ ਸੀ। ਉਨ੍ਹਾਂ ਨੇ ਕਿਹਾ ਕਿ ਇੱਕ ਅੰਦਾਜ਼ ਅਨੁਸਾਰ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ 40 ਹਜ਼ਾਰ ਕਰੋੜ ਨੂੰ ਟੱਪ ਚੁੱਕਾ ਹੈ। ਇਸਦੇ ਵਿੱਚ ਹਵਾਲਾ ਮਨੀ ਵੀ ਸ਼ਾਮਿਲ ਹੈ। ਉਨ੍ਹਾਂ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਪੁਲਿਸ ਕਿਸੇ ਨੂੰ ਵੀ ਨਹੀਂ ਬਖਸ਼ੇਗੀ। ਉਨ੍ਹਾਂ ਨੇ ਨਾਲ ਹੀ ਪੰਜਾਬ ਵਿੱਚ ਨਿਰਪੱਖ ਅਤੇ ਬਿਨਾਂ ਭੈਅ ਤੋਂ ਚੋਣਾਂ ਕਰਾਉਣ ਦਾ ਭਰੋਸਾ ਵੀ ਦਿੱਤਾ।

ਆਪਣੇ ਅਹੁਦੇ ਦਾ ਚਾਰਜ ਲੈਣ ਤੋਂ ਬਾਅਦ ਸੱਦੀ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਉਹ ਪੰਜਾਬ ਨੂੰ ਮੁੜ ਪੈਰਾਂ ਉੱਤੇ ਖੜਾ ਕਰਨ ਦੀ ਇੱਛਾ ਲੈ ਕੇ ਇਸ ਅਹੁਦੇ ‘ਤੇ ਆਏ ਹਨ। ਲੁਧਿਆਣਾ ਬੰ ਬ ਧਮਾ ਕੇ ਬਾਰੇ ਉਨ੍ਹਾਂ ਦਾ ਹੋਰ ਕਹਿਣਾ ਸੀ ਕਿ ਮੁਲ ਜ਼ਮ ਤਕਨੀਕੀ ਪੱਖੋਂ ਬੜਾ ਮਾਹਿਰ ਸੀ। ਹੁਣ ਤੱਕ ਦੀ ਜਾਂਚ ਤੋਂ ਇਹ ਲੱਗਦਾ ਹੈ ਕਿ ਉਹ ਅਦਾਲਤ ਕੰਪਲੈਕਸ ਵਿੱਚ ਇਕੱਲਾ ਦਾਖਲ ਨਹੀਂ ਹੋਇਆ ਸੀ। ਉਨ੍ਹਾਂ ਨੇ ਕਈ ਤਰ੍ਹਾਂ ਦੀ ਜਾਣਕਾਰੀ ਹਾਲ ਦੀ ਘੜੀ ਨਸ਼ਰ ਕਰਨ ਤੋਂ ਗੁਰੇਜ਼ ਕੀਤਾ। ਡੀਜੀਪੀ ਅਨੁਸਾਰ ਮ੍ਰਿ ਤਕ ਖਿਲਾਫ ਚੱਲਦੇ ਕੇਸ ਦੀ ਸੁਣਵਾਈ ਜਨਵਰੀ ਸ਼ੁਰੂ ਵਿੱਚ ਹੋਣੀ ਸੀ। ਇਸੇ ਕਰਕੇ ਅਦਾਲਤ ਨੂੰ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਮੌਜੂਦਗੀ ਨਵੀਂ ਤਰ੍ਹਾਂ ਹਰ ਥਾਂ ਮਹਿਸੂਸ ਕੀਤੀ ਜਾਣ ਲੱਗੇਗੀ। ਉਹ ਨਿੱਜੀ ਸੁਰੱਖਿਆ ਨਾਲੋਂ ਸਿਕਿਓਰਿਟੀ ਦੇ ਮਾਹੌਲ ਨੂੰ ਪਹਿਲ ਦੇਣਗੇ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵਾਪਰੀ ਬੇ ਅਦਬੀ ਦੀ ਘਟ ਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਪੂਰਥਲਾ ਦੇ ਨਿਜ਼ਾਮਪੁਰਾ ਵਿੱਚ ਵਾਪਰੀ ਘਟ ਨਾ ਬਾਰੇ ਸਪੱਸ਼ਟ ਕੀਤਾ ਕਿ ਮ੍ਰਿ ਤਕ ਬੇ ਅਦਬੀ ਕਰਨ ਦੀ ਇੱਛਾ ਨਾਲ ਗੁਰਦੁਆਰੇ ਦਾਖਲ ਨਹੀਂ ਸੀ ਹੋਇਆ। ਇਸੇ ਕਰਕੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਖਿਲਾਫ ਕਤ ਲ ਦਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਲੁਧਿਆਣਾ ਬੰ ਬ ਧਮਾ ਕੇ ਦੇ ਮੁਲ ਜ਼ਮ ਦੀ 24 ਘੰਟੇ ਵਿੱਚ ਸ਼ਨਾਖਤ ਕਰਨ ਲਈ ਪੁਲਿਸ ਅਫ਼ਸਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਵੀ ਪੁਲਿਸ ਨੂੰ ਗੁੰਮਰਾਹਕੁੰਨ ਸੂਚਨਾ ਦੇਣ ਤੋਂ ਵਰਜਿਆ ਹੈ।