‘ਦ ਖ਼ਾਲਸ ਬਿਊਰੋ : ਡੀਐੱਮਸੀ ਵਿੱਚ ਦਾਖਲ ਜ਼ਖ ਮੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮਾਸੀ ਬਿਮਾਰ ਸੀ। ਉਹ (ਮੂਸੇਵਾਲਾ) ਆਪਣੀ ਮਾਸੀ ਦਾ ਪਤਾ ਲੈਣ ਜਾਣ ਲਈ ਤਿਆਰ ਹੋ ਗਿਆ। ਗੱਡੀ ਵਿੱਚ ਪੰਜ ਲੋਕਾਂ ਦੇ ਬੈਠਣ ਦੀ ਜਗ੍ਹਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਨਹੀਂ ਬਿਠਾਇਆ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਪਿੰਡ ਤੋਂ ਕੁੱਝ ਦੂਰ ਪਹੁੰਚੇ ਤਾਂ ਸਭ ਤੋਂ ਪਹਿਲਾਂ ਪਿੱਛਿਓਂ ਇੱਕ ਫਾਇਰ ਹੋਇਆ। ਇੰਨੇ ਵਿੱਚ ਇੱਕ ਗੱਡੀ ਉਨ੍ਹਾਂ ਦੇ ਅੱਗੇ ਆ ਕੇ ਰੁਕ ਗਈ। ਨਾਲ ਹੀ ਇੱਕ ਨੌਜਵਾਨ ਗੱਡੀ ਦੇ ਸਾਹਮਣੇ ਆਇਆ ਤੇ ਉਸਨੇ ਕਈ ਗੋ ਲੀਆਂ ਚਲਾਈਆਂ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਨੇ ਵੀ ਆਪਣੀ ਪਿਸਤੌਲ ਨਾਲ ਜਵਾਬ ਵਿੱਚ ਦੋ ਫਾਇਰ ਕੀਤੇ ਸਨ ਪਰ ਹਮ ਲਾਵਰਾਂ ਕੋਲ ਆਟੋਮੈਟਿਕ ਗੰ ਨ ਹੋਣ ਕਰਕੇ ਉਹ ਲਗਾਤਾਰ ਫਾਇ ਰਿੰਗ ਕਰਦੇ ਰਹੇ। ਮੂਸੇਵਾਲਾ ਦੇ ਦੋ-ਦੋ ਫਾ ਇਰ ਕਰਦੇ ਹੀ ਸਾਡੀ ਗੱਡੀ ਉੱਤੇ ਤਿੰਨੇ ਪਾਸਿਉਂ ਫਾਇ ਰਿੰਗ ਹੋਣ ਲੱਗੀ। ਮੂਸੇਵਾਲਾ ਨੇ ਇੱਕ ਵਾਰ ਗੱਡੀ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਾਡੀ ਗੱਡੀ ਨੂੰ ਅੱਗਿਉਂ ਅਤੇ ਪਿੱਛਿਉਂ ਘੇਰ ਲਿਆ ਗਿਆ ਸੀ।