India Punjab

“ਅੱਜ ਪੰਜਾਬ ‘ਚ ਬੈਠੀ ਹਰ ਮਾਂ ਡਰੀ ਹੋਈ ਹੈ”

ਦ ਖ਼ਾਲਸ ਬਿਊਰੋ : ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਨੂੰ ਨਹੀਂ ਚਲਾ ਸਕਦੇ। ਪੰਜਾਬ ਇੱਕ ਬਹੁਤ ਹੀ ਸੰਵੇਦਨਸ਼ੀਲ ਸੂਬਾ ਹੈ, ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਸਿਰਸਾ ਨੇ ਕੇਜਰੀਵਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸਦਾ ਅਧਿਕਾਰ ਹੈ, ਉਸਨੂੰ ਵਾਪਸ ਕਰ ਦਿੱਤਾ ਜਾਵੇ, ਮੁੱਖ ਮੰਤਰੀ ਮਾਨ ਨੂੰ ਹੀ ਪੰਜਾਬ ਸਰਕਾਰ ਚਲਾਉਣ ਦੇਵੋ। ਤੁਹਾਡੀ ਸਰਕਾਰ ਚਲਾਉਣ ਦੀ ਲਾਲਸਾ ਕਰਕੇ ਸਾਡੇ ਪੰਜਾਬ ਦੇ ਨੌਜਵਾਨ ਮਾ ਰੇ ਜਾ ਰਹੇ ਹਨ। ਪੰਜਾਬ ਵਿੱਚ ਅੱਜ ਮਾਂਵਾਂ ਡਰੀਆਂ ਬੈਠੀਆਂ ਹੋਈਆਂ ਹਨ।

ਸਿਰਸਾ ਨੇ ਕਿਹਾ ਕਿ ਮਾਨ ਨੇ ਕੈਬਨਿਟ ਮੀਟਿੰਗ ਅੱਜ ਰੱਦ ਕਰ ਦਿੱਤੀ ਹੈ। ਸਿਰਸਾ ਨੇ ਕਿਹਾ ਕਿ ਮੂਸੇਵਾਲਾ ਦੇ ਕ ਤਲ ਤੋਂ ਚਾਰ ਘੰਟਿਆਂ ਬਾਅਦ ਰਾਤ ਨੂੰ ਇੱਕ ਏਐੱਸਆਈ ਨੂੰ ਗੋ ਲੀ ਮਾ ਰ ਕੇ ਕ ਤਲ ਕਰ ਦਿੱਤਾ।

ਸੂਤਰਾਂ ਦੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਸਿੱਧੂ ਮੂਸੇਵਾਲਾ ਦੇ ਹੋਏ ਕ ਤਲ ਤੋਂ ਬਾਅਦ ਰਾਤ ਨੂੰ ਜਲੰਧਰ ਵਿਖੇ ਡਿਊਟੀ ਉੱਤੇ ਤਾਇਨਾਤ ਏਐਸਆਈ ਸਵਰਨ ਸਿੰਘ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋ ਲੀਆਂ ਮਾ ਰ ਕੇ ਕਤ ਲ ਕੀਤਾ ਗਿਆ ਸੀ।