International

ਕੈਨੇਡਾ ਦੇ ਸੂਬੇ ਉਨਟਾਰੀਓ ਵਿਚ ਮੌਸਮ ਭਾਰੀ ਖਰਾਬ, 100 ਤੋ ਵੱਧ ਗੱਡੀਆਂ ਦਾ ਹੋਇਆ ਇਹ ਹਾਲ

The weather is very bad in Canada's Ontario province, more than 100 vehicles have been victims of accidents

ਉਨਟਾਰੀਓ : ਕੈਨੇਡਾ ਦੇ ਸੂਬੇ ਉਨਟਾਰੀਓ ਵਿੱਚ ਬੀਤੀ ਰਾਤ ਤੋਂ ਚੱਲ ਰਹੇ ਬਰਫੀਲੇ ਤੂਫਾਨ ਅਤੇ ਖਰਾਬ ਮੌਸਮ ਕਾਰਨ ਸੂਬੇ ਦੇ ਵੱਡੇ ਹਾਈਵੇਅ 401 west ਤੇ ਲੰਡਨ ਤੋਂ ਟਿਲਬਰੀ ਤੱਕ ਵੱਖ-ਵੱਖ ਸੜਕ ਹਾਦਸੇ ਵਾਪਰੇ ਹਨ। ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਮੁਤਾਬਿਕ ਹਾਦਸਿਆਂ ’ਚ 100 ਤੋਂ ਉੱਪਰ ਗੱਡੀਆਂ ਦੇ ਹਾਦਸੇ ਹੋ ਚੁੱਕੀਆਂ ਹਨ ਪਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਹਨਾਂ ਹਾਦਸਿਆਂ ਵਿੱਚ ਕਮਰਸ਼ੀਅਲ ਟਰੱਕ ਟਰੇਲਰ ਅਤੇ ਕਾਰਾਂ ਵੀ ਸ਼ਾਮਲ ਹਨ।

਼ਹਾਈਡਰੋ ਵੰਨ ਅਨੁਸਾਰ ਇਸ ਬਰਫੀਲੇ ਤੂਫਾਨ ਕਾਰਨ ਦੇਸ਼ ਦੀ ਰਾਜਧਾਨੀ ਔਟਵਾ ਤੇ ਹੋਰ ਕਈ ਸ਼ਹਿਰਾ ਦੇ ਲੱਖ ਤੋਂ ਉੱਪਰ ਘਰ ਬਿਜਲੀ ਤੋਂ ਵਾਂਝੇ ਹੋ ਗਏ ਹਨ। ਨਿਆਗਰਾ ਫਾਲ ਦੇ ਨਜ਼ਦੀਕ ਅਮਰੀਕਾ ਜਾਣ ਵਾਲਾ ਪੁਲ ਖਰਾਬ ਮੌਸਮ ਕਾਰਨ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਠੰਢ ਦਾ ਪ੍ਰਪੋਕ ਮੰਗਲਵਾਰ ਤੱਕ ਜਾਰੀ ਰਹੇਗਾ। ਸੂਬੇ ਦੇ ਕਈ ਗੁਰਦੁਆਰਾ ਸਾਹਿਬਾਨਾਂ ਵੱਲੋਂ ਲੋੜਵੰਦਾਂ ਲਈ ਦਿਨ ਰਾਤ ਲੰਗਰ ਪ੍ਰਸ਼ਾਦੇ ਲਈ ਗੁਰੂਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਗਏ ਹਨ।

ਖਰਾਬ ਮੌਸਮ ਕਾਰਨ ਇਸ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਖਰਾਬ ਮੌਸਮ ​​ਕਾਰਨ ਇਸ ਸਾਲ ਕ੍ਰਿਸਮਿਸ ਹੁਣ ਤੱਕ ਦਾ ਸਭ ਤੋਂ ਠੰਢਾ ਹੋਵੇਗਾ ਕੈਨੇਡਾ ਦੇ ਓਨਟਾਰੀਓ ਵਿਚ ਪਿਛਲੇ 24 ਘੰਟਿਆਂ ਤੋਂ ਜਾਰੀ ਬਰਫ਼ੀਲੇ ਤੂਫ਼ਾਨ ਕਾਰਨ 100 ਤੋਂ ਵੱਧ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਨੇ ਕਿਹਾ ਕਿ ਲੰਡਨ ਅਤੇ ਟਿਲਰੀ ਦੇ ਵਿਚਕਾਰ ਹਾਈਵੇਅ 401 ‘ਤੇ ਵਾਪਰੇ ਹਾਦਸਿਆਂ ਵਿਚ 100 ਤੋਂ ਵੱਧ ਵਾਹਨ ਸ਼ਾਮਲ ਹਨ। ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਸੜਕਾਂ ਤੋਂ ਦੂਰ ਰਹੋ। OPP ਸਾਰਜੈਂਟ ਕੈਰੀ ਸਮਿੱਟ ਨੇ ਟਵਿੱਟਰ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ, “ਕਿਰਪਾ ਕਰਕੇ, ਜੇ ਤੁਹਾਨੂੰ ਸੜਕਾਂ ‘ਤੇ ਜਾਣ ਦੀ ਜ਼ਰੂਰਤ ਨਹੀਂ ਹੈ, ਤਾਂ ਘਰਾਂ ਵਿਚ ਹੀ ਰਹੋ।

ਲੰਡਨ ਅਤੇ ਟਿਲਬਰੀ ਵਿਚਕਾਰ ਹਾਈਵੇਅ 401 ਅਤੇ ਲੰਡਨ ਅਤੇ ਸਾਰਨੀਆ ਵਿਚਕਾਰ ਹਾਈਵੇਅ 402 ਸ਼ੁੱਕਰਵਾਰ ਨੂੰ ਦੋਵੇਂ ਦਿਸ਼ਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਨਾਲ ਬਰਫੀਲੇ ਤੂਫ਼ਾਨ ਕਾਰਨ ਵਾਪਰੇ ਹਾਦਸਿਆਂ ਵਿਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਹਾਲਾਂਕਿ 2 ਵਿਅਕਤੀਆਂ ਨੂੰ ਗੈਰ-ਜਾਨਲੇਵਾ ਖ਼ਤਰ ਵਾਲੀਆਂ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਐਤਵਾਰ ਸਵੇਰ ਤੱਕ 50 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀ ਮਿਚ ਮੇਰੀਡਿਥ ਨੇ ਕਿਹਾ, “ਅਸੀਂ ਹਰ ਪੰਜ ਜਾਂ 10 ਸਾਲਾਂ ਵਿੱਚ ਇਹਨਾਂ ਵਿੱਚੋਂ ਇੱਕ ਤੂਫਾਨ ਦੇਖ ਸਕਦੇ ਹਾਂ। ਮੈਂ ਪਿਛਲੇ 20 ਸਾਲਾਂ ਵਿੱਚ ਇਸ ਤਰ੍ਹਾਂ ਦੇ ਸਿਰਫ਼ 2 ਤੂਫ਼ਾਨ ਦੇਖੇ ਹਨ।