‘ਦ ਖ਼ਾਲਸ ਬਿਊਰੋ : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਿਹਾ ਯੁੱ ਧ ਨੂੰ 68 ਦਿਨ ਹੋ ਗਏ ਹਨ । 68 ਦਿਨਾਂ ਤੋਂ ਬਾਅਦ ਵੀ ਦੋਵੇਂ ਦੇਸ਼ਾਂ ਵਿਚਕਾਰ ਜੰ ਗ ਲਗਾਤਾਰ ਜਾਰੀ ਹੈ। ਪਰ ਹੁਣ ਯੂਕਰੇਨ ਦੇ ਨਾਲ-ਨਾਲ ਰੂਸੀ ਫੌਜ ਨੂੰ ਵੀ ਜੰਗ ਦੇ ਦੌਰਾਨ ਵੱਡੇ ਝਟ ਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਰੋਸੇਮੰਦ ਫੌਜ ਮੁਖੀ ਜਨਰਲ ਵੈਲੇਰੀ ਗੇਰਾਸਿਮੋਵ ਜੰ ਗ ਦੌਰਾਨ ਜ਼ਖ ਮੀ ਹੋ ਗਏ ਹਨ। ਪੁਤਿਨ ਨੇ ਜਲਦੀ ਸਫਲਤਾ ਹਾਸਲ ਕਰਨ ਦੇ ਉਦੇਸ਼ ਨਾਲ ਉਸ ਨੂੰ ਖਾਰਕਿਵ ਮੋਰਚੇ ‘ਤੇ ਤਾਇਨਾਤ ਕੀਤਾ ਸੀ।
ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਸਲਾਹਕਾਰ ਏਰੇਸਟੋਵਿਚ ਨੇ ਦਾਅਵਾ ਕੀਤਾ ਹੈ ਕਿ ਰੂਸੀ ਮੇਜਰ ਜਨਰਲ ਆਂਦਰੇਈ ਸਿਮੋਨੋਵ ਦੀ ਵੀ ਖਾਰਕੀਵ ਮੋਰਚੇ ‘ਤੇ ਮੌ ਤ ਹੋ ਗਈ। ਯੂਕਰੇਨ ਵਿੱਚ ਹੁਣ ਤੱਕ ਨੌਂ ਚੋਟੀ ਦੇ ਰੂਸੀ ਕਮਾਂਡਰ ਮਾ ਰੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਖੇਰਸਨ ‘ਤੇ ਫੌਜੀ ਕਬਜ਼ੇ ਤੋਂ ਬਾਅਦ ਰੂਸੀ ਫੌਜ ਇੱਥੇ ਵੱਡੇ ਪੱਧਰ ‘ਤੇ ਆਰਥਿਕ ਬਦਲਾਅ ਕਰ ਰਹੀ ਹੈ। ਇਸ ਦੇ ਲਈ ਇੱਥੇ ਯੂਕਰੇਨ ਦੀ ਕਰੰਸੀ ਨੂੰ ਰੂਸੀ ਕਰੰਸੀ ਰੂਬਲ ਨਾਲ ਬਦਲਿਆ ਜਾ ਰਿਹਾ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦੀ ਗੁਪਤ ਰਿਪੋਰਟ ਮੁਤਾਬਕ ਰੂਸੀ ਫੌਜ ਇੱਥੇ ਆਪਣੇ ਕਬਜ਼ੇ ਨੂੰ ਜਾਇਜ਼ ਠਹਿਰਾਉਣ ਲਈ ਇਹ ਰਣਨੀਤੀ ਅਪਣਾ ਰਹੀ ਹੈ।