ਘਰ ਤੋਂ ਬਾਹਰ ਜਾ ਕੇ ਖਾਣ ਵਾਲਿਆਂ ਲਈ ਨੂੰ ਭਰੋਸਾ ਹੁੰਦਾ ਹੈ ਕਿ ਉਨ੍ਹਾਂ ਤੱਕ ਪੁੱਜਣ ਵਾਲਾ ਖਾਣਾ ਸਹੀ ਢੰਗ ਨਾਲ ਤਿਆਰ ਹੋ ਕੇ ਉਨ੍ਹਾਂ ਤੱਕ ਪੁੱਜੇਗਾ। ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕਾ ਵਿੱਚ ਇੱਕ ਵੇਟਰ ਖਾਣੇ ਵਿੱਚ ਆਪਣਾ ਪਿਸ਼ਾਬ ਮਿਲਾ ਕੇ ਲੋਕਾਂ ਤੱਕ ਪਹੁੰਚਾਉਦਾ ਸੀ। ਜਾਣਕਾਰੀ ਮੁਤਾਬਕ 21 ਸਾਲਾ ਜੇਸ ਕ੍ਰਿਸਚੀਅਨ ਹੈਨਸਨ ਨਾਂ ਦਾ ਨੌਜਵਾਨ ਰੈਸਟੋਰੈਂਟ ਵਿੱਚ ਵੇਟਰ ਵਜੋਂ ਕੰਮ ਕਰਦਾ ਹੈ। ਇਸ ‘ਤੇ ਇਲਜ਼ਾਮ ਹੈ ਕਿ ਇਹ ਰੈਸਟੋਰੈਂਟ ਦੇ ਖਾਣੇ ਵਿੱਚ ਪਿਸ਼ਾਬ ਮਿਲਾਉਂਦਾ ਹੈ ਅਤੇ ਆਪਣੇ ਪਰਾਈਵੇਟ ਪਾਰਟਸ ਨੂੰ ਰਗੜ ਕੇ ਲੋਕਾਂ ਤੱਕ ਪੁੱਜਦਾ ਕਰਦਾ ਹੈ।
ਇਸ ਵਿਅਕਤੀ ਦੀ ਗੰਦੀ ਕਰਤੂਤਾਂ ਦੀਆਂ ਕਈ ਵੀਡੀਓ ਵੈੱਬਸਾਈਟ ‘ਤੇ ਵਾਇਰਲ ਹੋਇਆਂ ਹਨ। ਇਸ ਸਾਰੀ ਘਟਨਾ ਦੀ ਜਾਣਕਾਰੀ ਐਫਬੀਆਈ ਨੂੰ ਮਿਲਣ ਤੋਂ ਐਫਬੀਆਈ ਨੇ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਅਰੋਪੀ ਨੌਜਵਾਨ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ, ਜਿਸ ਵਿੱਚ ਅਰੋਪੀ ਨੇ ਆਪਣਾ ਜੁਰਮ ਨੂੰ ਕਬੂਲ ਕਰ ਲਿਆ।
ਇਸ ਨੌਜਵਾਨ ਵੱਲੋਂ ਚਟਨੀ, ਮਿਠਾਈਆਂ ਅਤੇ ਹੋਰ ਕਈ ਚੀਜ਼ਾਂ ਵਿੱਚ ਥੁੱਕਿਆ ਵੀ ਗਿਆ ਹੈ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਅਰੋਪੀ ਨੌਜਵਾਨ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਉਸ ਨੂੰ ਅਜਿਹਾ ਕਰਨ ਲਈ ਐਪ ਅਤੇ ਵੈੱਬਸਾਈਟ ‘ਤੇ ਮੌਜੂਦ ਲੋਕਾਂ ਨੇ ਕਿਹਾ ਸੀ। ਇਸ ਵਿਅਕਤੀ ਵੱਲੋਂ ਰੈਸਟੋਰੈਂਟ ਵਿੱਚ ਇੱਕ ਮਹਿਨੇ ਤੋਂ ਵੀ ਘੱਟ ਸਮੇਂ ਤੱਕ ਕੰਮ ਕੀਤਾ ਗਿਆ ਸੀ। ਉਸ ਮਹਿਨੇ ਖਾਣਾ ਖਾਣ ਵਾਲਿਆਂ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਆਮ ਲੋਕਾਂ ਵੱਲੋਂ ਇਸ ਵਿਅਕਤੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – SGPC ਮੁਲਾਜ਼ਮ ਨੇ ਆਪਣੀ ਜ਼ਿੰਦਗੀ ਕੀਤੀ ਖਤਮ! ਅਧਿਕਾਰੀਆਂ ’ਤੇ ਤੰਗ ਕਰਨ ਦਾ ਲਾਇਆ ਇਲਜ਼ਾਮ