‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ । ਪਹਿਲਾਂ ਨਤੀਜੇ ਵਿੱਚ ਕਾਂਗਰਸ ਅਤੇ ਭਾਜਪਾ ਨੇ ਖੋਲਿਆ ਖਾਤਾ। ਕਪੂਰਥਲੇ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਨੇ ਮਾਰੀ ਬਾਜ਼ੀ। ਇਸਦੇ ਨਾਲ ਹੀ ਭਾਜਪਾ ਨੇ ਖੋਲ੍ਹਿਆ ਖਾਤਾ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾ ਜੇਤੂ। ਤਿੰਨੋਂ ਬਾਦਲ, ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ, ਅਮਰਿੰਦਰ ਸਿੰਘ ਕੈਪਟਨ, ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ, ਸਿਮਰਨਜੀਤ ਸਿੰਘ ਮਾਨ, ਸਿਮਰਜੀਤ ਬੈਂਸ ਦੇ ਸਣੇ ਸਾਰੇ ਖੁੰਢ ਆਮ ਆਦਮੀ ਪਾਰਟੀ ਨੇ ਛੱਡੇ ਪਿੱਛੇ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਨੇ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ । ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਇੰਨਕਲਾਬ ਦੇ ਲਈ “ਮੈਂ” ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।
ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਦੀ ਅਵਾਜ਼ ਰੱਬ ਦੀ ਅਵਾਜ਼ ਹੈ, ਪੰਜਾਬ ਦੇ ਲੋਕਾਂ ਦੇ ਫਤਵੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰੋ। ਆਪ ਨੂੰ ਮੁਬਾਰਕਾਂ !!
ਖਰੜ ਤੋਂ ‘ਆਪ’ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੇ ਵੀ ਕੀਤੀ ਜਿੱਤ ਹਾਸਲ। ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰ ਪ੍ਰਤਾਪ ਜੇਤੂ ਕਰਾਰ, ਬਾਪ ਗੁਰਜੀਤ ਸਿੰਘ ਰਾਣਾ ਵੀ ਜੇਤੂ ਰਹੇ,ਬਰਨਾਲਾ ਤੋਂ ਆਪ ਦੇ ਮੀਤ ਹੇਅਰ ਜੇਤੂ ਕਰਾਰ।
ਆਪ ਦੇ ਉਮੀਦਵਾਰ ਚਰਨਜੀਤ ਸਿੰਘ ਚਮਕੌਰ ਸਾਹਿਬ ਹਲਕੇ ਤੋਂ 45612 ਵੋਟਾਂ ਨਾਲ ਅੱਗੇ ਹਨ ।
ਕਪੂਰਥਲਾ ਤੋਂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਜੇਤੂ ਕਰਾਰ
ਭਾਜਪਾ ਨੇ ਖੋਲ੍ਹਿਆ ਖਾਤਾ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾ ਜੇਤੂ
ਸੁਨਾਮ ਤੋਂ ਅਮਨ ਅਰੋੜਾ ਜੇਤੂ ਕਰਾਰ
ਪਟਿਆਲਾ ਤੋਂ ਅਜੀਤ ਪਾਲ ਸਿੰਘ ਕੋਹਲੀ ਜਿੱਤੇ, ਕੈਪਟਨ ਨੂੰ ਹਰਾਇਆ
ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਦੇ ਹਰਜੋਤ ਬੈਂਸ ਜਿੱਤੇ
ਜਗਰਾਉਂ ਤੋਂ ਆਪ ਦੀ ਸਰਵਜੀਤ ਕੌਰ ਮਾਣੂੰਕੇ ਜੇਤੂ ਕਰਾਰ
ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸੀ ਤ੍ਰਿਪਤ ਰਜਿੰਦਰ ਸਿੰਘ ਜਿੱਤੇ
ਫਿਰੋਜ਼ਪੁਰ ਦਿਹਾਤੀ ਤੋਂ ਆਪ ਦੇ ਰਜਨੀਸ਼ ਕੁਮਾਰ ਦਹੀਆ ਜਿੱਤੇ
ਜ਼ੀਰਾ ਤੋਂ ਆਪ ਦੇ ਨਰੇਸ਼ ਕਟਾਰੀਆ ਜਿੱਤੇ।
ਤਲਵੰਡੀ ਸਾਬੋ ਤੋਂ ਆਪ ਦੀ ਪ੍ਰੋ.ਬਲਜਿੰਦਰ ਕੌਰ ਜਿੱਤੇ।
ਧੂਰੀ ਤੋਂ ਜਿੱਤੇ ਭਗਵੰਤ ਮਾਨ
ਅਮਲੋਹ ਤੋਂ ਆਪ ਦੇ ਗੁਰਿੰਦਰ ਸਿੰਘ ਗੈਰੀ ਦੀ ਹੋਈ ਜਿੱਤ
ਰਾਜਪੁਰਾ ਤੋਂ ਆਪ ਦੀ ਨੀਨਾ ਮਿੱਤਲ ਜੇਤੂ ਕਰਾਰ
ਬੱਸੀ ਪਠਾਣਾਂ ਤੋਂ ਆਪ ਦੇ ਰੁਪਿੰਦਰ ਸਿੰਘ ਜੇਤੂ ਕਰਾਰ।
ਜੈਤੋਂ ਤੋਂ ਆਪ ਦੇ ਅਮੋਲਕ ਸਿੰਘ ਜਿੱਤੇ।
ਧਰਮਕੋਟ ਤੋਂ ਆਪ ਦੇ ਦਵਿੰਦਰਜੀਤ ਸਿੰਘ ਲਾਡੀ ਢੋਸੇ ਜਿੱਤੇ
ਜਲੰਧਰ ਕੇਂਦਰੀ ਤੋਂ ਆਪ ਦੇ ਰਮਨ ਅਰੋੜਾ ਜੇਤੂ ਕਰਾਰ
ਖਰੜ ਤੋਂ ਆਪ ਦੀ ਅਨਮੋਲ ਗਗਨ ਮਾਨ ਜੇਤੂ ਕਰਾਰ
ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰ ਪ੍ਰਤਾਪ ਜੇਤੂ ਕਰਾਰ
ਬਰਨਾਲਾ ਤੋਂ ਆਪ ਦੇ ਮੀਤ ਹੇਅਰ ਜੇਤੂ ਕਰਾਰ
ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਬਾਦਲ ਹਾਰੇ, ਆਪ ਦੇ ਜਗਰੂਪ ਸਿੰਘ ਜਿੱਤੇ
ਕੋਟਕਪੂਰਾ ਤੋਂ ਆਪ ਦੇ ਕੁਲਤਾਰ ਸਿੰਘ ਸੰਧਵਾ ਜਿੱਤੇ
ਮੁਹਾਲੀ ਤੋਂ ਆਪ ਦੇ ਕੁਲਵੰਤ ਸਿੰਘ ਜੇਤੂ ਕਰਾਰ
ਡੇਰਾਬੱਸੀ ਤੋਂ ਆਪ ਦੇ ਕੁਲਜੀਤ ਸਿੰਘ ਜਿੱਤੇ
ਅੰਮ੍ਰਿਤਸਰ ਉੱਤਰੀ ਤੋਂ ਆਪ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਿੱਤੇ
ਚੱਬੇਵਾਲ ਤੋਂ ਕਾਂਗਰਸ ਦੇ ਡਾ.ਰਾਜ ਕੁਮਾਰ ਜਿੱਤੇ
ਜਲਾਲਾਬਾਦ ਤੋਂ ਹਾਰੇ ਸੁਖਬੀਰ ਬਾਦਲ, ‘ਆਪ’ ਦੇ ਜਗਦੀਪ ਗੋਲਡੀ ਕੰਬੋਜ ਜਿੱਤੇ।
ਫਗਵਾੜਾ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਜਿੱਤੇ
ਲਹਿਰਾ ਤੋਂ ਆਪ ਦੇ ਬਰਿੰਦਰ ਕੁਮਾਰ ਗੋਇਲ ਵਕੀਲ ਜਿੱਤੇ, ਰਜਿੰਦਰ ਕੌਰ ਭੱਠਲ ਤੇ ਗੋਬਿੰਦ ਸਿੰਘ ਲੌਂਗੋਵਾਲ ਹਾਰੇ
ਦਾਖਾ ਤੋਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਜਿੱਤੇ
ਫਰੀਦਕੋਟ ਤੋਂ ਆਪ ਦੇ ਗੁਰਦਿੱਤ ਸਿੰਘ ਸੇਖੋਂ ਜਿੱਤੇ
ਭੁਲੱਥ ਤੋਂ ਕਾਂਗਰਸ ਦੇ ਸੁਖਪਾਲ ਖਹਿਰਾ ਜਿੱਤੇ, ਬੀਬੀ ਜਗੀਰ ਕੌਰ ਹਾਰੇ
ਗਿੱਦੜਬਾਹਾ ਤੋਂ ਰਾਜਾ ਵੜਿੰਗ ਜਿੱਤੇ
ਸੰਗਰੂਰ ਤੋਂ ਆਪ ਦੇ ਨਰਿੰਦਰ ਕੌਰ ਭਰਾਜ ਜੇਤੂ ਕਰਾਰ
ਅਜਨਾਲਾ ਤੋਂ ਆਪ ਦੇ ਕੁਲਦੀਪ ਸਿੰਘ ਧਾਰੀਵਾਲ ਜਿੱਤੇ
ਪੰਜਾਬ ਦੇ ਲੋਕਾਂ ਨੇ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਇਤਿਹਾਸ ਸਿਰਜ ਦਿੱਤਾ ਹੈ। ਜਿਥੇ ਇਹਨਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਨੇਰੀ ਝੂਲੀ ਹੈ, ਉੱਥੇ ਹੀ ਇਹਨਾਂ ਚੋਣਾਂ ਵਿਚ ਇਕ ਮੁੱਖ ਮੰਤਰੀ, ਤਿੰਨ ਸਾਬਕਾ ਮੁੱਖ ਮੰਤਰੀ ਤੇ ਇਕ ਮੌਜੂਦਾ ਤੇ ਇਕ ਸਾਬਕਾ ਉਪ ਮੁੱਖ ਮੰਤਰੀ ਚੋਣ ਹਾਰ ਗਏ ਹਨ।
ਅਕਾਲੀਆਂ ਦਾ ਹਾਲੇ ਤੱਕ ਨਹੀਂ ਖੁੱਲਿਆ ਖਾਤਾ,ਜਲਾਲਾਬਾਦ ਤੋਂ ਹਾਰੇ ਸੁਖਬੀਰ ਬਾਦਲ, ‘ਆਪ’ ਦੇ ਜਗਦੀਪ ਗੋਲਡੀ ਕੰਬੋਜ ਜਿੱਤੇ।
ਮੌਜੂਦਾ ਚੋਣਾਂ ਵਿਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਰਾਜਿੰਦਰ ਸਿੰਘ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਚੋਣਾਂ ਹਾਰ ਗਏ ਹਨ। ਇਸੇ ਤਰੀਕੇ ਮੌਜੂਦ ਉਪ ਮੁੱਖ ਮੰਤਰੀ ਓ ਪੀ ਸੋਨੀ ਵੀ ਚੋਣ ਹਾਰ ਗਏ ਹਨ ਜਦੋਂ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਚੋਣ ਹਾਰ ਗਏ ਹਨ। ਇਸੇ ਤਰੀਕੇ ਇਹਨਾਂ ਚੋਣਾਂ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਚੋਣ ਹਾਰ ਗਏ ਹਨ।
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਹਲਕੇ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਪ ਦੇ ਗੁਰਮੀਤ ਸਿੰਘ ਖੁੱਡੀਆਂ ਨੇ ਹਰਾਇਆ ਹੈ।
ਪੰਜਾਬ ਦੀ ਸਭ ਤੋਂ ਵੱਡੀ ਹੌਟ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਦਿੱਗਜ ਲੀਡਰ ਨਵਜੋਤ ਸਿੱਧੂ ਅਤੇ ਬਿਕਰਮਜੀਤ ਸਿੰਘ ਚੋਣ ਹਾਰ ਗਏ ਸਨ।
ਇਹ ਮੁਕਾਬਲਾ ਵੀ ਨਵਜੋਤ ਸਿੱਧੂ ਅਤੇ ਬਿਕਰਮਜੀਤ ਸਿੰਘ ਵਿਚਕਾਰ ਮੰਨਿਆ ਜਾ ਰਿਹਾ ਸੀ ਪਰ ਜੀਵਨਜੋਤ ਕੌਰ ਨੇ ਸਭ ਨੂੰ ਹੈਰਾਨ ਕਰਦਿਆਂ ਜਿੱਤ ਦਰਜ ਕੀਤੀ ਹੈ। ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੀ ਐਮ ਚੇਹਰਾ ਸੁਖਬੀਰ ਬਾਦਲ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੋਲਡੀ ਕੰਬੋਜ਼ ਕੋਲੋਂ ਹਾਰ ਮਿਲੀ ਹੈ।
ਬਟਾਲਾ ਤੋਂ ਆਪ ਦੇ ਅਮਨਸ਼ੇਰ ਸਿੰਘ ਕਲਸੀ ਜਿੱਤੇ
ਕਰਤਾਰਪੁਰ ਤੋਂ ਆਪ ਦੇ ਬਲਕਾਰ ਸਿੰਘ ਜੇਤੂ ਕਰਾਰ
ਅੰਮ੍ਰਿਤਸਰ ਪੂਰਬੀ ਤੋਂ ਆਪ ਦੀ ਜੀਵਨਜੋਤ ਕੌਰ ਜੇਤੂ ਕਰਾਰ, ਸਿੱਧੂ ਤੇ ਮਜੀਠੀਆ ਨੂੰ ਹਰਾਇਆ
ਮਲੇਰਕੋਟਲਾ ਤੋਂ ਆਪ ਦੇ ਮੁਹੰਮਦ ਜਮੀਲ ਉਰ ਰਹਿਮਾਨ ਜਿੱਤੇ
ਮੋਗਾ ਤੋਂ ਜਿੱਤੇ ਆਪ ਦੇ ਡਾ.ਅਮਨਦੀਰ ਕੌਰ ਅਰੋੜਾ, ਮਾਲਵਿਕਾ ਸੂਦ ਹਾਰੇ
ਜਲੰਧਰ ਪੱਛਮੀ ਤੋਂ ਆਪ ਦੇ ਸ਼ੀਤਲ ਅੰਗੁਰਲ ਜੇਤੂ ਕਰਾਰ
ਫਤਿਹਗੜ੍ਹ ਸਾਹਿਬ ਤੋਂ ਆਪ ਦੇ ਲਖਬੀਰ ਸਿੰਘ ਰਾਏ ਜਿੱਤੇ
ਸ਼ਾਹਕੋਟ ਤੋਂ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਜੇਤੂ ਕਰਾਰ
ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਹਾਰੇ, ਆਪ ਦੇ ਗੁਰਮੀਤ ਸਿੰਘ ਖੁੱਡੀਆ ਜਿੱਤੇ
ਦਿੜਬਾ ਤੋਂ ਆਪ ਦੇ ਹਰਪਾਲ ਸਿੰਘ ਚੀਮਾ ਜੇਤੂ ਕਰਾਰ
ਚੰਨੀ ਭਦੌੜ ਸੀਟ ਤੋਂ ਵੱਡੇ ਫਰਕ ਨਾਲ ਹਾਰੇ, ਲਾਭ ਸਿੰਘ ਉਗੋਕੇ ਜਿੱਤੇ
ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਕਰਾਰ
ਅੰਮ੍ਰਿਤਸਰ ਕੇਂਦਰੀ ਤੋਂ ਆਪ ਦੇ ਅਜੈ ਗੁਪਤਾ ਜਿੱਤੇ, ਓਪੀ ਸੋਨੀ ਹਾਰੇ
ਜਲੰਧਰ ਛਾਉਣੀ ‘ਚ ਕਾਂਗਰਸ ਦੇ ਪਰਗਟ ਸਿੰਘ ਜਿੱਤੇ
ਫਾਜ਼ਿਲਕਾ ਤੋਂ ਆਪ ਦੇ ਨਰਿੰਦਰ ਪਾਲ ਸਿੰਘ ਸਾਵਨਾ ਜੇਤੂ ਕਰਾਰ
ਫਿਲੌਰ ਤੋਂ ਕਾਂਗਰਸ ਦੇ ਵਿਕਰਮਜੀਤ ਸਿੰਘ ਚੌਧਰੀ ਜਿੱਤੇ
ਮੁਕੇਰੀਆਂ ਤੋਂ ਭਾਜਪਾ ਦੇ ਜੰਗੀ ਲਾਲ ਮਹਾਜਨ ਜੇਤੂ ਕਰਾਰ
ਤਰਨਤਾਰਨ ਤੋਂ ਆਪ ਦੇ ਡਾ. ਕਸ਼ਮੀਰ ਸਿੰਘ ਸੋਹਲ ਜਿੱਤੇ
ਨਵਾਂਸ਼ਹਿਰ ਤੋਂ ਬਸਪਾ ਉਮੀਦਵਾਰ ਡਾ.ਨਛੱਤਰਪਾਲ ਜੇਤੂ ਕਰਾਰ
ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ.ਸੁਖਵਿੰਦਰ ਸੁੱਖੀ ਜਿੱਤੇ
ਬਲਾਚੌਰ ਤੋਂ ਆਪ ਉਮੀਦਵਾਰ ਸੰਤੋਸ਼ ਕਟਾਰੀਆ ਜਿੱਤੇ
ਲੁਧਿਆਣਾ ਕੇਂਦਰੀ ਤੋਂ ਆਪ ਦੇ ਅਸ਼ੋਕ ਪਰਾਸ਼ਰ ਜਿੱਤੇ
ਪਾਇਲ ਤੋਂ ਆਪ ਦੇ ਮਨਵਿੰਦਰ ਸਿੰਘ ਗਿਆਸਪੁਰਾ ਜਿੱਤੇ
ਰਾਏਕੋਟ ਤੋਂ ਆਪ ਦੇ ਹਾਕਮ ਸਿੰਘ ਜੇਤੂ ਕਰਾਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਹ ਲੋਕਾਂ ਦੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਨ ਕਿਉਂਕਿ ਲੋਕਤੰਤਰ ਦੀ ਜਿੱਤ ਹੋਈ ਹੈ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਇਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਨੂੰ ਵੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿੱਤ ਅਤੇ ਹਾਰ ਚੋਣਾਂ ਦਾ ਕੁਦਰਤੀ ਨਤੀਜਾ ਹੈ, ਪਰ ਅੰਤ ਵਿੱਚ ਇਹ ਪੰਜਾਬ ਵਿੱਚ ਲੋਕਤੰਤਰ ਦੀ ਜਿੱਤ ਹੈ।
ਭਦੌੜ ਤੇ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਰ ਗਏ ਹਨ। 7942 ਵੋਟਾਂ ਨਾਲ ਚੰਨੀ ਦੀ ਹੋਈ ਵੱਡੀ ਹਾਰ