‘ਦ ਖ਼ਾਲਸ ਬਿਊਰੋ ( ਹਿਨਾ ) :- ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵੱਲ ਚੱਲੇ ਕਿਸਾਨਾਂ ਦੀ ਆਵਾਜ਼ ਬਾਹਰ ਦੇ ਦੇਸ਼ਾਂ ਵਿੱਚ ਵੀ ਗੂੰਜ ਰਹੀ ਹੈ। ਕੈਨੇਡਾ ਦੇ ਐਡਮੈਂਟਨ, ਅਲਬਰਟਾ ਵਿੱਚ ਵਸਦੇ ਪੰਜਾਬ ਲੋਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ‘ਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਅਤੇ ਕੰਗਨਾ ਖ਼ਿਲ਼ਾਫ ਨਾਅਰੇਬਾਜੀ ਕੀਤੀ ਹੈ।
ਕੈਨੇਡਾ ਵਿੱਚ 3 ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ, ਜਿਸ ਵਿੱਚ ਗੋਰਿਆਂ ਨੇ ਵੀ ਪੰਜਾਬੀਆਂ ਦਾ ਸਾਥ ਦਿੰਦੇ ਹੋਏ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਉੱਥੇ ਹੀ ਦੂਜੇ ਪਾਸੇ ਕੈਨੇਡਾ ਦੇ ਸਰੀ ਤੇ ਵੈਂਕੁਵਰ ਸ਼ਹਿਰ ਵਿੱਚ ਵੀ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੀ ਆਪਣੇ ਹੱਕਾ ਲਈ ਹੌਂਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਸੁਨੇਹਾ ਵੱਡੇ-ਵੱਡੇ ਪੋਸਟਰਾ ‘ਤੇ ਲਿਖ ਕੇ ਸ਼ੋਸ਼ਲ ਮੀਡੀਆਂ ਰਾਹੀ ਭੇਜਿਆ ਹੈ। ਕੈਨੇਡੀਅਨ ਪੰਜਾਬੀਆਂ ਨੇ #IAMWITHFARMERS, #FARMERPROTEST #STANDWITHFARMERS ਦੇ ਨਾਅਰੇ ਪੋਸਟਰਾਂ ‘ਤੇ ਲਿਖ ਕੇ ਕਿਸਾਨਾਂ ਦੀ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਮਦਦ ਅਤੇ ਸਾਥ ਦੇਣ ਦਾ ਸੁਨੇਹਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੋਦੀ ਸਰਕਾਰ ਦੇ ਮੁਰਦਾਬਾਦ ਦੇ ਬਾਅਦ ਦੇ ਨਾਅਰੇ ਵੀ ਲਗਾਏ ਹਨ।