ਬਿਉਰੋ ਰਿਪੋਰਟ- ਪੰਜਾਬ ‘ਚ ਧਰਮ ਪਰਿਵਰਤਨ ਨੂੰ ਲੈ ਕੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੇ ਚਲਦੇ ਤਰਨ ਤਾਰਨ ਦੇ ਪਿੰਡ ਸੰਘਰ ਕੋਟ ਦੇ ਪਿੰਡ ਵਾਸੀਆਂ ਨੇ ਮਸੀਹ ਭਾਈਚਾਰੇ ਦੇ ਲੋਕਾਂ ਲਈ ਚਾਰ ਮਤੇ ਪਾਸ ਕੀਤੇ ਹਨ, ਜਿਸ ਦੇ ਮੁਤਾਬਕ ਮਸੀਹ ਭਾਈਚਾਰੇ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਦੀ ਇਜਾਜ਼ਤ ਨਹੀਂ ਮਿਲੇਗੀ। ਕੋਈ ਵੀ ਗ੍ਰੰਥੀ ਸਿੰਘ ਮਸੀਹ ਭਾਈਚਾਰੇ ਦੇ ਘਰ ਜਾ ਕੇ ਅਰਦਾਸ ਨਹੀਂ ਕਰ ਸਕੇਗਾ, ਮਸੀਹ ਭਾਈਚਾਰਾ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ‘ਚ ਦਫਨਾ ਨਹੀਂ ਸਕੇਗਾ ਤੇ ਨਾ ਹੀ ਜਲਾ ਸਕੇਗਾ ਅਤੇ ਇਸ ਤੋਂ ਇਲਾਵਾ ਮਸੀਹ ਭਾਈਚਾਰਾ ਪਿੰਡ ‘ਚ ਸ਼ੋਭਾ ਯਾਤਰਾ ਨਹੀਂ ਕੱਢ ਸਕੇਗਾ ਤੇ ਦੂਜਿਆਂ ਦੇ ਘਰ ਦੇ ਅੱਗੇ ਬਿਨਾਂ ਇਜਾਜ਼ਤ ਤੋਂ ਕਿਸੇ ਤਰ੍ਹਾਂ ਦਾ ਕੋਈ ਇਸ਼ਤਿਹਾਰ ਨਹੀਂ ਲਗਾ ਸਕੇਗਾ।
ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਨੇ ਵੀਰ ਬਾਲ ਦਿਵਸ ਤੇ ਸ਼ਾਹਿਬਜ਼ਾਦਿਆਂ ਨੂੰ ਕੀਤਾ ਯਾਦ