The Khalas Tv Blog Lok Sabha Election 2024 ‘ਆਪ’ ਦੇ ਚੋਣ ਪ੍ਰਚਾਰ ਦੌਰਾਨ ਹੋਇਆ ਹੰਗਾਮਾ, ਵੀਡੀਓ ਬਣਾਉਣ ਨੂੰ ਲੈ ਕੇ ਹੋਈ ਧੱਕਾ ਮੁੱਕੀ
Lok Sabha Election 2024 Punjab

‘ਆਪ’ ਦੇ ਚੋਣ ਪ੍ਰਚਾਰ ਦੌਰਾਨ ਹੋਇਆ ਹੰਗਾਮਾ, ਵੀਡੀਓ ਬਣਾਉਣ ਨੂੰ ਲੈ ਕੇ ਹੋਈ ਧੱਕਾ ਮੁੱਕੀ

ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਜਿੱਥੇ ਭਾਜਪਾ ਉਮੀਦਵਾਰਾਂ ਤੋਂ ਸਵਾਲ ਕੀਤੇ ਜਾ ਰਹੇ ਸਨ, ਉੱਥੇ ਹੀ ਹੁਣ ਪੰਜਾਬ ਦੀ ਸੱਤਾ ਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸਵਾਲ ਪੁੱਛੇ ਜਾ ਰਹੇ ਹਨ। ਇਸ ਮੌਕੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਦੇ ਪ੍ਰਚਾਰ ਦੌਰਾਨ ਹੰਗਾਮਾ ਹੋਇਆ ਹੈ।

ਫਾਜਿਲਕਾ (Fazilka) ਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ‘ਚ ਆਪਣੇ ਕਾਫ਼ਲੇ ਨਾਲ ਪਹੁੰਚੇ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਵਾਲ ਪੁੱਛਣ ਲਈ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋਏ ਸਨ।

ਇਸ ਦੌਰਾਨ ਇੱਕ ਕਿਸਾਨ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ, ਜਿਸ ਦਾ ‘ਆਪ’ ਵਰਕਰ ਵੱਲੋਂ ਵਿਰੋਧ ਕਰਦਿਆਂ ਹੋਇਆਂ ਕਿਸਾਨ ਨਾਲ ਧੱਕਾ ਮੁੱਕੀ ਕਰ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।

‘ਆਪ’ ਵਰਕਰ ਅਵਤਾਰ ਸਿੰਘ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਉਸ ਨੇ ਵੀਡੀਓ ਬਣਾਉਣ ਵਾਲੇ ਕਿਸਾਨ ਨੂੰ ਕਿਹਾ ਸੀ ਕਿ ਜੇਕਰ ਵੀਡੀਓ ਬਣਾਉਣੀ ਹੈ ਤਾਂ ਕਾਫਲੇ ‘ਚ ਆ ਰਹੇ ਲੀਡਰਾਂ ਦੀ ਬਣਾਓ। ਮੇਰੀ ਗੱਡੀ ਦੀ ਵੀਡੀਓ ਕਿਉਂ ਬਣਾ ਰਹੇ ਹੋ, ਜਿਸ ਦਾ ਵਿਰੋਧ ਕਰਦਿਆਂ ਉਸ ਨੇ ਕਿਸਾਨ ਦੇ ਮੋਬਾਇਲ ਨੂੰ ਹੇਠਾਂ ਕੀਤਾ ਸੀ।

ਇਹ ਵੀ ਪੜ੍ਹੋ – ਦਿੱਲੀ ਦੇ ਸਕੂਲਾਂ ਤੋਂ ਬਾਅਦ ਹੁਣ ਗੁਜਰਾਤ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ

 

Exit mobile version