India

ਪ੍ਰਿੰਸ ਕਤ ਲ ਕਾਂਡ ਮਾਮਲੇ ਵਿੱਚ ਆਇਆ ਮੋੜ,ਸੁਪਰੀਮ ਕੋਰਟ ਨੇ ਸੁਣਾ ਦਿੱਤਾ ਆਹ ਫੈਸਲਾ

‘ਦ ਖਾਲਸ ਬਿਊਰੋ:ਸੰਨ 2017 ‘ਚ ਹਰਿਆਣਾ ਦੇ ਗੁਰੂਗ੍ਰਾਮ ‘ਚ ਹੋਏ ਦਿਲ ਨੂੰ ਦ ਹਿਲਾ ਦੇਣ ਵਾਲੇ ਪ੍ਰਿੰਸ ਕ ਤਲ ਕਾਂ ਡ ‘ਚ ਮ੍ਰਿ ਤਕ ਦੇ ਪਰਿਵਾਰ ਵਲੋਂ ਪਾਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਘਟਨਾ ਦੇ ਸਮੇਂ ਦੋਸ਼ੀ ਦੀ ਉਮਰ ਸਾਢੇ 16 ਸਾਲ ਸੀ। ਅਜਿਹੇ ‘ਚ ਉਸ ‘ਤੇ ਨਾਬਾਲਗ ਦੀ ਤਰ੍ਹਾਂ ਮੁਕੱਦਮਾ ਚਲੇਗਾ।
ਦਰਅਸਲ, ਮ੍ਰਿਤਕ ਵਿਦਿਆਰਥੀ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਤੇ ਇਹ ਮੰਗ ਕੀਤੀ ਸੀ ਕਿ ਦੋਸ਼ੀ ਨੂੰ ਬਾਲਗ ਮੰਨਦੇ ਹੋਏ ਅਗਲੀ ਕਾਰਵਾਈ ਕੀਤੀ ਜਾਵੇ। ਜਿਸ ਦੀ ਸੁਣਵਾਈ ਹਾਈਕੋਰਟ ਵਿੱਚ ਹੋਈ ਸੀ ਤੇ ਅਦਾਲਤ ਨੇ ਦੋਸ਼ੀ ਨੂੰ ਬਾਲਗ ਹੋਣ ਦੇ ਨਾਤੇ ਮੁਕੱਦਮਾ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆਂ ਪਰ ਇਥੇ ਵੀ ਹਾਈ ਕੋਰਟ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਗਿਆ ਹੈ ਅਤੇ ਕਿਹਾ ਹੈ ਕਿ 2017 ਦੇ ਗੁਰੂਗ੍ਰਾਮ ਸਕੂਲ ਕਤ ਲੇਆਮ ਦੇ ਦੋਸ਼ੀ ‘ਤੇ ਜੁਵੇਨਾਈਲ ਜਸਟਿਸ ਐਕਟ ਤਹਿਤ ਨਾਬਾਲਗ ਵਜੋਂ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
8 ਸਤੰਬਰ 2017 ਨੂੰ ਗੁਰੂਗ੍ਰਾਮ ਦੇ ਇੱਕ ਨਿੱਜੀ ਸਕੂਲ ਵਿੱਚ 7 ਸਾਲਾ ਪ੍ਰਿੰਸ ਦੀ ਬੇ ਰਹਿਮੀ ਨਾਲ ਹੱ ਤਿਆ ਕਰ ਦਿੱਤੀ ਗਈ ਸੀ ਤੇ ਉਸ ਦੀ ਲਾ ਸ਼ ਸਕੂਲ ਦੇ ਬਾਥਰੂਮ ਚੋਂ ਮਿਲੀ ਸੀ।ਪਹਿਲਾਂ ਪੁਲੀਸ ਨੇ ਇਸ ਮਾਮਲੇ ਵਿੱਚ ਸਕੂਲ ਦੇ ਬੱਸ ਡਰਾਈਵਰ ਨੂੰ ਗ੍ਰਿ ਫ਼ਤਾਰ ਕੀਤਾ ਪਰ ਸੀਬੀਆਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਪ੍ਰਿੰਸ ਦਾ ਕ ਤਲ ਸਕੂਲ ਦੇ ਹੀ 16 ਸਾਲਾ ਵਿਦਿਆਰਥੀ ਨੇ ਕੀਤਾ ਸੀ।