India Punjab

ਸਰਕਾਰੀ ਫਾਈਲਾਂ ਦੇ ਸੱਚ ਨੇ ਢਾਹੀ ਲੰਕਾਂ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਖਜ਼ਾਨੇ ਉੱਤੇ ਬੋਲੋੜਾ ਬੋਝ ਪਾਉਣ ਦਾ ਮਾਮਲਾ ਭਖਿਆ ਆ ਰਿਹਾ ਹੈ। ਪਹਿਲਾਂ ਆਪ ਦੇ ਸੁਪਰੀਮੋ ਅਤੇ ਭਗਵੰਤ ਸਿੰਘ ਮਾਨ ਦਾ ਸਾਥੀਆਂ ਸਮੇਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੀਆਰਟੀਸੀ ਦੀਆਂ ਬੱਸਾਂ ਵਰਤਣ ਦਾ ਮਾਮਲਾ ਚਿਥਿਆ ਜਾਦਾਂ ਰਿਹਾ ਹੈ। ਫੇਰ ਖ ਮੰਤਰੀ ਸਹੁੰ ਚੁੱਕ ਸਮਾਗਮ ‘ਤੇ ਖਰਚ ਕੀਤੇ ਚਾਰ ਕਰੋੜ ਤੋਂ ਵੱਧ ਕੀਤੀ ਰਕਮ ਦੀ ਚਰਚਾ ਹੁੰਦੀ ਰਹੀ।

ਸਰਕਾਰੀ ਬੱਸਾਂ ਬਾਰੇ ਆਪ ਦੇ ਵਿਧਾਇਕ ਵੱਲੋਂ ਉੰਗਲ ਚੁੱਕਣ ਤੋਂ ਬਾਅਦ ਆਪ ਵੱਲੋਂ ਜਿਲ੍ਹਾਂ ਪ੍ਰਧਾਨਾਂ ਨੂੰ ਭਾੜਾ ਭਰਨ ਲਈ ਕਹਿ ਦਿੱਤਾ ਗਿਆ ਹੈ। ਹੁਣ ਸੂਚਨਾ ਦੇ ਅਧਿਕਾਰ ਤਹਿਤ ਲਈ ਜਾਣਕਾਰੀ ਤੋਂ ਸਰਕਾਰੀ ਫਾਈਲਾਂ ਦਾ ਸੱਚ ਸਾਹਮਣੇ ਆਇਆ ਹੈ ਕਿ ਬੱਸਾਂ ਦਾ ਭਾੜਾ ਸਰਕਾਰੀ ਖਜ਼ਾਨੇ ਵਿੱਚੋਂ ਭਰਿਆ ਗਿਆ ਹੈ। ਆਰਟੀਆਈ ਪੱਤਰ ਵਿੱਚ ਸਰਕਾਰ ਦੇ ਉਨ੍ਹਾੰ ਹੁਕਮਾਂ ਦਾ ਜਿਕਰ ਹੈ ਜਿਸ ਰਾਹੀਂ ਫਰੀਦਕੋਟ, ਜੇਤੋਂ ਅਤੇ ਕੋਟਕਪੂਰਾ ਦੇ ਅਧਿਕਾਰੀਆਂ ਤੋਂ ਜਾਰੀ ਕੀਤੀ ਰਕਮ ਦਾ ਵੇਰਵਾ ਮੰਗ ਲਿਆ ਗਿਆ ਹੈ। ਆਪ ਦੀ ਅੰਮ੍ਰਿਤਸਰ ਪੂਰਬੀ ਤੋਂ  ਵਿਧਾਇਕਾ ਡਾ ਜੀਵਨਜੋਤ ਕੌਰ ਨੇ ਕਿਹਾ ਹੈ ਕਿ ਇਹ ਦਾ ਮਤਲਵ ਤਾਂ ਲੋਕਾਂ ਦੀਆਂ ਜੁਤੀਆਂ ਲੋਕਾਂ ਦੇ ਸਿਰ ਵਾਲਾ ਨਿਕਲਿਆਂ ਹੈ।