ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਾਂਵਾਲਾ ਵਿੱਚ ਹੋਏ ਗੁਰਵਿੰਦਰ ਸਿੰਘ (ਉਮਰ ਲਗਭਗ 30 ਸਾਲ) ਦੇ ਕਤਲ ਦੀ ਜਾਂਚ ਵਿੱਚ ਪੁਲਿਸ ਨੇ ਕਈ ਖੁਲਾਸੇ ਕੀਤੇ ਹਨ। ਇਹ ਕਤਲ ਉਸ ਦੀ ਪਤਨੀ ਰੁਪਿੰਦਰ ਕੌਰ ਤੇ ਉਸ ਦੇ ਪ੍ਰੇਮੀ ਹਰਕੰਵਲ ਸਿੰਘ ਨੇ ਮਿਲ ਕੇ ਕੀਤਾ। ਪਹਿਲਾਂ ਰੁਪਿੰਦਰ ਨੇ ਪਤੀ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦਿੱਤੀ, ਪਰ ਜਦੋਂ ਜ਼ਹਿਰ ਦਾ ਪੂਰਾ ਅਸਰ ਨਹੀਂ ਹੋਇਆ ਤਾਂ ਦੋਹਾਂ ਨੇ ਮਿਲ ਕੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪੋਸਟਮਾਰਟਮ ਰਿਪੋਰਟ ਮੁਤਾਬਕ ਗੁਰਵਿੰਦਰ ਦੀ ਮੌਤ ਸਾਹ ਘੁੱਟਣ (asphyxia) ਕਾਰਨ ਹੋਈ। ਸਰੀਰ ’ਤੇ 10 ਤੋਂ 12 ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਪੁਲਿਸ ਦੀ ਜਾਂਚ ਵਿੱਚ ਪਤਾ ਲੱਗਾ ਕਿ ਕਤਲ ਵਾਲੇ ਦਿਨ ਰੁਪਿੰਦਰ ਕੌਰ ਨੇ ਆਪਣੇ ਪਤੀ ਦੀਆਂ ਦੋਵੇਂ ਬਾਹਾਂ ਮਜ਼ਬੂਤੀ ਨਾਲ ਫੜੀਆਂ ਹੋਈਆਂ ਸਨ, ਜਦਕਿ ਪਿੱਛੋਂ ਹਰਕੰਵਲ ਸਿੰਘ ਨੇ ਗਲਾ ਘੁੱਟਿਆ। ਜ਼ਹਿਰ ਦੇ ਅਸਰ ਕਾਰਨ ਗੁਰਵਿੰਦਰ ਜ਼ਿਆਦਾ ਜੱਦੋ-ਜਹਿਦ ਨਹੀਂ ਕਰ ਸਕਿਆ।
ਕਤਲ ਤੋਂ ਬਾਅਦ ਰੁਪਿੰਦਰ ਨੇ ਚੋਰੀ ਦਾ ਡਰਾਮਾ ਰਚਿਆ। ਉਸ ਨੇ ਘਰ ਦਾ ਸਮਾਨ ਖਿੰਡਾ-ਵਿੰਡਾ ਦਿੱਤਾ ਤੇ ਰੌਲਾ ਪਾ ਕੇ ਕਿਹਾ ਕਿ ਚੋਰ ਆਏ ਸਨ। ਪਰ ਪੁਲਿਸ ਨੂੰ ਸ਼ੱਕ ਹੋਇਆ ਕਿਉਂਕਿ ਜ਼ਮੀਨ ’ਤੇ ਪਏ ਕੱਪੜੇ ਖੁੱਲ੍ਹੇ ਨਹੀਂ ਸਨ, ਸਿਰਫ਼ ਅਲਮਾਰੀ ਦੇ ਦਰਾਜ਼ ਖੁੱਲ੍ਹੇ ਸਨ। ਇਸ ਤੋਂ ਬਾਅਦ ਜਾਂਚ ਰੁਪਿੰਦਰ ਵੱਲ ਮੁੜੀ। ਉਸ ਦੇ ਮੋਬਾਈਲ ਨੂੰ ਫੋਰੈਂਸਿਕ ਲੈਬ ਭੇਜਿਆ ਗਿਆ ਤਾਂ ਪਤਾ ਲੱਗਾ ਕਿ ਉਹ ਅਕਸਰ ਕ੍ਰਾਈਮ ਸੀਰੀਜ਼ ਤੇ ਫਿਲਮਾਂ ਦੇਖਦੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਕਤਲ ਦੇ ਤਰੀਕੇ ਉੱਥੋਂ ਹੀ ਸਿੱਖੇ।
ਕਤਲ ਤੋਂ ਬਾਅਦ ਹਰਕੰਵਲ ਸਿੰਘ ਆਪਣੇ ਦੋਸਤ ਵਿਸ਼ਵਦੀਪ (ਡੱਬਵਾਲੀ, ਹਰਿਆਣਾ) ਨਾਲ ਚੰਡੀਗੜ੍ਹ ਭੱਜ ਗਿਆ। ਰਸਤੇ ਵਿੱਚ ਗੁਰਵਿੰਦਰ ਦੀ ਖ਼ੂਨ ਨਾਲ ਲੱਥਪੱਥ ਕਮੀਜ਼ ਵੀ ਲੈ ਗਿਆ ਤੇ ਸੜਕ ’ਤੇ ਸੁੱਟ ਦਿੱਤੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ। ਚੰਡੀਗੜ੍ਹ ਪਹੁੰਚ ਕੇ ਦੋਵੇਂ ਨੇ ਸ਼ਰਾਬ ਪੀਤੀ। ਅਗਲੀ ਸਵੇਰ ਵੀ ਹਰਕੰਵਲ ਨੇ ਸ਼ਰਾਬ ਪੀਤੀ। ਜਦੋਂ ਉਸ ਨੂੰ ਪਤਾ ਲੱਗਾ ਕਿ ਪੁਲਿਸ ਉਸ ਦੇ ਘਰ ਪਹੁੰਚ ਗਈ ਤੇ ਪਿਤਾ ਨੂੰ ਚੁੱਕ ਲੈ ਗਈ ਹੈ, ਤਾਂ ਉਹ ਮੁੰਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ, ਪਰ ਡਰ ਕਾਰਨ ਫਰੀਦਕੋਟ ਆ ਕੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ।
ਦੋਸਤ ਨੇ ਕਿਹਾ, “ਮੈਨੂੰ ਕਤਲ ਬਾਰੇ ਕੋਈ ਜਾਣਕਾਰੀ ਨਹੀਂ ਸੀ।”
ਬਾਅਦ ਵਿੱਚ ਪੁਲਿਸ ਨੇ ਵਿਸ਼ਵਦੀਪ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਵਿਸ਼ਵਦੀਪ ਦਾ ਕਹਿਣਾ ਹੈ ਕਿ ਉਸ ਨੂੰ ਕਤਲ ਬਾਰੇ ਕੁਝ ਨਹੀਂ ਪਤਾ ਸੀ, ਹਰਕੰਵਲ ਨੇ ਉਸ ਨੂੰ ਸਿਰਫ਼ “ਲੜਾਈ ਹੋਈ ਹੈ” ਕਿਹਾ ਸੀ।
ਫਰੀਦਕੋਟ ਸਦਰ ਥਾਣੇ ਦੇ ਐਸਐਚਓ ਰਾਜੇਸ਼ ਕੁਮਾਰ ਨੇ ਦੱਸਿਆ ਕਿ ਰੁਪਿੰਦਰ ਨੇ ਆਪਣੇ ਪਿਤਾ ਅੱਗੇ ਝੂਠੀ ਸਹੁੰ ਖਾਧੀ ਸੀ ਕਿ ਉਸ ਨੇ ਕਤਲ ਨਹੀਂ ਕੀਤਾ। ਪਰ ਸਾਰੇ ਸਬੂਤ ਉਸ ਵਿਰੁੱਧ ਹਨ। ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਵਿਗਿਆਨਕ ਜਾਂਚ ਜਾਰੀ ਹੈ।
ਪੁਲਿਸ ਨੇ ਪਤਨੀ ਰੁਪਿੰਦਰ ਦੇ ਮੋਬਾਈਲ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ। ਆਪਣੀ ਜਾਂਚ ਵਿੱਚ ਪਤਾ ਲੱਗਾ ਕਿ ਪਤਨੀ ਕ੍ਰਾਈਮ ਸੀਰੀਜ਼ ਦੇਖਦੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਹ ਕਤਲ ਦੇ ਤਰੀਕੇ ਦੇਖ ਰਹੀ ਸੀ। ਇਸ ਤੋਂ ਪਹਿਲਾਂ, ਉਸਦੇ ਸਹੁਰੇ ਨੇ ਵੀ ਦਾਅਵਾ ਕੀਤਾ ਸੀ ਕਿ ਉਸਨੂੰ ਜਾਣਬੁੱਝ ਕੇ ਕੈਨੇਡਾ ਵਿੱਚ ਉਸਦੀ ਧੀ ਕੋਲ ਭੇਜਿਆ ਗਿਆ ਸੀ ਅਤੇ ਗੁਪਤ ਰੂਪ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪਤਨੀ ਨੇ ਆਪਣੇ ਬੁਆਏਫ੍ਰੈਂਡ ਨਾਲ ਮਿਲ ਕੇ ਕਤਲ ਦੀ ਯੋਜਨਾ ਪਹਿਲਾਂ ਤੋਂ ਬਣਾਈ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਇੰਸਟਾਗ੍ਰਾਮ ਰੀਲਾਂ ਦਾ ਸ਼ੌਕੀਨ ਰੁਪਿੰਦਰ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਟੈਟੂ ਬਣਵਾਏ ਹੋਏ ਸਨ।

