ਕੈਨੇਡਾ : ਭਾਰਤੀ ਮੂਲ ਦੀ ਮਹਿਲਾ ਟਰੱਕ ਡਰਾਈਵਰ ਕਰਿਸ਼ਮਾ ਜਗਰੂਪ ਨੇ ਕੈਨੇਡਾ ਦੀ ਅਦਾਲਤ ਵਿੱਚ ਕੋਕੀਨ ਦੀ ਤਸਕਰੀ ਦਾ ਜੁਰਮ ਕਬੂਲ ਕਰ ਲਿਆ ਹੈ। ਕੇਸ ਵਿੱਚ, ਉਸਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ, 1 ਮਿਲੀਅਨ ਡਾਲਰ ਦਾ ਜੁਰਮਾਨਾ ਜਾਂ ਤਿੰਨ ਸਾਲ ਤੱਕ ਦੀ ਨਿਗਰਾਨੀ ਅਧੀਨ ਰਿਹਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਸੀ ਸਾਰਾ ਮਾਮਲਾ
ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਅਧਿਕਾਰੀਆਂ ਨੂੰ ਤਰਬੂਜ ਦੇ ਡੱਬਿਆਂ ’ਚੋਂ ਕਰੀਬ 30 ਕਿਲੋਗ੍ਰਾਮ ਕੋਕੀਨ ਮਿਲਣ ਤੋਂ ਬਾਅਦ ਭਾਰਤੀ ਮੂਲ ਦੀ ਕੈਨੇਡੀਅਨ ਟਰੱਕ ਡਰਾਈਵਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਜੁਰਮ ਕਬੂਲ ਕੀਤਾ ਹੈ। ਓਂਟਾਰੀਓ ਦੀ ਰਹਿਣ ਵਾਲੀ ਕਰਿਸ਼ਮਾ ਕੌਰ ਜਗਰੂਪ (42) ਮੋਂਟਾਨਾ ਬਾਰਡਰ ‘ਤੇ ਕੈਨੇਡਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ, ਜਦੋਂ ਉਸ ਨੂੰ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਫ਼ਸਰਾਂ ਨੇ ਫੜ ਲਿਆ। ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ, 10 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਜਗਰੂਪ ਦੀ ਸਜ਼ਾ 23 ਮਈ ਤੈਅ ਕੀਤੀ ਗਈ ਹੈ। ਉਸ ਨੂੰ ਜੁਲਾਈ 2021 ’ਚ ਕਾਬੂ ਕੀਤਾ ਗਿਆ ਸੀ।
ਯੂਐਸ ਅਟਾਰਨੀ ਜੈਸੀ ਲਾਸਾਲੋਵਿਚ ਨੇ ਦੱਸਿਆ ਕਿ ਓਨਟਾਰੀਓ ਦੀ 42 ਸਾਲਾ ਕਰਿਸ਼ਮਾ ਕੌਰ ਜਗਰੂਪ ਮੋਂਟਾਨਾ ਬਾਰਡਰ ‘ਤੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਸਨੂੰ ਕਸਟਮ ਅਤੇ ਬਾਰਡਰ ਪੈਟਰੋਲ ਏਜੰਟਾਂ ਨੇ ਫੜ ਲਿਆ। ਬਾਅਦ ‘ਚ ਉਸ ‘ਤੇ ਮੁਕੱਦਮਾ ਚਲਾਇਆ ਗਿਆ।
ਸਰਕਾਰ ਨੇ ਅਦਾਲਤੀ ਦਸਤਾਵੇਜ਼ਾਂ ਵਿੱਚ ਦੋਸ਼ ਲਾਇਆ ਹੈ ਕਿ ਜੁਲਾਈ 2021 ਵਿੱਚ, ਉੱਤਰ ਵੱਲ ਯਾਤਰਾ ਕਰ ਰਿਹਾ ਇੱਕ ਵਪਾਰਕ ਟਰੱਕ ਟੋਲ ਕਾਉਂਟੀ ਵਿੱਚ ਸਵੀਟਗ੍ਰਾਸ ਪੋਰਟ ਆਫ਼ ਐਂਟਰੀ ਦੇ ਨੇੜੇ ਆਊਟਬਾਉਂਡ ਲੇਨ ਸੀ, ਜਦੋਂ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਟਰੱਕ ਨੂੰ ਰੁਕਣ ਦਾ ਹੁਕਮ ਦਿੱਤਾ, ਪਰ ਡਰਾਈਵਰ ਨੇ ਸਿਗਨਲ ਨੂੰ ਅਣਡਿੱਠ ਕਰ ਦਿੱਤਾ ਅਤੇ ਅੱਗੇ ਵਧਿਆ। ਅਧਿਕਾਰੀਆਂ ਨੇ ਟਰੱਕ ਦਾ ਪਿੱਛਾ ਕੀਤਾ। ਆਖ਼ਰ ਟਰੱਕ ਨੂੰ ਬੂਥ ‘ਤੇ ਵਾਪਸ ਲਿਜਾਇਆ ਗਿਆ ਅਤੇ ਸਾਰਾ ਸਮਾਨ ਟਰੱਕ ‘ਚੋਂ ਉਤਾਰ ਕੇ ਚੰਗੀ ਤਰ੍ਹਾਂ ਜਾਂਚਿਆ ਗਿਆ | ਜਿਸ ਵਿਚ ਤਰਬੂਜ ਦੇ ਦੋ ਡੱਬੇ ਕੱਢੇ ਗਏ ਅਤੇ ਪਲਾਸਟਿਕ ਦੇ ਥੈਲੇ ਵਿਚੋਂ ਕਰੀਬ 30 ਕਿੱਲੋ ਕੋਕੀਨ ਬਰਾਮਦ ਹੋਈ।