Lifestyle Manoranjan Punjab Religion

ਫ਼ਿਲਮ ‘ਬੀਬੀ ਰਜਨੀ’ ਦੇ ਟ੍ਰੇਲਰ ਹੋਇਆ ਰਿਲੀਜ਼, ਇਨ੍ਹਾਂ ਸਖ਼ਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ

ਮੁਹਾਲੀ :  ਲੰਘੇ ਕੱਲ੍ਹ ਨਵੀਂ ਆਉਣ ਵਾਲੀ ਫਿਲਮ ‘ਬੀਬੀ ਰਜਨੀ’ ਦਾ ਟ੍ਰੇਲਰ ਮੁਹਾਲੀ ਦੇ ਸੀਪੀ 67 ਦੇ ਮਾਲ ਦੇ ਪੀਵੀਆਰ ਦੇ ਵੱਡੇ ਹਾਲ ਦੇ ਵਿੱਚ ਰਿਲੀਜ਼ ਹੋਇਆ ਹੈ। ‘ਬੀਬੀ ਰਜਨੀ’ ਫਿਲਮ ਦਾ ਟ੍ਰੇਲਰ ਬਹੁਤ ਹੀ ਵਲੱਖਣ ਤਰੀਕੇ ਨਾਲ ਰਿਲੀਜ਼ ਕੀਤਾ ਗਿਆ ਹੈ। ‘ਬੀਬੀ ਰਜਨੀ’ ਫਿਲਮ ਦਾ ਟ੍ਰੇਲਰ ਲਾਂਚ ਦੀ ਸ਼ੁਰੂਆਤ ਕੀਰਤਨ ਅਤੇ ਅਰਦਾਸ ਦੇ ਨਾਲ ਹੋਈ।

ਇਸ ਮੌਕੇ ‘ਬੀਬੀ ਰਜਨੀ’ ਦੀ ਟੀਮ ਨੇ ਸਤਿਕਾਰ ਵਜੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਐਸਪੀ ਸਿੰਘ ਓਬਰਾਏ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਮਨੀਸ਼ਾ ਗੁਲਾਟੀ ਅਤੇ ਪੰਜਾਬ ਦੀਆਂ ਸੱਤ ਨਾਮਵਰ ਔਰਤਾਂ ਬੀਬੀਆਂ ਨੂੰ ਸਨਮਾਨਿਤ ਕੀਤਾ ਹੈ ਜਿਨ੍ਹਾਂ ਦਾ ਸਮਾਜ ਦੇ ਵੱਖ-ਵੱਖ ਖੇਤਰ ਵਿੱਚ ਅਹਿਮ ਯੋਗਦਾਨ ਹੈ ਅਤੇ ਜਿਨ੍ਹਾਂ ਦਾ ਸਮਾਜ ਵਿੱਚ ਬਹੁਤ ਵੱਡਾ ਨਾਮ ਹੈ।

ਜਿਨ੍ਹਾਂ ਵਿੱਚ ਪਟਿਆਲਾ ਤੋਂ ਡਾ: ਹਰਸ਼ਿੰਦਰ ਕੌਰ, ਸਰਪੰਚ ਸੈਸ਼ਨਦੀਪ ਕੌਰ, ਲੋਕ ਗਾਇਕਾ ਮੋਹਿਨੀ ਟੂਰ, ਬਸਤਾਘਰ ਦੀ ਸਮਾਜ ਸੇਵੀ ਰੁਪਿੰਦਰ ਕੌਰ, ਮਹਿਲਾ ਕਿਸਾਨ ਨਵਰੂਪ ਕੌਰ, ਯੂਨੀਕ ਹੋਮ ਜਲੰਧਰ ਦੀ ਪਦਮ ਬੀਬੀ ਪ੍ਰਕਾਸ਼ ਕੌਰ ਨੂੰ ਬੀਬੀ ਰਜਨੀ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ, ਇਸਦੇ ਨਾਲ ਹੀ ਪਦਮ ਬਾਬਾ ਸ. ਗੁਰਵਿੰਦਰ ਸਿੰਘ ਸਿਰਸਾ ਵਾਲੇ ਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ ਜਿਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

  1. ਡਾ. ਇੰਦਰਜੀਤ ਕੌਰ ਪਿੰਗਲਵਾੜਾ (ਸਮਾਜਸੇਵੀ)

ਡਾ: ਇੰਦਰਜੀਤ ਕੌਰ 1992 ਤੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਸਰਪ੍ਰਸਤ-ਪ੍ਰਧਾਨ ਹਨ। ਇਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ MBBS ਦੀ ਡਿਗਰੀ ਹਾਸਲ ਕੀਤੀ। ਡਾਇਰੈਕਟੋਰੇਟ ਆਫ਼ ਹੈਲਥ ਸਰਵਿਸ, ਪੰਜਾਬ ਵਿੱਚ ਪੰਜ ਸਾਲ ਦੀ ਸੇਵਾ ਕਰਨ ਤੋਂ ਬਾਅਦ ਇਨ੍ਹਾਂ ਨੇ ਪ੍ਰਾਈਵੇਟ ਪ੍ਰੈਕਟਿਸ ਕੀਤੀ। ਡਾ. ਇੰਦਰਜੀਤ ਕੌਰ ਭਗਤ ਪੂਰਨ ਸਿੰਘ ਦੇ ਜੀਵਨ ਅਤੇ ਮਿਸ਼ਨ ਤੋਂ ਬਹੁਤ ਪ੍ਰਭਾਵਿਤ ਸਨ, ਜਿਨ੍ਹਾਂ ਨੇ ਅਨਾਥ ਬੱਚਿਆਂ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਅਤੇ ਗਰੀਬਾਂ ਦੀ ਸੇਵਾ ਕਰਦਿਾਂ ਆਪਣਾ ਸਾਰਾ ਜੀਵਨ ਤਿਆਗ ਦਿੱਤਾ।\

 

 

ਡਾ. ਇੰਦਰਜੀਤ ਕੌਰ ਪਿੰਗਲਵਾੜਾ ਸਿਹਤ ਕਾਰਨਾਂ ਕਰਕੇ ‘ਬੀਬੀ ਰਜਨੀ’ ਫਿਲਮ ਦਾ ਟ੍ਰੇਲਰ ਰਲੀਜ਼ ਸਮਾਗਮ ‘ਤੇ ਨਹੀਂ ਪਹੁੰਚ ਸਕੇ।

  1. ਡਾ. ਹਰਸ਼ਿੰਦਰ ਕੌਰ ਪਟਿਆਲਾ (ਡਾਕਟਰ)

ਪ੍ਰਸਿੱਧ ਗੁਰਮੱਤ ਵਿਦਵਾਨ ਤੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਦੀ ਦੋਹਤੀ ਤੇ ਪ੍ਰਸਿੱਧ ਸਾਹਿਤਕਾਰ, ਅਧਿਆਪਕ ਤੇ ਖੋਜੀ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਦੀ ਧੀ ਡਾ. ਹਰਸ਼ਿੰਦਰ ਕੌਰ UNO ਵਿੱਚ ਪੰਜਾਬੀ ਵਿੱਚ ਭਾਸ਼ਣ ਦੇਣ ਵਾਲੀ ਪਹਿਲੀ ਮਹਿਲਾ ਡਾਕਟਰ ਹਨ।

ਡਾ. ਹਰਸ਼ਿੰਦਰ ਕੌਰ ਨੇ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਤੁਸੀਂ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਨ੍ਹਾਂ ਦੇ ਆਰਟੀਕਲ ਤੇ ਹੋਰ ਲਿਖਤਾਂ ਜ਼ਰੂਰ ਪੜ੍ਹਦੇ ਹੋਵੋਗੇ। ਅੱਜਕਲ੍ਹ ਸੋਸ਼ਲ ਮੀਡੀਆ ’ਤੇ ਆਪਣੇ ਗਿਆਨ ਦੇ ਭੰਡਾਰ ਦਾ ਲੰਗਰ ਲਾ ਰਹੇ ਹਨ।

  1. ਸੈਸ਼ਨਦੀਪ ਕੌਰ (ਸਰਪੰਚ)

ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਨਕ ਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਆਪਣੇ ਪਿੰਡ ’ਚ ਕੀਤੇ ਕਾਰਜ ਲਈ ਚਰਚਾ ’ਚ ਹਨ। ਆਪਣੇ ਪਿੰਡ ’ਚ ਇਨ੍ਹਾਂ ਨੇ ਔਰਤਾਂ ਲਈ ਬਹੁਤ ਖ਼ਾਸ ਉਪਰਾਲੇ ਕੀਤੇ ਹਨ। ਸਰਪੰਚ ਸੈਸ਼ਨਦੀਪ ਕੌਰ ਨੇ ਬੀਐੱਸਸੀ ਐਗਰੀਕਲਚਰ ਦੀ ਪੜ੍ਹਾਈ ਕੀਤੀ ਹੈ ਤੇ ਇਨ੍ਹਾਂ ਦੀ ਅਗਵਾਈ ਵਾਲੀ ਪੰਚਾਇਤ ਨੂੰ ਕੌਮੀ ਪੱਧਰ ਦੇ ਦੋ ਪੁਰਸਕਾਰ ਮਿਲੇ ਹਨ। 24 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਪੰਚਾਇਤੀ ਰਾਜ ਦਿਵਸ ਮੌਕੇ ਸੈਸ਼ਨਦੀਪ ਕੌਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਏ ਵਰਚੂਅਲ ਪ੍ਰੋਗਰਾਮ ਦੌਰਾਨ ਰਾਸ਼ਟਰੀ ਪੰਚਾਇਤ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

 

  1. ਮੋਹਿਨੀ ਤੂਰ (ਪੁਆਧੀ ਗਾਇਕਾ)

ਪੁਆਧੀਆਂ ਨੇ ਮੋਹਿਨੀ ਦਾ ਨਾਂ ਤਾਂ ਜ਼ਰੂਰ ਸੁਣਿਆ ਹੋਵੇਗਾ। ਪੁਆਧ ਵਿੱਚ ਖ਼ਾਸ ਕਰਕੇ ਇਨ੍ਹਾਂ ਦੀ ਖ਼ਾਸ ਪਛਾਣ ਬਣੀ ਹੋਈ ਹੈ। ਆਪਣੀ ਗੀਤਕਾਰੀ ਰਾਹੀਂ ਇਹ ਪੁਆਧੀ ਭਾਸ਼ਾ ਨੂੰ ਲੋਕਾਂ ਨਾਲ ਜੋੜ ਰਹੇ ਹਨ। ਇਨ੍ਹਾਂ ਦੇ ਗੀਤਾਂ ਰਾਹੀਂ ਪੁਆਧ, ਅਤੇ ਪੁਆਧੀ ਭਾਸ਼ਾ ਨੂੰ ਨਵੀਂ ਜਾਨ ਮਿਲਦੀ ਹੈ। ਅੱਜ ਅਸੀਂ ਇਨ੍ਹਾਂ ਕੋਲੋਂ ਇੱਕ ਪੁਆਧੀ ਗਾਣਾ ਵੀ ਜ਼ਰੂਰ ਸੁਣਾਂਗੇ।

  1. ਰੁਪਿੰਦਰ ਕੌਰ (ਬਸਤਾਘਰ)

ਰੁਪਿੰਦਰ ਕੌਰ ਦੇ ਪਿਤਾ ਜੀ ਰਾਜ ਮਿਸਤਰੀ ਦਾ ਕੰਮ ਕਰਦੇ ਹਨ ਤੇ ਮਾਤਾ ਜੀ ਘਰ ਵਿੱਚ ਸਿਲਾਈ ਦਾ ਕੰਮ ਕਰਦੇ ਹਨ। ਬਾਰਵੀਂ ਤੱਕ ਪੜ੍ਹਾਈ ਪਿੰਡ ਦੇ ਹੀ ਸਕੂਲ ਵਿੱਚ ਕੀਤੀ। ਇਹ ਬੀਏ ਬੀਐੱਡ ਐਮਏ ਨੈਟ ਪਾਸ ਹਨ। ਖ਼ਾਸ ਗੱਲ ਇਹ ਹੈ ਕਿ ਜਿਸ ਵੇਲੇ ਇਨ੍ਹਾਂ ਨੇ ਇਹ ਉਚੇਰੀ ਵਿਦਿਆ ਹਾਸਲ ਕੀਤੀ, ਉਸ ਵੇਲੇ ਇਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਕੁੜੀ ਬਾਹਰ ਪੜ੍ਹਨ ਨਹੀਂ ਗਈ ਸੀ। ਘਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ ਤੇ ਨਾ ਹੀ ਪਿੰਡ ਦਾ ਮਾਹੌਲ ਕੁੜੀਆਂ ਨੂੰ ਬਹਾਰ ਜਾਣ ਦੀ ਇਜ਼ਾਜਤ ਦਿੰਦਾ ਸੀ। ਇਹ ਇਨ੍ਹਾਂ ਦੀ ਪਹਿਲੀ ਵੱਡੀ ਪ੍ਰਾਪਤੀ ਸੀ।

 

ਇਨ੍ਹਾਂ ਬੀਏ ਕਰਦਿਆਂ ਹੀ ਨਾਲ-ਨਾਲ ਲੌਂਗੋਵਾਲ ਤੋਂ ਕਢਾਈ ਦਾ ਕੰਮ ਸਿੱਖਿਆ ਜਿੱਥੋਂ ਇਹ ਆਪਣੇ ਖ਼ਰਚੇ ਪੂਰੇ ਕਰਨ ਲੱਗੇ। ਇੱਥੋਂ ਹੀ ਅੱਗੇ ਜਾ ਕੇ ਬਸਤਾ ਘਰ ਦੀ ਸ਼ੁਰੂਆਤ ਹੋਈ। ਅੱਜ ਤਕਰੀਬਨ 10 ਕੁੜੀਆਂ ਆਪਣਾ ਖਰਚਾ ਇਸੇ ਤੋਂ ਕੱਢਦੀਆਂ ਹਨ। ਇਹ ਝੋਲਿਆਂ, ਚੁੰਨੀਆਂ, ਮਫਲਰਾਂ, ਸਕੂਲ ਬੈਗਾਂ, ਤੇ ਹੋਰ ਕੱਪੜਿਆਂ ਤੇ ਗੁਰਮੁਖੀ ਦੀ ਕਢਾਈ ਕਰਦੇ ਹਨ। ਜਿਸ ਨਾਲ ਪੰਜਾਬੀ ਮਾਂ ਬੋਲੀ ਸੇਵਾ ਵੀ ਹੋ ਜਾਂਦੀ ਹੈ ਤੇ ਇਨ੍ਹਾਂ ਦਾ ਖ਼ਰਚਾ ਵੀ ਨਿਕਲ ਜਾਂਦਾ ਹੈ।

  1. ਨਵਰੂਪ ਕੌਰ (ਮਹਿਲਾ ਕਿਸਾਨ)

ਨਵਰੂਪ ਕੌਰ ਕਿਸਾਨ 70 ਸਾਲ ਤੋਂ ਵੱਧ ਦੀ ਉਮਰ ਹੋਣ ਦੇ ਬਾਵਜੂਦ ਖੇਤਾਂ ਵਿੱਚ ਟਰੈਕਟਰ ਚਲਾਉਂਂਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਨੇ ਉੱਚ ਪੱਧਰੀ ਵਿੱਦਿਆ ਹਾਸਲ ਕੀਤੀ ਹੋਈ ਹੈ, ਖ਼ਾਸ ਤੌਰ ਕੇ B.Ed, MA Econoics. ਇਨ੍ਹਾਂ ਨੂੰ ਅਧਿਆਪਕਾ ਦੀ ਸਰਕਾਰੀ ਨੌਕਰੀ ਵੀ ਮਿਲੀ ਸੀ ਪਰ ਇਨ੍ਹਾਂ ਨੇ ਨੌਕਰੀ ਤਿਆਗ ਤੇ ਆਪਣਾ ਸਕੂਲ ਖੋਲ੍ਹਿਆ। ਇੱਥੋਂ ਤੱਕ ਕੇ ਸਕੂਲ ਦੇ ਬੱਚਿਆਂ ਨੂੰ ਵੀ ਖ਼ੁਦ ਵੈਨ ’ਤੇ ਲੈਣ ਤੇ ਛੱਡਣ ਜਾਂਦੇ ਸੀ। ਆਪਣੇ ਪਿਤਾ ਦੀ ਤਬੀਅਤ ਖ਼ਰਾਬ ਹੋਣ ਕਰਕੇ ਖੇਤਾਂ ਵਿੱਚ ਗਏ, ਸਾਰਾ ਝੋਨਾ ਆਪ ਲਾਇਆ, ਤੇ ਉਸ ਤੋਂ ਬਾਅਦ ਖੇਤੀ ਨਾਲ ਜਿਵੇਂ ਇਨ੍ਹਾਂ ਦਾ ਮੋਹ ਹੀ ਪੈ ਗਿਆ। ਇਨ੍ਹਾਂ ਨੇ ਜ਼ਿੰਦਗੀ ਵਿੱਚ ਵਿਆਹ ਨਾ ਕਰਵਾਉਣ ਦਾ ਫੈਸਲਾ ਲਿਆ।

  1. ਬੀਬੀ ਪ੍ਰਕਾਸ਼ ਕੌਰ (Unique Home Jalandhar)

ਪਦਮ ਸ੍ਰੀ ਨਾਲ ਸਨਮਾਨਿਤ ਬੀਬੀ ਪ੍ਰਕਾਸ਼ ਕੌਰ ਜਲੰਧਰ ਵਿੱਚ ‘ਯੂਨੀਕ ਹੋਮ’ ਨਾਂ ਦਾ ਅਨਾਥ ਆਸ਼ਰਮ ਚਲਾਉਂਦੇ ਹਨ। ਇਸ ਯੂਨੀਕ ਹੋਮ ਵਿੱਚ ਇਸ ਸਮੇਂ 70 ਤੋਂ ਵੱਧ ਬੱਚੀਆਂ ਦਾ ਪਾਲਣ ਪੋਸ਼ਣ ਹੋ ਰਿਹਾ ਹੈ। ਇਹ ਉਹ ਬੱਚੀਆਂ ਹਨ ਜਿਨ੍ਹਾਂ ਨੂੰ ਲੋਕ ਜਾਂ ਤਾਂ ਕਿਧਰੇ ਸੁੱਟ ਜਾਂਦੇ ਹਨ ਜਾਂ ਫਿਰ ਰਾਤ ਨੂੰ ਉਨ੍ਹਾਂ ਦੇ ਆਸ਼ਰਮ ਦੇ ਬਾਹਰ ਲੱਗੇ ਪੰਘੂੜੇ ਵਿੱਚ ਰੱਖ ਜਾਂਦੇ ਹਨ। ਬੀਬੀ ਪ੍ਰਕਾਸ਼ ਕੌਰ ਖ਼ੁਦ ਨੂੰ ਦੁਨੀਆ ਦੀ ‘ਯੂਨੀਕ ਮਾਂ’ ਸਮਝਦੀ ਹੈ ਜਿਹੜੀ ਇੱਕੋ ਸਮੇਂ 70 ਤੋਂ ਵੱਧ ਬੱਚੀਆਂ ਦੀ ਮਾਂ ਬਣ ਕੇ ਉਨ੍ਹਾਂ ਨੂੰ ਲਾਡ ਲਡਾਉਂਦੀ ਹੈ।

ਐਸਪੀ ਓਬਰਾਏ

ਇਸ ਸਮਾਗਮ ਵਿੱਚ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐਸਪੀ ਓਬਰਾਏ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਬੀਬੀ ਰਜਨੀ ਦੀ ਟੀਨ ਤਰਫ਼ੋਂ ਐਸਪੀ ਓਬਰਾਏ ਅਤੇ ਮਨੀਸ਼ਾ ਗੁਲਾਟੀ ਵੱਲੋਂ 7 ਬੀਬੀਆਂ ਨੂੰ ਸਨਮਾਨ ਕੀਤੀ ਗਿਆ ਹੈ। ਜਿਸ ਤੋਂ ਬਾਅਦ ‘ਬੀਬੀ ਰਜਨੀ’ ਫਿਲਮ ਟੀਮ ਵੱਲੋਂ ਐਸਪੀ ਓਬਰਾਏ ਅਤੇ ਮਨੀਸ਼ਾ ਗੁਲਾਟੀ ਵੀ ਸਨਮਾਨਿਤ ਕੀਤਾ ਗਿਆ ਹੈ।

SP Singh Oberoi (ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਹਨ, ਟਰੱਸਟ ਰਾਹੀਂ ਓਬਰਾਏ ਜੀ ਪੰਜਾਬ ਦੇ ਸਿਹਤ ਖੇਤਰ ਵਿੱਚ ਬਾਕਮਾਲ ਕੰਮ ਕਰਦੇ ਹਨ।  ਡਾਇਲਸਿਸ ਦਾ ਮੁਫਤ ਟੈਸਟ ਕਦੇ ਸੁਣਿਆ ਹੀ ਨਹੀਂ ਸੀ ਪਰ ਇਨਾਂ ਦੀ ਉੱਚੀ ਸੋਚ ਸਦਕਾ ਇਹ ਪੰਜਾਬ ਚ ਸੰਭਵ ਹੋ ਸਕਿਆ ਹੈ, ਜਦੋਂ ਖਾੜੀ ਮੁਲਕਾਂ ਚ ਸਾਡੇ ਕਿਸੇ ਵੀ ਪੰਜਾਬੀ ਨੌਜਵਾਨ ਤੇ ਭੀੜ ਪੈਂਦੀ ਹੈ ਤਾਂ ਕਰੋੜਾਂ-ਕਰੋੜਾਂ ਦੀ ਬਲੱਡ ਮਨੀ ਦੇ ਕੇ ਇਹ ਪੁੱਤਰਾਂ ਨੂੰ ਉਨਾਂ ਦੇ ਮਾਪਿਆਂ ਨਾਲ ਮਿਲਵਾਉਂਦੇ ਹਨ।

ਮੈਡਮ ਮਨੀਸ਼ਾ ਗੁਲਾਟੀ

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਨੂੰ ਕੌਣ ਨਹੀਂ ਜਾਣਦਾ, ਮਨੀਸ਼ਾ ਗੁਲਾਟੀ ਕਮਿਸ਼ਨ ਚ ਆਏ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਪੰਜਾਬ ਚ ਬੀਬੀਆਂ ਦੀ ਭਲਾਈ ਲਈ ਕੋਈ ਕਮਿਸ਼ਨ ਵੀ ਬਣਿਆ ਹੋਇਆ ਹੈ, ਵੱਖ-ਵੱਖ ਸਰਕਾਰਾਂ ਵੇਲੇ ਮੈਡਮ ਮਨੀਸ਼ਾ ਨੇ ਮਿਸਾਲੀ ਕੰਮ ਕੀਤਾ ਤੇ ਸਿਰਫ ਪੰਜਾਬ ਹੀ ਨਹੀਂ, ਪੂਰੇ ਮੁਲਕ ਸਮੇਤ ਗੁਆਂਢੀ ਮੁਲਕਾਂ ਚ ਵੀ ਆਪਣੀ ਪਛਾਣ ਬਣਾਈ।

ਇਸਦੇ ਨਾਲ ਹੀ ਟ੍ਰੇਲਰ ਰਲੀਜ਼ ਸਮਾਗਮ ‘ਤੇ ਪਹੁੰਚਣ ਵਾਲੇ ਮਹਿਮਾਨ ਨੂੰ ਇੱਕ ਬੂਟਾ ਦਿੱਤਾ ਗਿਆ ਹੈ। ਦੱਸ ਦਈਏ ਕਿ 30 ਅਗਸਤ ਨੂੰ ਇਹ ਫਿਲਮ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਦਿਖਾਈ ਜਾਵੇਗੀ।